ਇਸਲਾਮਾਬਾਦ, 14 ਦਸੰਬਰ (ਪੀ. ਟੀ.)- ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਵੱਲੋਂ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਪਾਕਿਸਤਾਨ ਨੇ ਇਸ ’ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਕਿਸੇ ਵੀ ਹਮਲੇ ਨੂੰ ਅਸਫਲ ਕਰਨ ਦੇ ਉਸਦੇ ਸੰਕਲਪ ਦੇ ਬਾਰੇ ‘ਚ ਕੋਈ ਗਲਤ ਅਨੁਮਾਨ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਨੇ ਇਹ ਪ੍ਰਤੀਕਿਰਿਆ ਪਾਰਿਕਰ ਦੇ ਉਸ ਬਿਆਨ ‘ਤੇ ਦਿੱਤੀ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨੂੰ ਸਰਹੱਦ ਪਾਰ ਅੱਤਵਾਦ ਨੂੰ ਸਖਤ ਜਵਾਬ ਦੇਣਾ ਹੋਵੇਗਾ। ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ ਸੁਰੱਖਿਆ ਬਲਾਂ ਦੇ 11 ਜਵਾਨਾਂ ਦੇ ਸ਼ਹੀਦ ਹੋਣ ਦੇ ਇਕ ਹਫਤੇ ਬਾਅਦ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ
ਹੈ ਕਿ ਕੁਝ ਸਖਤ ਜਵਾਬ ਹੋਣਾ ਚਾਹੀਦਾ ਹੈ ਜੋ ਕਿ ਹਮੇਸ਼ਾ ਲਈ ਹੋਵੇ ਜਾਂ ਇਨ੍ਹਾਂ ਯਤਨਾ ‘ਚ ਕਮੀ ਲੈ ਕੇ ਆ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਖੁਲ੍ਹਾ ਰਾਜ ਹੈ ਕਿ ਅੱਤਵਾਦੀ ਪਾਕਿਸਤਾਨ ਤੋਂ ਆਉਂਦੇ ਹਨ। ਉਨ੍ਹਾਂ ਦੇ ਇਸ ਬਿਆਨ ‘ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਤਸਨੀਮ ਅਸਲਮ ਨੇ ਪਾਰਿਕਰ ਦੇ ਇਸ ਦਾਅਵੇ ਨੂੰ ਆਧਾਰਹੀਣ ਦੋਸ਼ ਕਰਾਰ ਦਿੰਦੇ ਹੋਏ ਖਾਰਜ ਕਰ ਦਿੱਤਾ ਤੇ ਇਸ ਨੂੰ ਭੜਕਾਊ ਬਿਆਨ ਕਰਾਰ ਦਿੱਤਾ। ਅਸਲਮ ਨੇ ਕਿਹਾ ਕਿ ਪਾਕਿਸਤਾਨ ਆਪਣੀ ਰੱਖਿਆ ਕਰਨ ਅਤੇ ਕਿਸੇ ਵੀ ਹਮਲੇ ਨੂੰ ਅਸਫਲ ਕਰਨ ਦੇ ਸੰਕਲਪ ਦੇ ਬਾਰੇ ‘ਚ ਕੋਈ ਗਲਤ ਅਨੁਮਾਨ ਨਹੀਂ ਲਗਾਉਣਾ ਚਾਹੀਦਾ।



