Skip to content
Independent perspectives. Global stories.
BREAKING

ਆਯੂਰਵੈਦਿਕ ਅਤੇ ਹੋਮਿਊਪੈਥਿਕ ਕੈਂਪ ’ਚ 706 ਮਰੀਜ਼ਾਂ ਦੀ ਜਾਂਚ

Share this story

Page-1_17 ਸ਼ਾਹਕੋਟ, 16 ਦਸੰਬਰ (ਸੁਰਿੰਦਰ ਸਿੰਘ ਪਦਮ)- ਨੇੜਲੇ ਪਿੰਡ ਬਾਜਵਾ ਕਲਾਂ ਵਿਖੇ ਬਾਬਾ ਸੁਖਚੈਨ ਦਾਸ ਜੀ ਦੇ ਗੁਰਦੁਆਰੇ ਅੰਦਰ ਲਗਾਏ ਗਏ ਆਯੂਰਵੈਦਿਕ ਅਤੇ ਹੋਮਿਊਪੈਥਿਕ ਕੈਂਪ ‘ਚ 706 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਜ਼ਿਲ•ਾ ਹੋਮਿਊਪੈਥੀਕ ਅਫਸਰ ਜਲੰਧਰ ਡਾ ਚਰਨਜੀਤ ਲਾਲ ਵੱਲੋ ਕੀਤਾ ਗਿਆ। ਕੈਂਪ ਦੌਰਾਨ ਡਾ ਵਰਿੰਦਰਜੀਤ ਕੌਰ, ਡਾ.ਪ੍ਰਿਤਪਾਲ ਸਿੰਘ, ਡਾ.ਅਰਵਿੰਦ ਕੁਮਾਰ, ਡਾ ਜਗਤਾਰ ਸਿੰਘ , ਡਾ.ਰਜਿੰਦਰ ਕੁਮਾਰ, ਡਾ.ਯੋਗੇਸ਼ ਭਾਟੀਆ ਅਤੇ ਡਾ ਰਜਨੀ ਨੇ 706 ਮਰੀਜ਼ਾ ਦੀ ਡਾਕਟਰੀ ਜਾਂਚ ਕੀਤੀ। ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆ ਵੀ ਦਿੱਤੀਆ ਗਈਆ। ਇਸ ਮੌਕੇ ‘ਤੇ ਵਰਿੰਦਰ ਕੁਮਾਰ ,ਕੁਲਦੀਪ ਕੁਮਾਰ, ਵਿਕਰਮ, ਤਰਨਜੀਤ ਸਿੰਘ ਰੂਬੀ,ਰਾਮੇਸ਼ ਹੰਸ, ਨਰਿੰਦਰਪਾਲ ਸਿੰਘ ਲੱਲ, ਕਸ਼ਮੀਰ ਸਿੰਘ ,ਸੁਖਦੇਵ ਸਿੰਘ, ਗੁਰਮਲਕੀਤ ਸਿੰਘ ਆਦਿ ਹਾਜ਼ਰ ਸਨ।

WRITTEN BY