Skip to content
Independent perspectives. Global stories.
BREAKING

ਨਸ਼ੇ ਖਿਲਾਫ ਜਾਗਰੂਕਤਾ ਮੁਹਿੰਮ ਚਲਾਏਗੀ ਭਾਜਪਾ : ਕਮਲ ਸ਼ਰਮਾ

Share this story

Page-1_18 ਚੰਡੀਗੜ, 16 ਦਸੰਬਰ (ਪੀ. ਟੀ.)- ਭਾਰਤੀ ਜਨਤਾ ਪਾਰਟੀ ਛੇਤੀ ਹੀ ਪੂਰੇ ਪੰਜਾਬ ਵਿਚ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਚਲਾਏਗੀ ਕਿਉਂਕਿ ਨਸ਼ਾ ਕੇਵਲ ਕਾਨੂੰਨ ਵਿਵਸਥਾ ਨਾਲ ਹੀ ਨਹੀਂ ਬਲਕਿ ਇਹ ਦੇਸ਼ ਦੀ ਏਕਤਾ-ਅਖੰਡਤਾ ਅਤੇ ਸੁਰੱਖਿਆ ਨਾਲ ਜੁੜਿਆ ਵਿਸ਼ਾ ਹੈ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ’ਚ ਨਸ਼ਿਆਂ ਪ੍ਰਤੀ ਪ੍ਰਗਟਾਈ ਚਿੰਤਾ ਦੇ ਪ੍ਰਗਟ ਕੀਤੇ। ਉਨ•ਾਂ ਨੇ ਇਸ ਪ੍ਰੋਗਰਾਮ ਵਿਚ ਪੰਜਾਬ ਅੰਦਰ ਫੈਲੀ ਨਸ਼ੇ ਦੀ ਸਮੱਸਿਆ ਦਾ ਜਿਕਰ ਕਰਨ ਤੇ ਵੀ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਨਸ਼ੇ ਦੇ ਖਿਲਾਫ ਪੰਜਾਬ ਭਾਜਪਾ ਕੇਂਦਰ ਸਰਕਾਰ ਦੀ ਕਿਸੇ ਵੀ ਕੋਸ਼ਿਸ਼ ਨੂੰ ਪੂਰਾ ਸਹਿਯੋਗ ਦੇਵੇਗੀ।ਪਾਰਟੀ ਵੱਲੋਂ ਜਾਰੀ ਪ੍ਰੈਸ ਨੋਟ ’ਚ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਸਮੱਸਿਆ ਲਈ ਅੱਤਵਾਦ ਸ਼ਬਦ ਦੀ ਵਰਤੋਂ ਕਰਕੇ ਇਸਦੀ ਬਿਲਕੁਲ ਸਹੀ ਵਿਆਖਿਆ ਕੀਤੀ ਹੈ। ਹੁਨ ਸਾਡੀਆਂ ਸਰਕਾਰਾਂ ਦੇ ਨਾਲ-

ਨਾਲ ਸਮਾਜ ਦਾ ਵੀ ਇਹ ਫਰਜ ਬਣਦਾ ਹੈ ਕਿ ਇਸ ਸਮੱਸਿਆ ਨਾਲ ਉਸੇ ਗੰਭੀਰਤਾ ਨਾਲ ਨੱਜਿਠਿਆ ਜਾਵੇ ਜਿਸ ਤਰ•ਾਂ ਅੱਤਵਾਦ ਨਾਲ ਲੜਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਚਾਹੇ ਨਸ਼ਾ ਪੂਰੇ ਦੇਸ਼ ਦੀ ਸਮੱਸਿਆ ਹੈ ਪੰਰਤੂ ਸਰਹੱਦੀ ਰਾਜ ਹੋਨ ਕਾਰਨ ਪੰਜਾਬ ਵਿਚ ਇਸ ਦੇਸ਼ਵਿਰੋਧੀ ਸਮੱਸਿਆ ਦੀ ਗੰਭੀਰਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਲਗਾਤਾਰ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਦੇਸ਼ ਦਾ ਇਹ ਸੰਵੇਦਨਸ਼ੀਲ ਹਿੱਸਾ ਅੰਤਰਰਾਸ਼ਟਰੀ ਨਸ਼ਾ ਨੈਟਵਰਕ ਦਾ ਹਿੱਸਾ ਬਣਦਾ ਜਾ ਰਿਹਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਨਸ਼ੇ ਦੀ ਵਰਤੋਂ ਕਰਨਾ ਜਾ ਇਸਦੇ ਵਿਓਪਾਰ ਵਿਚ ਸ਼ਾਮਿਲ ਹੋਨਾ ਉਨ•ਾ ਹੀ ਗੰਭੀਰ ਅਪਰਾਧ ਹੈ ਜਿੰਨਾ ਕਿ ਅੱਤਵਾਦੀਆਂ ਨੂੰ ਸਹਾਇਤਾ ਮੁਹੱਈਆ ਕਰਵਾਉਣਾ ਕਿਉਂਕਿ ਇਨ•ਾਂ ਅੱਤਵਾਦੀਆਂ ਦੇ ਹੱਥ ਸਾਡੇ ਬੇਕਸੂਰ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੇ ਖੂਨ ਨਾਲ ਰੰਗੇ ਹੋਏ ਹਨ। ਇਸ ਕੰਮ ਵਿਚ ਲੱਗੇ ਲੋਕਾਂ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਅਤੇ ਮਾਫ ਨਹੀਂ ਕੀਤਾ ਜਾ ਸਕਦਾ। ਭਾਜਪਾ ਪ੍ਰਧਾਨ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਦਾ ਸਭਤੋਂ ਵੱਡਾ ਸਾਧਨ ਹੈ ਕਿ ਲੋਕਾਂ ਨੂੰ ਇਸਦੇ ਖਤਰਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਇਸਦੇ ਸ਼ਿਕਾਰ ਲੋਕਾਂ ਦਾ ਮੁੜਵਸੇਵਾਂ ਕੀਤਾ ਜਾਵੇ। ਆਪਣੀ ਇਸ ਕੌਮੀ ਜਿੰਮੇਵਾਰੀ ਦਾ ਭਾਜਪਾ ਪੂਰੀ ਤਰ•ਾਂ ਪਾਲਨ ਕਰੇਗੀ ਅਤੇ ਪੰਜਾਬ ਦੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਨਸ਼ੇ ਦੇ ਖਿਲਾਫ ਜਾਗਰੂਕਤਾ ਮੁਹਿੰਮ ਚਲਾਵੇਗੀ।

WRITTEN BY