ਬੀਤੇ ਦਿਨੀਂ ਜਿਵੇਂ ਹਰਿਆਣਾ ਵਿਚ ਲਗਭਗ 70 ਪੱਤਰਕਾਰਾਂ ਦੀ ਸਮੂਹਿਕ ਤੌਰ ’ਤੇ ਕੁੱਟਮਾਰ ਰਾਹੀਂ ਜ਼ਖ਼ਮੀ ਕਰਨ ਵੇਲੇ ਭਾਰਤੀ ਲੋਕਰਾਜ ਦਾ ਤਾਨਾਸ਼ਾਹੀ ਮੁਹਾਂਦਰਾ ਬੇਨਿਕਾਬ ਹੋਇਆ ਵੇਖਿਆ ਗਿਆ ਹੈ, ਉਸੇ ਤਰ੍ਹਾਂ ਸੰਸਾਰ ਭਰ ਵਿਚਇੱਕ-ਪੁਰਖੀ ਜਾਂ ਇੱਕ-ਪਾਰਟੀ ਤਾਨਾਸ਼ਾਹੀ ਹਾਕਮਾਂ ਵਾਲੇ ਦੇਸ਼ਾਂ ਵਿਚ ਸੈਂਕੜੇ ਪੱਤਰਕਾਰਾਂ ਦੇ ਕਤਲ ਹੋਏ ਜਾਂ ਕੀਤੇ ਗਏ ਹਨ, ਜਿਨ੍ਹਾਂ ਵਿਚ ਲਗਭਗ 90 ਫੀਸਦੀ ਪੱਤਰਕਾਰਾਂ ਦੇ ਕਾਤਿਲ ਕੌਮਾਂਤਰੀ ਪੱਧਰ ’ਤੇ ਦਨਦਨਾਉਂਦੇ ਫਿਰ ਰਹੇ ਹਨ। ਜਿਸ ਦੇ ਫਲਸਰੂਪ ਲੋਕਰਾਜੀ ਜਾਂ ਗੈਰ-ਲੋਕਰਾਜੀ ਦੇਸ਼ਾਂ ਵਿਚ ਪੱਤਰਕਾਰਾਂ ਦੀ ਸੁਰੱਖਿਆ ਇਸ ਵੇਲੇ ਗੰਭੀਰ ਮਸਲਾ ਬਣ ਗਿਆ ਲਗਦਾ ਹੈ। ਭਾਰਤ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਕਿ ਦੋ ਹਫਤੇ ਦੇ ਅੰਦਰ-ਅੰਦਰ ਪੱਤਰਕਾਰਾਂ ’ਤੇ ਸਮੂਹਿਕ ਕੁੱਟਮਾਰ ਕਰਨ ਬਾਰੇ ਪੂਰੀ ਰਿਪੋਰਟ ਪੇਸ਼ ਕਰੇ, ਪਰ ਅਸੀਂ ਜਾਣਦੇ ਹਾਂ ਕਿ ਭਾਰਤ ਵਿਚ ਭ੍ਰਿਸ਼ਟ ਅਤੇ ਨੀਮ-ਨਿਪੂੰਸਕ ਨਿਆਪਾਲਿਕਾ ਅਤੇ ਰਾਜ ਪ੍ਰਬੰਧ ਕਾਰਨ ਇਹ ਮਾਮਲਾ ਹੌਲੀ-ਹੌਲੀ ਉਸੇ ਤਰ੍ਹਾਂ ਲਟਕਣ ਲੱਗ ਜਾਵੇਗਾ ਜਿਵੇਂ ਰਾਮ ਚੰਦਰ ਛਤਰਪਤੀ ਵਰਗੇ ਪੱਤਰਕਾਰਾਂ ਦੇ ਕਤਲ ਦਾ ਮਾਮਲਾ ਪਿਛਲੇ ਦਹਾਕੇ ਤੋਂ ਲਟਕਦਾ ਆ ਰਿਹਾ ਹੈ।
ਪੱਤਰਕਾਰਾਂ ਦੇ ਕਤਲ
ਇਸ ਵਰ੍ਹੇ ਸੰਸਾਰ ਭਰ ਵਿਚ ਹੁਣ ਤੱਕ 42 ਪੱਤਰਕਾਰਾਂ ਦੇ ਕਤਲ : ਪੱਤਰਕਾਰ ਮਾਰੇ ਜਾਂ ਕਤਲ ਕੀਤੇ ਗਏ ਹਨ, ਪਰ ਜੇ ਪਿਛਲੇ ਵਰ੍ਹਿਆਂ ਦੀਆਂ ਸੂਚੀਆਂ ਫਰੋਲੀਏ ਤਾਂ ਪਿਛਲੇ 20 ਵਰ੍ਹੇ ਦੌਰਾਨ ਸੰਸਾਰ ਭਰ ਵਿਚ 1992 ਤੋਂ ਹੁਣ ਤੱਕ 1082 ਜਰਨਲਿਸਟ ਮਾਰੇ ਗਏ ਹਨ, ਜਿਨ੍ਹਾਂ ਵਿਚੋਂ ਭਾਰਤ ਵਿਚ ਵੀ 32 ਪੱਤਰਕਾਰ ਕਤਲ ਕੀਤੇ ਗਏ ਜਾਂ ਅਸਿੱਧੇ ਤੌਰ ’ਤੇ ਮਾਰੇ ਗਏ ਹਨ। ਬੀਤੇ ਵਰ੍ਹਿਆਂ ਦੌਰਾਨ ਜਿਹੜੇ ਸੰਸਾਰ ਭਰ ਦੇ ਸਭ ਤੋਂ ਵੱਧ ਪੱਤਰਕਾਰਾਂ ਲਈ ਖਤਰਨਾਕ ਜਾਂ ਅਸੁਰੱਖਿਅਤ 20 ਦੇਸ਼ ਹਨ, ਉਨ੍ਹਾਂ ਵਿਚ ਭਾਰਤ ਦਾ ਵੀ ਨਾਉਂ ਬੋਲਦਾ ਹੈ। ਅਸੀਂ ਇੱਥੇ ਇਨ੍ਹਾਂ ਖਤਰਨਾਕ ਦੇਸ਼ਾਂ ਦੇ ਨਾਉਂ ਅਤੇ ਇਨ੍ਹਾਂ ਵਿਚ ਆਪਣੀ ਡਿਊਟੀ ਨਿਭਾਉਂਦੇ ਹੋਏ ਕਤਲ ਕੀਤੇ ਪੱਤਰਕਾਰਾਂ ਦੀ ਗਿਣਤੀ ਵੀ ਦੱਸ ਰਹੇ ਹਾਂ। ਇਰਾਕ ਵਿਚ 166, ਫਿਲਪਾਈਨ 77, ਸੀਰੀਆ 72, ਅਲਜੀਰੀਆ 60, ਪਾਕਿਸਤਾਨ 56, ਰੂਸ 56, ਸੋਮਾਲੀਆ 53, ਕੋ¦ਬੀਆ 45, ਭਾਰਤ 32, ਮੈਕਸੀਕੋ 30, ਬਰਾਜ਼ੀਲ 29, ਅਫਗਾਨਿਸਤਾਨ 26, ਤੁਰਕੀ 20, ਸ੍ਰੀ ¦ਕਾ 19, ਬੋਸਨੀਆ 19, ਤਾਜ਼ਿਕਸਤਾਨ 17, ਰਵਾਂਡਾ 17, ਇਜ਼ਰਾਈਲ ਅਤੇ ਇਸ ਵੱਲੋਂ ਦੱਬੇ ਹੋਏ ਫਲਸਤੀਨੀ ਇਲਾਕੇ ਵਿਚ 16, ਸੀਅਰਾਲਿਓਨ ਵਿਚ 16 ਅਤੇ ਬੰਗਲਾਦੇਸ਼ ਵਿਚ 15 ਪੱਤਰਕਾਰ ਆਪਣੀ ਡਿਊਟੀ ਕਰਦੇ ਹੋਏ ਮਾਰੇ ਗਏ ਹਨ।
ਜੇਲ੍ਹਾਂ ਵਿਚ ਪੱਤਰਕਾਰ
ਅਮਰੀਕਾ ਵਿਚ ਨਿਊਯਾਰਕ ਸਥਿਤ ਪੱਤਰਕਾ ਜੇਲ੍ਹਾਂ ਵਿਚ ਪੱਤਰਕਾਰ ਰ ਸੁਰੱਖਿਆ ਸੰਸਥਾ, ‘‘ਕਮੇਟੀ ਟੂ ਪਰੋਟੈਕਟ ਜਰਨਲਿਸਟਸ’’, ਅਨੁਸਾਰ ਪਿਛਲੇ ਵਰ੍ਹਿਆਂ ਦੌਰਾਨ ਸੈਂਕੜੇ ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ ਵੇਖਿਆ ਗਿਆ ਹੈ। ਭਾਰਤ ਸਮੇਤ ਸੰਸਾਰ ਭਰ ਵਿਚ 2011 ਦੌਰਾਨ 179, 2012 ਵਿਚ 232 ਅਤੇ 2013 ਵਿਚ 211 ਪੱਤਰਕਾਰ ਜੇਲ੍ਹਾਂ ਵਿਚ ਡੱਕੇ ਰਹੇ ਹਨ। ਪਿਛਲੇ ਵਰ੍ਹੇ ਈਰਾਨ ਵਿਚ ਚੋਣਾਂ ਤੋਂ ਪਹਿਲਾਂ ਇੱਕ-ਪੁਰਖੀ, ਇੱਕ-ਪਾਰਟੀ ਜਾਂ ਇੰਤਹਾਅ-ਇਸਲਾਮੀ ਸੋਚ ਦੇ ਵਿਰੁੱਧ ਆਵਾਜ਼ ਉਠਾਉਣ ਜਾਂ ਲਿਖਣ ਵਾਲੇ ਨਿਰਪੱਖ, ਨਿਡਰ ਅਤੇ ਲੋਕਰਾਜ-ਪੱਖੀ ਸੋਚ ਜਾਂ ਰਿਪੋਰਟਿੰਗ ਕਰਨ ਵਾਲੇ 35 ਤੋਂ 50 ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਦੱਸਿਆ ਗਿਆ ਹੈ। ਵਰ੍ਹੇ 2013 ਦੌਰਾਨ ਜਿਨ੍ਹਾਂ ਦੇਸ਼ਾਂ ਵਿਚ 5 ਤੋਂ ਵੱਧ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਜੇਲੀਂ ਡੱਕਿਆ ਗਿਆ ਹੈ, ਉਨ੍ਹਾਂ ਵਿਚੋਂ ਈਰਾਨ ਵਿਚ 35, ਤੁਰਕੀ ਵਿਚ 40, ਚੀਨ ਵਿਚ 32, ਵੀਅਤਨਾਮ ਵਿਚ 18, ਸੀਰੀਆ ਵਿਚ 12, ਐਰੀਟੀਰੀਆ ਵਿਚ 22, ਐਜਰਬਾਈਜਾਨ ਵਿਚ 8, ਈਥੋਪੀਆ ਵਿਚ 7 ਅਤੇ ਮਿਸਰ ਵਿਚ 5 ਨੂੰ ਕੈਦ ਕਰਨਾ ਵਰਨਣਯੋਗ ਹਨ। ਬੀਤੇ ਵਰ੍ਹੇ ਭਾਰਤ ਵਿਚ ਵੀ ਇੱਕ ਪੱਤਰਕਾਰ ਨੂੰ ਜੇਲ੍ਹ ਵਿਚ ਡੱਕਿਆ ਗਿਆ ਹੈ।
ਸਵੈ-ਬਨਵਾਸੀ ਬਣੇ ਸੈਂਕੜੇ ਪੱਤਰਕਾਰ
ਇੱਕ-ਪੁਰਖੀ, ਇੱਕ-ਪਾਰਟੀ ਤਾਨਾਸ਼ਾਹੀ ਜਾਂ ਰਾਜਨੀਤਕ ਤਨਾਅ-ਭਰਪੂਰ ਦੇਸ਼ਾਂ ਵਿਚ ਜਿੱਥੇ ਪੱਤਰਕਾਰਾਂ ਨੂੰ ਆਪਣੀ ਨਿਰਪੱਖ ਜਾਂ ਲੋਕ-ਰਾਜ ਪੱਖੀ ਸੋਚ ਅਪਣਾਉਣ ਕਾਰਨ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਰਕਾਰਾਂ ਦੀਆਂ ਗੁਪਤ ਏਜੰਸੀਆਂ ਜਾਂ ਸਥਾਪਤੀਆਂ ਪੱਤਰਕਾਰਾਂ ਨੂੰ ਜੇਲ੍ਹ ਵਿਚ ਡੱਕਦੀਆਂ ਜਾਂ ਅਸਿੱਧੇ ਤੌਰ ’ਤੇ ਕਤਲ ਕਰਵਾ ਦਿੰਦੀਆਂ ਹਨ, ਉਨ੍ਹਾਂ ਦੇਸ਼ਾਂ ਦੇ ਪੱਤਰਕਾਰ ਆਪਣੀ ਸੁਰੱਖਿਅਤਾ ਨੂੰ ਮੁੱਖ ਰੱਖਦੇ ਹੋਏ ਵਿਦੇਸ਼ਾਂ ਵਿਚ ਪੁੱਜ ਕੇ ਸਵੈ-ਬਨਵਾਸੀ ਜਾਂ ਸਰਕਾਰੀ ਤੌਰ ’ਤੇ ਸੰਯੁਕਤ ਰਾਸ਼ਟਰ ਦੀ 1951 ਕਨਵੈਨਸ਼ਨ ਦੀਆਂ ਧਾਰਾਵਾਂ ਅਧੀਨ ਸਿਆਸੀ ਪਨਾਹਗੀਰ ਬਣਦੇ ਆ ਰਹੇ ਹਨ। ਜਿਵੇਂ 1984 ਤੋਂ ਬਾਅਦ ਅਨੇਕ ਭਾਰਤੀ ਪੱਤਰਕਾਰ ਪੰਜਾਬ ਤੋਂ ਵਿਦੇਸ਼ ਪੁੱਜਣ ਅਤੇ ਸਵੈ- ਬਨਵਾਸੀ ਬਣ ਕੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਵਿਦੇਸ਼ੀ ਲੋਕਰਾਜਾਂ ਵਿਚ ਵਸਣ ਵਿਚ ਸਫਲ ਹੋਏ ਸਨ, ਉਸੇ ਤਰ੍ਹਾਂ ਹੁਣ ਤਨਾਅ-ਭਰਪੂਰ ਅਤੇ ਅਸੁਰੱਖਿਅਤ ਸਮਝੇ ਜਾਂਦੇ ਏ.ਸੀ.ਆਈ., ਅਫਰੀਕੀ, ਮੱਧ-ਪੂਰਬੀ ਜਾਂ ਪੂਰਬੀ ਯੂਰਪੀਅਨ ਤੇ ਕੇਂਦਰੀ ਯੂਰਪੀਅਨ ਦੇਸ਼ਾਂ ਤੋਂ ਸਵੈ-ਬਨਵਾਸੀ ਬਣ ਕੇ ਸੁਰੱਖਿਅਤ ਸਮਝੇ ਜਾਂ ਪਰਚਾਰੇ ਦੇਸ਼ਾਂ ਵਿਚ ਵਰ੍ਹਿਆਂ ਤੋਂ ਵਸਣ ਲੱਗ ਪਏ ਹਨ। ਪੱਤਰਕਾਰ ਸੁਰੱਖਿਆ ਕਮੇਟੀ ਦੀ ਤਾਜ਼ਾ ਰਿਪੋਰਟ ਅਨੁਸਾਰ ਜਿੱਥੇ ਪੱਤਰਕਾਰਾਂ ਦੇ 90 ਫੀਸਦੀ ਕਾਤਿਲ ਸੰਸਾਰ ਭਰ ਵਿਚ ਦਨਦਨਾਉਂਦੇ ਫਿਰਦੇ ਹਨ, ਉ ੱਥੇ ਪਿਛਲੇ ਪੰਜ ਵਰ੍ਹਿਆਂ ਦੌਰਾਨ 404 ਪੱਤਰਕਾਰ ਸਵੈ-ਬਨਵਾਸੀ ਬਣਕੇ ਆਪਣੀ ਜਾਨ ਅਤੇ ਪਰਿਵਾਰ ਬਚਾ ਰਹੇ ਹਨ। ਜਿਹੜੇ ਤਨਾਅ ਭਰਪੂਰ, ਖਤਰਨਾਕ ਜਾਂ ਪੱਤਰਕਾਰਾਂ ਲਈ ਅਸੁਰੱਖਿਅਤ ਸਮਝੇ ਜਾਂਦੇ ਦੇਸ਼ਾਂ ਵਿਚੋਂ 10 ਤੋਂ ਵੱਧ ਪੀੜਤ ਪੱਤਰਕਾਰ ਸਵੈ-ਬਨਵਾਸੀ ਬਣ ਕੇ ਆਪਣੀ ਜਨਮ-ਭੂਮੀ ਛੱਡ ਚੁੱਕੇ ਹਨ, ਉਨ੍ਹਾਂ ਵਿਚੋਂ ਈਰਾਨ ਦੇ 76, ਸੀਰੀਆ ਦੇ 44, ਸੁਮਾਲੀਆ ਦੇ 42, ਈਥੋਪੀਆ ਦੇ 41, ਐਰੀਟਰੀਆ ਦੇ 29, ਕਿਊਬਾ ਦੇ 18, ਪਾਕਿਸਤਾਨ ਦੇ 15, ਸ੍ਰੀ ¦ਕਾ ਦੇ 14, ਰਵਾਂਡਾ ਦੇ 11 ਅਤੇ ਗੈਂਬੀਆ ਦੇ 10 ਪੀੜਤ ਵਰਨਣਯੋਗ ਹਨ।
ਨਰਪਾਲ ਸਿੰਘ ਸ਼ੇਰਗਿੱਲ
¦ਡਨ ਤੋਂ


