ਨਵੀਂ ਦਿੱਲੀ, 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਭਾਜਪਾ ਦੀ ਭਗਵਾ ਬ੍ਰਿਗੇਡ ਆਰ ਐੈਸ ਐੈਸ ਵਲੋਂ ਪਿੱਛੇ ਕਰਵਾਏ ਗਏ ਆਗਰਾ ਵਿਚ ਗਰੀਬ ਮੁਸਲਮਾਨ ਪਰਿਵਾਰਾਂ ਦੀ ਧਰਮ ਬਦਲੀ ਦਾ ਵਿਵਾਦ ਅਜੇ ਥੰਮਿਆ ਨਹੀ ਸੀ ਕਿ ਅਲੀਗੜ੍ਹ ਵਿਚ ਵੀ ਇਸੇ ਤਰ੍ਹਾਂ ਇਸਾਈ ਅਤੇ ਮੁਸਲਮਾਨਾਂ ਦਾ ਵੀ 25 ਦਸੰਬਰ ਨੂੰ ਠਘਰ ਵਾਪਿਸੀੂ ਦੇ ਨਾਂ ਹੇਠ ਪ੍ਰੋਗਰਾਮ ਕਰਵਾਏ ਜਾਣ ਦਾ ਸੁਰਖਿਆ ਵਿਚ ਆ ਜਾਣ ਕਰਕੇ ਦੇਸ਼ ਭਰ ਵਿਚ ਇਸ ਦਾ ਵਿਰੋਧ ਹੋ ਰਿਹਾ ਹੈ। ਆਰ ਐੈਸ ਐੈਸ ’ਤੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਮਨਸੂਬੇ ਘੜਦੀ ਹੀ ਰਹਿੰਦੀ ਹੈ। ਹੁਣ ਇਕ ਕਾਂਗਰਸੀ ਨੇਤਾ ਨਿਲੇਸ਼ ਰਾਣੇ ਨੇ ਵੀ ਸੰਸਾਰ ਪੱਧਰ ’ਤੇ ਵੱਧ ਤੋਂ ਵੱਧ ਹਿੰਦੂ ਬਣਾਉਣ ਦਾ ਬਿਆਨ ਜਾਰੀ ਕਰਕੇ ਸਨਸਨੀ ਮਚਾ ਦਿੱਤੀ ਹੈ। ਨਿਲੇਸ਼ ਰਾਣੇ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਡਨੀ ਦੇ ਕੈਫੇ ਅੰਦਰ ਲੋਕਾਂ ਨੂੰ ਬੰਦੀ ਬਨਾਉਣ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵੱਧ ਤੋਂ ਵੱਧ ਹਿੰਦੂ ਬਣਾਏ ਜਾਣੇ ਜ਼ਰੂਰੀ ਹਨ।
ਸਿਡਨੀ ਕਾਂਡ ਵਿਚ ਤਿੰਨ ਬੰਦਿਆਂ ਦੀ ਮੌਤ ਤੋਂ ਬਾਅਦ ਨਿਲੇਸ਼ ਨੇ ਟਵੀਟਰ ਤੇ ਟਵੀਟ ਕਰਦਿਆਂ ਲਿਖਿਆ ਕਿ ਸਿਡਨੀ ਵਿਚ ਜੋ ਕੂਝ ਵਾਪਰਿਆ ਹੈ ਉਸ ਤਰ੍ਹਾਂ ਦੀਆਂ ਘਟਨਾਵਾਂ ਲਗਭਗ ਹਰ ਮੁਲਕਾਂ ਵਿਚ ਹੋ ਰਹੀਆਂ ਹਨ ਇਸ ਕਰਕੇ ਹਿੰਦੁਸਤਾਨ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਹਿੰਦੂ ਬਨਾਉਣ ਤੇ ਜੋਰ ਦੇਣਾਂ ਚਾਹੀਦਾ ਹੈ। ਨਿਲੇਸ਼ ਨੇ ਇਕ ਅੰਗਰੇਜੀ ਅਖਬਾਰ ਨਾਲ ਗਲਬਾਤ ਦੌਰਾਨ ਦੇਸ਼ ਵਿਚ ਹੋ ਰਹੇ ਵੱਡੇ ਪਧਰ ਤੇ ਧਰਮ ਬਦਲੀ ਦੇ ਪ੍ਰੋਗਰਾਮਾਂ ਦਾ ਬਚਾਅ ਵੀ ਕੀਤਾ ਤੇ ਨਾਲ ਹੀ ਕਿਹਾ ਕਿ ਇਸ ਵਾਸਤੇ ਇਹ ਗਲ ਕੋਈ ਮਾਇਨੇ ਨਹੀ ਰਖਦੀ ਕਿ ਤੁਸੀ ਭਾਜਪਾ ਜਾਂ ਕਾਂਗਰਸ ਦਾ ਹਿੱਸਾ ਹੋਵੋ । ਉਨ੍ਹਾਂ ਕਿਹਾ ਕਿ ਜੇਕਰ ਸਾਰੇ ਹਿੰਦੂ ਇੱਕਠੇ ਹੋ ਜਾਣ ਤਦ ਇਦਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।



