Skip to content
Independent perspectives. Global stories.
BREAKING

ਜ਼ਿਲ੍ਹੇ ਦੇ ਨਾਮੀ ਸਕੂਲਾਂ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਦੀਆ ਕਤਰੀਆਂ ਜਾ ਰਹੀਆਂ ਹਨ ਜੇਬਾਂ

Share this story

ਬਰਨਾਲਾ  18, ਦਸੰਬਰ (ਰਾਮ ਸਿੰਘ ਧਨੌਲਾ)- ਵਿਦਿਆਰਥੀਆਂ ਲਈ ਆਦਰਸ਼ ਅਤੇ ਮਾਰਗ ਦਰਸ਼ਕ ਵਲੋਂ ਜਾਣੀਆਂ ਜਾਦੀਆਂ ਇਲਾਕਾ ਭਰ ਅੰਦਰ ਚੱਲ ਰਹੀਆਂ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਠੱਗੀ ਦਾ ਵਣਜ ਬਣ ਕੇ ਰਹਿ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਕੂਲ ਲੋਕਾ ਦੇ ਅੱਖੀਂ ਘੱਟਾ ਪਾਊਣ ਅਤੇ ਫੋਕੀ ਸ਼ੌਹਰਤ ਕਰਨ ਦੇ ਮਨਸ਼ੇ ਨਾਲ ਬੱਚਿਆ ਦੇ ਦਾਖਲੇ ਸਮੇਂ ਮਾਤਾ ਪਿਤਾ ਦੀ ਇੰਟਰਵਿਊ ਲੈ ਰਹੇ ਹਨ ਜਦ ਕਿ ਆਰ ਟੀ ਈ ਐਕਟ ਅਨੁਸਾਰ ਇਸ ਗੱਲ ਤੇ ਸਖਤੀ ਨਾਲ ਰੋਕ ਲਗਾਈ ਗਈ ਹੈ। ਕੁੱਝ     ਸਕੂਲ ਹਰ ਵਰ੍ਹੇ ਦਾਖਲਾ ਫੀਸ ਦੇ ਰੂਪ ਵਿੱਚ ਵੱਖੋ ਵੱਖਰੇ ਨਾਂ ਦੇ ਕੇ ਹਜਾਰਾਂ ਰੁਪਏ ਦੇ ਫੰਡ ਵਸੂਲ ਰਹੇ ਹਨ ਜਦਕਿ ਆਰ ਟੀ ਆਈ ਐਕਟ ਅਧੀਨ ਭਾਵੇ ਕੋਈ ਵੀ ਸਕੂਲ ਕਿਸੇ ਵੀ ਬੋਰਡ ਤੋਂ ਮਾਨਤਾਂ ਪ੍ਰਾਪਤ ਕਿਉ ਨਾਂ ਹੋਵੇ ਅਜਿਹਾ ਨਹੀ ਕਰ ਸਕਦਾ। ਇਸ ਕਤਾਰ ਵਿੱਚ ਕਈ ਨਾਮੀ ਸਕੂਲ ਅਜਿਹੇ ਹਨ ਜਿਹੜੇ ਹਰ ਵਰ੍ਹੇ ਪਹਿਲਾ ਤੋਂ ਸਕੂਲ ਚ ਰੈਗੂਲਰ ਪੜ੍ਹ

ਵਿਦਿਆਰਥੀਆ ਪਾਸੋਂ ਸਲਾਨਾਂ ਫੰਡ ਵਸੂਲ ਕੇ ਮਾਪਿਆਂ ਦੀਆ ਜੇਬਾਂ ਕੱਟ ਰਹੇ ਹਨ। ਇਹ ਸਲਾਨਾ ਫੰਡ 4 ਹਜਾਰ ਤੋਂ 8 ਹਜਾਰ ਰੁਪਏ ਤੱਕ ਉਗਰਾਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਹੀਨੇਵਾਰ ਫੀਸਾਂ ਵੀ ਇਸੇ ਤਰਜ ਅਤੇ ਅਨੁਪਾਤ ਅਨੁਸਾਰ ਉਗਰਾਹੀ ਜਾਦੀ ਹੈ। ਇੱਥੇ ਹੀ ਬਸ ਨਹੀ ਜਿਲ੍ਹਾ ਬਰਨਾਲਾ ਦੇ ਨਾਮੀ ਸਿਰਕੱਢ ਸਕੂਲ ਬੱਚਿਆ ਦੀ   ਸਹੂਲਤ ਲਈ ਨਹੀ ਬਲਕਿ ਆਪਣੇ ਮੁਨਾਫੇ ਦੇ ਭੰਡਾਰ ਭਰਪੂਰ ਕਰਨ ਲਈ ਹਰ ਸਾਲ ਸਕੂਲ ਵਿੱਚੋ ਕਾਪੀਆਂ, ਕਿਤਾਬਾਂ, ਬੈਗ ਅਤੇ ਵਰਦੀਆਂ ਖਰੀਦਣ ਲਈ ਮਜਬੂਰ ਕਰਦੇ ਹਨ। ਸਿੱਖਿਆ ਵਿਭਾਗ ਲਈ ਜਿਲ੍ਹਾ   ਪੱਧਰ ਤੇ ਤਾਇਨਾਤ ਅਧਿਕਾਰੀ ਸਮੇ ਸਮੇ ਸਿਰ ਸਕੂਲਾਂ ਦਾ ਰਿਕਾਡ ਤਾਂ ਅਕਸਰ ਚੈਕ ਕਰਦੇ ਰਹਿੰਦੇ ਹਨ ਪ੍ਰਤੂੰ ਗੁਪਤ ਸ਼ਮਝੌਤਿਆਂ ਦੇ ਗੁਲਾਮ ਹੋਣ ਕਰਕੇ ਨਾਂ ਤਾਂ ਸਕੂਲਾਂ ਚ ਕੀਤੇ ਜਾਂ ਰਹੇ ਡੰਮੀ ਦਾਖਲਿਆ ਪ੍ਰਤੀ ਢੁਕਵਾਂ ਐਕਸ਼ਨ ਲੈਂਦੇ ਹਨ ਤੇ ਨਾਂ ਹੀ ਉਪਰੋਕਤ ਖਾਮੀਆਂ ਪ੍ਰਤੀ। ਇਲਾਕਾ ਭਰ ਅੰਦਰ ਹੀ ਚੱਲ ਰਹੇ ਹਾਈ ਸਕੂਲ ਵੀ ਗਿਆਰਵੀ ਅਤੇ ਬਾਰ੍ਹਵੀ ਦੇ ਬੱਚਿਆ ਦੀ ਕਲਾਸਾਂ ਅਕਸਰ ਹਾਸ਼ੀਏ ਵਿੱਚ ਰਹੇ ਹਨ ਪ੍ਰਤੂੰ ਸਿੱਖਿਆ ਅਧਿਕਾਰੀ ਸਿਰਫ ਤਨਖਾਹਾਂ ਬਟੋਰਨ ਤੋਂ ਸਿਵਾਏ ਕਦੇ ਵੀ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਦਿਖਾਈ ਨਹੀ ਦਿੱਤੇ। ਦਾਖਲੇ ਵਧਾਉਣ ਲਈ ਕਿਸੇ ਸਮੇ ਸਕੂਲਾਂ ਚ ਸਰਲ ਢੰਗ ਅਪਣਾ ਕੇ ਵਿਦਿਆਰਥੀਆ ਨੂੰ ਪੜ੍ਹਾਈ ਕਰਵਾਈ ਜਾਂਦੀ ਸੀ ਅਤੇ ਸਕੂਲ ਦੇ ਨਤੀਜਿਆਂ ਅਤੇ ਖੇਡਾਂ ਚ ਮਾਰੀਆ ਮੱਲਾਂ ਦਾ ਅਨੁਪਾਤ ਲੋਕਾ ਅੱਗੇ ਰੱਖ ਕੇ ਬੱਚੇ ਦਾਖਲ ਕਰਾਉਣ ਦੀ ਗੁਹਾਰ ਲਗਾਈ ਜਾਂਦੀ ਸੀ। ਪ੍ਰਤੂੰ ਅੱਜ   ਕੱਲ ਸਲਾਨਾਂ ਫੰਕਸ਼ਨ ਚ ਮਹਿੰਗੇ ਭਾਅ ਦੀਆਂ ਟੈਂਟ ਕਨਾਤਾਂ, ਰੰਗ   ਬਿਰੰਗੀਆਂ ਲਾਈਟਾਂ, ਪ੍ਰੋਗਰਾਮ ਦੀ ਪੇਸ਼ਕਾਰੀ ਨੂੰ ਹੱਦੋ ਵੱਧ ਖੂਬਸੂਰਤ ਬਣਾ ਕੇ ਮਾਪਿਆਂ ਦੇ ਮਨਾਂ ਚ ਐਸੀ ਥਾਂ ਬਣਾ ਲਈ ਜਾਦੀ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਮਾਪੇ ਸਕੂਲ ਦੀ  ਲੁੱਟ ਦਾ ਸ਼ਿਕਾਰ ਹੋ ਰਹੇ ਹਨ।

WRITTEN BY