Skip to content
Independent perspectives. Global stories.
BREAKING

ਓਬਾਮਾ ਦੇ ਭਾਰਤ ਦੌਰੇ ਦੌਰਾਨ ਦਿੱਲੀ ਨਿਸ਼ਾਨੇ ’ਤੇ ਹਾਫਿਜ਼ ਸਈਅਦ ਕਰਵਾ ਸਕਦਾ ਹੈ ਹਮਲਾ

Share this story

Page-1-FINAL_10 ਨਵੀਂ ਦਿੱਲੀ, 17 ਦਸੰਬਰ (ਪੀ. ਟੀ. ਲਾਇਵ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰੇ ’ਤੇ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਉੱਚ ਪਧਰੀ ਸੂਤਰਾਂ ਅਨੁਸਾਰ ਖੁਫੀਆ ਏਜੰਸੀਆਂ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਨਾਲ ਹੀ ਅਮਰੀਕੀ ਏਜੰਸੀ ਸੀ.ਆਈ.ਏ. ਨੇ ਵੀ ਇਸ ਸਿਲਸਿਲੇ ’ਚ ਅਲਰਟ ਜਾਰੀ ਕੀਤਾ ਹੈ। ਰਿਪੋਰਟ ਮੁਤਾਬਿਕ ਓਬਾਮਾ ਭਾਰਤ ਦੌਰੇ ਦੌਰਾਨ ਦਿੱਲੀ-ਆਗਰਾ ਹਾਈ ਵੇ ਰੂਟ ਤੋਂ ਆਗਰਾ ਜਾ ਸਕਦੇ ਹਨ। ਇਸ ਦੌਰਾਨ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਜਮਾਤ-ਉਦ-ਦਾਅਵਾ ਮਿਲ ਕੇ ਦਿੱਲੀ-ਆਗਰਾ ਹਾਈ-ਵੇ ਉੱਤੇ ਹਮਲਾ ਕਰ ਸਕਦੇ ਹਨ।ਦੱਸਿਆ ਜਾ ਰਿਹਾ ਹੈ ਕਿ ਜਮਾਤ-ਉਦ-ਦਾਅਵਾ ਦਾ ਮੁਖੀ ਹਾਫਿਜ਼ ਸਈਅਦ

ਇਸ ਦੌਰਾਨ ਰਾਜਧਾਨੀ ਦਿੱਲੀ ਦੇ ਦੋ ਹੋਟਲਾਂ ’ਤੇ ਵੀ ਹਮਲਾ ਕਰਵਾ ਸਕਦਾ ਹੈ। ਹਾਫਿਜ਼ ਇਸ ਦੌਰਾਨ ਦਿੱਲੀ ਦੇ ਇਨ੍ਹਾਂ ਹੋਟਲਾਂ ਦੀ ਲਾਬੀ ’ਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਗੌਰਤਲਬ ਹੈ ਕਿ ਬਰਾਕ ਓਬਾਮਾ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ।

WRITTEN BY