ਚੰਡੀਗੜ੍ਹ, 10 ਦਸੰਬਰ (ਨਾਗਪਾਲ)- ਅੱਜ ਸੈਕਟਰ 17 ਸਥਿਤ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮੁਹੰਮਦ ਸ਼ਾਇਨ ਦੇ ਦਫਤਰ ਵਿਖੇ ਉਸ ਵੇਲੇ ਸਥਿਤੀ ਦਿਲਚਸਪ ਅਤੇ ਹੈਰਾਨੀਜਨਕ ਹੋ ਗਈ ਜਦ ਉਨ੍ਹਾਂ ਦੀ ਪਤਨੀ ਨੇ ਅਚਾਨਕ ਉਨ੍ਹਾਂ ਦੇ ਦਫਤਰ ਵਿਖੇ ‘ਰੇਡ’ ਕੀਤਾ। ਇਸ ਦੌਰਾਨ ਡੀਸੀ ਦੀ ਪਤਨੀ ਨੇ ਜਦ ਉਨ੍ਹਾਂ ਨੂੰ ਆਪਣੀ ਪੀਏ ਨਾਲ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਤਾਂ ਉਸ ਨੇ ਸਾਹਬ ਦਾ ਦਿਲ ਖੋਲ੍ਹ ਕੇ ਕੁਟਾਪਾ ਕੀਤਾ। ਇਸ ਦੌਰਾਨ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਸਾਹਬ ਨੂੰ ਛੁਡਾਉਣ ਵਾਲਾ ਵੀ ਕੋਈ ਨੇੜੇ ਨਹੀਂ ਢੁਕਿਆ ਤੇ ਗੁੱਸੇ ’ਚ ਆਈ ਬੀਵੀ ਨੇ ਕੁਟਾਪਾ ਚਾੜ੍ਹਨ ਦਾ ਸਿਲਸਿਲਾ ਕਾਫੀ ਚਿਰ ਜਾਰੀ ਰੱਖਿਆ। ਸ਼ਰਮਸਾਰ ਹੋਏ ਡੀਸੀ ਨੂੰ ਭੱਜਣ ਲਈ ਰਾਹ ਨਹੀਂ ਲਭ ਰਿਹਾ ਸੀ। ਡੀਸੀ ਦਫਤਰ ਅਤੇ ਲਾਗਲੇ ਹੋਰ ਸਰਕਾਰੀ ਦਫਤਰਾਂ ਵਿੱਚ ਇਸ ਮਾਮਲੇ ਦੀ ਚਰਚਾ ਅੱਜ ਆਮ ਹੁੰਦੀ ਰਹੀ। ਮੁਲਾਜ਼ਮ ਵੱਡੇ ਅਫਸਰਾਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਹਰਕਤਾਂ ਦੀ ਚੁੰਝ ਚਰਚਾ ਕਰਦੇ ਰਹੇ।
ਇਸ ਮਾਮਲੇ ਸਬੰਧੀ ਪਤਾ ਲੱਗਣ ’ਤੇ ਕਈ ਸਿਆਸੀ ਅਤੇ ਸਮਾਜਿਕ ਆਗੂਆਂ ਨੇ ਕਿਸੇ ਵੱਡੇ ਅਹੁਦੇ ਉ¤ਤੇ ਬੈਠੇ ਵਿਅਕਤੀ ਵੱਲੋਂ ਅਜਿਹੀਆਂ ਹਰਕਤਾਂ ਕੀਤੇ ਜਾਣ ਦੀ ਸਖਤ ਨਿੰਦਾ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਐਡਵੋਕੇਟ ਸਤਿੰਦਰ ਸਿੰਘ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਇਸ ਘਟਨਾ
ਉ¤ਤੇ ਸਖਤ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਵਰਗੇ ਵੱਡੇ ਅਹੁਦੇ ਉ¤ਤੇ ਬੈਠੇ ਵਿਅਕਤੀ ਨੂੰ ਆਪਣੇ ਹੀ ਦਫਤਰ ਵਿੱਚ ਜਿੱਥੇ ਆਮ ਜਨਤਾ ਅਤੇ ਸਰਕਾਰੀ ਮੁਲਾਜ਼ਮ ਆਪਣੇ ਕੰਮਾਂ ਲਈ ਆਉਂਦੇ ਹਨ ਅਜਿਹੀ ਘਿਨੌਣੀ ਹਰਕਤ ਕਰਨਾ ਇਸ ਵੱਕਾਰੀ ਅਹੁਦੇ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਡੀਸੀ ਨੂੰ ਆਪਣੇ ਅਹੁਦੇ ’ਤੇ ਟਿਕੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਦਾ ਸਮਾਜ ਉ¤ਪਰ ਮਾੜਾ ਅਸਰ ਪੈਂਦਾ ਹੈ। ਭਾਜਪਾ ਆਗੂ ਨੇ ਮੰਗ ਕਰਦਿਆਂ ਕਿਹਾ ਹੈ ਕਿ ਡੀਸੀ ਨੂੰ ਫੌਰੀ ਤੌਰ ’ਤੇ ਅਹੁਦੇ ’ਤੋਂ ਹਟਾਉਣਾ ਚਾਹੀਦਾ ਹੈ।



