Skip to content
Independent perspectives. Global stories.
BREAKING

ਭਾਰਤ ’ਚ ਨਵੇਂ ਅਮਰੀਕੀ ਰਾਜਦੂਤ ਰਿਚਰਡ ਰਾਹੁਲ ਵਰਮਾ

Share this story

Page-1_03 ਵਾਸ਼ਿੰਗਟਨ, 10 ਦਸੰਬਰ (ਪੀ. ਟੀ.)- ਅਮਰੀਕੀ ਸਿਨੇਟ ਨੇ ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਦੇ ਰੂਪ ’ਚ ਰਿਚਰਡ ਰਾਹੁਲ ਵਰਮਾ ਦੇ ਨਾਮਜ਼ਦਗੀ ’ਤੇ ਮੋਹਰ ਲਗਾ ਦਿ¤ਤੀ ਹੈ। ਵਰਮਾ ਭਾਰਤੀ ਮੂਲ ਦੇ ਅਜਿਹੇ ਪਹਿਲੇ ਅਮਰੀਕੀ ਹਨ ਜੋ ਭਾਰਤ ’ਚ ਅਮਰੀਕਾ ਦੇ ਰਾਜਦੂਤ ਹੋਣਗੇ। ਉਨ੍ਹਾਂ ਦੁਆਰਾ ਜਲਦ ਹੀ ਇਸ ਅਹੁਦੇ ਦੀ ਸਹੁੰ ਚੁ¤ਕੇ ਜਾਣ ਦੀ ਸੰਭਾਵਨਾ ਹੈ। ਉਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰੇ ਤੋਂ ਪਹਿਲਾ ਨਵੀਂ ਦਿ¤ਲੀ ਪਹੁੰਚਣਗੇ। ਓਬਾਮਾ ਅਗਲੇ ਮਹੀਨੇ 26 ਜਨਵਰੀ ਗਣਤੰਤਰ ਦਿਵਸ ਸਮਾਰੋਹ ‘ਚ ਮੁ¤ਖ ਮਹਿਮਾਨ ਹਨ।46 ਸਾਲਾ ਸ੍ਰੀ ਵਰਮਾ ਭਾਰਤੀ ਮੂਲ ਦੇ ਅਜਿਹੇ ਪਹਿਲੇ ਅਮਰੀਕੀ ਹਨ ਜਿਹੜੇ ਭਾਰਤ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ ਹੋਣਗੇ। ਸ੍ਰੀ ਵਰਮਾ ਦੇ ਭਾਰਤ ਵਿੱਚ ਰਾਜਦੂਤ ਨਿਯੁਕਤ ਹੋਣ ਨਾਲ ਅਮਰੀਕਾ ’ਚ ਵਸਦੇ ਭਾਰਤੀ ਭਾਈਚਾਰੇ ਅਤੇ ਭਾਰਤ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਭਾਰਤ ਅਮਰੀਕਾ ਸਬੰਧਾਂ ਵਿੱਚ ਵਧੇਰੇ ਨੇੜਤਾ ਆਉਣ ਦੀ ਸੰਭਾਵਨਾ ਹੈ।

WRITTEN BY