Skip to content
Independent perspectives. Global stories.
BREAKING

ਜਾਅਲੀ ਪੱਤਰਕਾਰ ਨੇ ਮੰਗੀ ਮੁਆਫੀ

Share this story

Page-1_22 ਅੰਮ੍ਰਿਤਸਰ, 10 ਦਸੰਬਰ (ਬਲਜੀਤ ਸਿੰਘ)- ਪਿਛਲੇ 9 ਦਿਨਾਂ ਤੋਂ ਐਨਆਰਆਈ ਗੁਰਮੀਤ ਸਿੰਘ ਚੀਚਾ ਨੇ ਆਪਣੇ ਸ਼ਹੀਦੀ ਪਰਿਵਾਰਾਂ ਨੂੰ ਸਰਕਾਰ ਤੋਂ ਇਨਸਾਫ ਦਵਾਉਣ ਲਈ ਭੁੱਖ ਹੜਤਾਲ ਰੱਖੀ ਹੋਈ ਹੈ। ਜਿਸ ਦੀ ਭਿਣਕ ਇਕ ਜਾਅਲੀ ਪੱਤਰਕਾਰ ਨੂੰ ਲੱਗ ਗਈ ਅਤੇ ਉਸ ਨੇ ਐਨਆਰਆਈ ਗੁਰਮੀਤ ਸਿੰਘ ਨੂੰ ਕਈ ਨਾਮਵਰ ਅਖਬਾਰਾਂ ਤੇ ਕਈ ਚੈਨਲਾਂ ’ਤੇ ਭੁੱਖ ਹੜਤਾਲ ਸਬੰਧੀ ਖਬਰ ਨੂੰ ਪ੍ਰਕਾਸ਼ਿਤ ਕਰਨ ਲਈ ਉਨ੍ਹਾਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ, ਪਰ ਗੁਰਮੀਤ ਚੀਚਾ ਵੱਲੋਂ ਉਸ ਨੂੰ ਪਹਿਲੀ ਕਿਸ਼ਤ 21 ਹਜ਼ਾਰ ਰੁਪਏ ਦਿੱਤੀ ਅਤੇ ਬਾਕੀ ਰਕਮ ਚੈਨਲਾਂ ਤੇ ਅਖਬਾਰਾਂ ਵਿਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਤੈਅ ਹੋਈ। ਜਦ ਕਈ ਦਿਨ ਬੀਤਣ ’ਤੇ ਕੋਈ ਵੀ ਖਬਰ ਪ੍ਰਕਾਸ਼ਿਤ ਨਾ ਹੋਈ ਤਾਂ ਗੁਰਮੀਤ ਸਿੰਘ ਚੀਚਾ ਵੱਲੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਕਤ ਵਿਅਕਤੀ ਜਾਅਲੀ ਪੱਤਰਕਾਰ ਪਾਇਆ ਗਿਆ ਅਤੇ ਜਸਬੀਰ ਸਿੰਘ ਖਾਸਾ ਨੇ ਗੁਰਮੀਤ ਸਿੰਘ ਚੀਚਾ ਨੂੰ

ਦੱਸਿਆ ਕਿ ਤੁਹਾਡੇ ਨਾਲ ਇਸ ਜਾਅਲੀ ਪੱਤਰਕਾਰ ਨੇ ਧੋਖਾ ਕੀਤਾ ਹੈ, ਕਿਉਂਕਿ ਇਸ ਵਿਅਕਤੀ ਦਾ ਨਾਮ ਚਰਨਜੀਤ ਸਿੰਘ ਉਰਫ ਮੋਂਟੂ ਪੁੱਤਰ ਹਰਵੰਤ ਸਿੰਘ ਵਾਸੀ ਮਾਡਰਨ ਕਲੋਨੀ, ਖੰਡ ਵਾਲਾ, ਛੇਹਰਟਾ ਦਾ ਵਸਨੀਕ ਹੈ ਅਤੇ ਇਹ ਬਿਜਲੀ ਦੀ ਰਿਪੇਅਰ ਦਾ ਕੰਮ ਕਰਦਾ ਹੈ।
ਇਸ ਸਬੰਧੀ ਗੁਰਮੀਤ ਸਿੰਘ ਚੀਚਾ ਵੱਲੋਂ ਉਸ ਜਾਅਲੀ ਵਿਅਕਤੀ ਨੂੰ ਦੂਸਰੀ ਕਿਸ਼ਤ ਦੇਣ ਲਈ ਉਸ ਨੂੰ ਦੁਬਾਰਾ ਬੁਲਾਇਆ ਅਤੇ ਇਸਦੇ ਨਾਲ ਹੀ ਉਸ ਨੇ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਤੇ ਘਰਿੰਡਾ ਥਾਣਾ ਦੀ ਪੁਲਿਸ ਨੂੰ ਸੂਚਿਤ ਕੀਤਾ।  ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਜਾਅਲੀ ਪੱਤਰਕਾਰ ਨੂੰ ਕਾਬੂ ਕਰ ਲਿਆ। ਜਦੋਂ ਥਾਣਾ ਘਰਿੰਡਾ ਦੀ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸਨੇ ਆਪਣੀ ਗਲਤੀ ਮੰਨਦੇ ਹੋਏ 13 ਹਜ਼ਾਰ ਰੁਪਏ ਮੌਕੇ ’ਤੇ ਵਾਪਿਸ ਕੀਤੇ ਅਤੇ ਗੁਰਮੀਤ ਸਿੰਘ ਚੀਚਾ ਦੇ ਪੈਰੀਂ ਡਿੱਗ ਕੇ ਮਾਫੀਆਂ ਮੰਗਣ ਲੱਗਾ, ਪਰ ਜਸਬੀਰ ਸਿੰਘ ਖਾਸਾ ਵੱਲੋਂ ਪੱਤਰਕਾਰੀ ਦੇ ਕਿੱਤੇ ਨੂੰ ਲੱਗਦੇ ਧੱਬੇ ਨੂੰ ਠੱਲ੍ਹ ਪਾਉਣ ਲਈ ਇਸ ਜਾਅਲੀ ਬਣੇ ਪੱਤਰਕਾਰ ਉ¤ਤੇ ਮਾਮਲਾ ਦਰਜ ਕਰਨ ਲਈ ਥਾਣਾ ਘਰਿੰਡਾ ਦੀ ਪੁਲਿਸ ਨੂੰ ਕਿਹਾ। ਇਸ ਸਬੰਧੀ ਗੁਰਮੀਤ ਸਿੰਘ ਚੀਚਾ ਨੇ ਅੱਗੇ ਦੱਸਿਆ ਕਿ ਉਕਤ ਚਰਨਜੀਤ ਸਿੰਘ ਨੇ ਨੌਕਰੀ ਦੇਣ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਇਕ ਨੌਜਵਾਨ ਨਾਲ 12 ਹਜ਼ਾਰ ਦੀ ਕਥਿਤ ਤੌਰ ’ਤੇ ਠੱਗੀ ਮਾਰੀ ਹੈ।

WRITTEN BY