ਲੁਧਿਆਣਾ, 14 ਦਸੰਬਰ (ਮਨਿੰਦਰਪਾਲ ਸਿੰਘ ਮਿੱਡਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ. ਅਵਤਾਰ ਸਿੰਘ ਨੇ ਕਿਹਾ ਕਿ ਇਨਸਾਨੀ ਕਦਰਾ ਕੀਮਤਾਂ ਦੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾ ਵਿੱਚ ਲਗਾ ਕੇ ਲੋੜਵੰਦਾ ਦੀ ਮੱਦਦ ਕਰਨਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ। ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ (ਰਜਿ.) ਲੁਧਿਆਣਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ (ਚੈਰੀਟੇਬਲ) ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਲਗਾਏ ਗਏ ਨੌਵੇਂ ਫ਼ਰੀ ਮੈਡੀਕਲ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਲਈ ਪੁੱਜੇ ਜੱਥੇ. ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਵੱਖ-ਵੱਖ ਬਿਮਾਰੀਆਂ ਨਾਲ ਪੀੜਿ•ਤ ਮਰੀਜਾਂ ਦਾ ਫਰੀ ਚੈਕਅਪ ਕਰਕੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਉਪਲਬਧ ਕਰਵਾਉਣ ਵਾਲੀ ਸੰਸਥਾ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ (ਰਜਿ.) ਸਮੁੱਚੇ ਸਮਾਜ ਲਈ
ਪ੍ਰੇਰਨਾ ਦਾ ਸਰੋਤ ਹੈ। ਉਨ•ਾਂ ਨੇ ਟਰੱਸਟ ਦੇ ਚੇਅਰਮੈਨ ਸ. ਐਮ.ਐਸ. ਅਨੇਜਾ, ਕੈਂਪ ਇੰਚਾਰਜ ਬੀਬੀ ਮਨਜੀਤ ਕੌਰ ਨਰੂਲਾ ਅਤੇ ਸਮੂਹ ਅਹੁਦੇਦਾਰਾਂ ਦੀ ਜੋਰਦਾਰ ਸ਼ਬਦਾ ਵਿੱਚ ਸ਼ਲਾਘਾ ਵੀ ਕੀਤੀ ਅਤੇ ਕੈਂਪ ਵਿੱਚ ਪੁੱਜੇ ਉਘੇ ਡਾਰਟਰਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਲਗਾਏ ਗਏ ਫਰੀ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਂਪ ਦੇ ਮੁੱਖ ਪ੍ਰਬੰਧਕ ਸ. ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਕੈਂਪ ਅੰਦਰ ਦਿਲ ਦੀ ਬਿਮਾਰੀਆਂ ਦੇ ਮਾਹਿਰ ਡਾ. ਆਰ.ਪੀ. ਸਿੰਘ, ਯੂਰੋਲੋਜੀ ਦੇ ਡਾ. ਅਨੰਦ ਸਹਿਗਲ, ਡਾ. ਰਾਕੇਸ਼ ਗੋਇਲ, ਮੈਡੀਸਨ ਦੇ ਪ੍ਰਮੁੱਖ ਡਾ. ਦਿਨੇਸ਼ ਜੈਨ, ਆਰਥੋ ਦੇ ਡਾ. ਜਗਰੂਪ ਸਿੰਘ, ਡਾ. ਹਰਪਾਲ ਸਿੰਘ ਸੇਠੀ (ਆਰਥੋ ਸਰਜਨ ਡੀ.ਐਮ.ਸੀ.) ਡਾ. ਡੀ.ਪੀ. ਅਰੋੜਾ ਐਮ.ਐਸ., ਚਮੜੀ ਦੇ ਮਾਹਿਰ ਡਾ. ਆਰ.ਐਸ. ਨੰਦਾ ਤੇ ਡਾ. ਐਮ.ਐਸ. ਨੰਦਾ, ਦੰਦਾਂ ਦੇ ਮਾਹਿਰ ਡਾ. ਚਰਨਪ੍ਰੀਤ ਸਿੰਘ, ਡਾ. ਹਰਨੀਤ ਕੌਰ, ਹੋਮੀਓਪੈਥਿਕ ਦੇ ਡਾ. ਅਰਵਿੰਦਰ ਕੌਰ, ਐਕਯੂਪ੍ਰੈਸ਼ਰ ਦੇ ਡਾ. ਰਮੇਸ਼ ਕੁਮਾਰ ਦੀ ਅਗਵਾਈ ਪੁੱਜੇ ਡਾਟਕਰਾਂ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਪੁੱਜੇ ਵੱਖ-ਵੱਖ ਬਿਮਾਰੀਆਂ ਨਾਲ ਪੀੜਿ•ਤ ਮਰੀਜਾਂ ਦਾ ਚੈਕਅਪ ਕੀਤਾ ਅਤੇ ਉਨ•ਾਂ ਨੂੰ ਫਰੀ ਦਵਾਈਆਂ ਵੀ ਵੰਡੀਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ. ਹਰਪਾਲ ਸਿੰਘ ਖਾਲਸਾ, ਪਰਮਜੀਤ ਸਿੰਘ ਸਰੋਆ, ਮਹਿੰਦਰ ਸਿੰਘ ਦੀਪ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਅਹੂਜਾ, ਅਦਰ ਸਿੰਘ ਮੱਕੜ, ਜਗਦੇਵ ਸਿੰਘ ਕਲਸੀ, ਸ. ਰੇਸ਼ਮ ਸਿੰਘ ਮੈਨੇਜਰ, ਅਮਰਜੀਤ ਸਿੰਘ ਨਨਕਾਣਾ ਸਾਹਿਬ, ਸ੍ਰ. ਦਿਲਬਾਗ ਸਿੰਘ, ਹਰਭਜਨ ਸਿੰਘ ਰਾਜਾ, ਮਨਜੀਤ ਸਿੰਘ ਸਹਿਗਲ, ਹਰਮਿੰਦਰ ਸਿੰਘ ਸਚਦੇਵਾ, ਸੇਵਾ ਸਿੰਘ ਭੱਟੀ, ਸਮੇਤ ਕਈ ਪ੍ਰਮੁੱਖ ਸਖਸ਼ੀਅਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।



