Skip to content
Independent perspectives. Global stories.
BREAKING

ਡੀ.ਟੀ.ਓ. ਦਫਤਰ ਦੇ ਦੋ ਮੁਲਾਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ, ਪੁਛਗਿੱਛ ਜਾਰੀ

Share this story

ਫਿਰੋਜ਼ਪੁਰ, 10 ਦਸੰਬਰ (ਵਿਜੇ ਕੱਕੜ)- ਭ੍ਰਿਸ਼ਟਾਚਾਰ ਦੇ ਲਈ ਬੀਤੇ ਦਿੱਨੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆਂ ਫਿਰੋਜ਼ਪੁਰ ਦੇ ਡੀ.ਟੀ.ੳ ਆਫਿਸ ਦੇ ਇਕ ਸੇਵਾ ਮੁਕਤ ਮੁਲਾਜਿਮ ਸਮੇਤ ਦੋ ਮੁਲਾਜ਼ਮਾ ਨੂੰ ਥਾਣਾ ਸਿਟੀ ਪੁਲਿਸ ਨੇ ਬਾਅਦ ਦੁਪਹਿਰ ਹਿਰਾਸਤ ਵਿੱਚ ਲਿਆ ਹੈ ।ਇਹਨਾਂ ਦੋਨਾ ਮੁਲਜ਼ਮਾ ਦੇ ਤਾਰ ਬੀਤੀ ਦਿੱਨੀ ਪੁਲਿਸ ਦੁਆਰਾ ਜਾਅਲੀ ਲਾਇਸੰਸ ਤਿਆਰ ਕਰਨ ਨੂੰ ਲੈ ਕੇ ਦਰਜ ਕੀਤੇ ਗਏ ਮੁਕਦਮੇ ਦੇ ਨਾਲ ਜੋੜ ਕੇ ਦੇਖੇ ਜਾ ਰਹੇ ਹਨ।ਦੱਸਣ ਯੋਗ ਹੈ ਕੀ ਪਿਛਲੇ ਮਹਿਨੇ ਡੀ.ਟੀ.ੳ ਦਫਤਰ ਨਾਲ ਜੁੜੇ ਇੱਕ ਮਾਮਲੇ ਵਿੱਚ ਸੰਬਧ ਥਾਣੇ ਦੀ ਪੁਲਿਸ ਵੱਲੋ ਦੋ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋ ਭਾਰੀ ਮਾਤਰਾ ਵਿੱਚ ਜਾਅਲੀ ਆਰ.ਸੀ ਅਤੇ ਡੀ.ਟੀ.ੳ ਦਫਤਰ ਨਾਲ ਸੰਬਧਤ ਕੁਝ ਹੋਰ ਸਮਾਨ ਵਿੀ ਬ੍ਰਾਂਮਦ ਕੀਤਾ ਗਿਆ ਸੀ।ਇਸੇ ਕੜੀ ਦੇ ਤਹਿਤ ਥਾਣਾ ਸਿਟੀ ਪੁਲਿਸ ਨੇ ਬੁਧਵਾਰ ਬਾਅਦ ਦੁਪਿਹਰ ਛਾਪਾ ਮਾਰੀ ਦੇ ਦੌਰਾਨ ਸੁਰਿੰਦਰ ਭੰਡਰੀ ਅਤੇ ਸੇਵਾ ਮੁਕਤ ਮੁਲਾਜਮ ਮੁਲੱਖਰਾਜ ਕਪੂਰ ਨੂੰ ਪੁਲਿਸ ਨੇ ਪੁਛ-ਗਿੱਛ ਲਈ ਹਿਰਾਸਤ ਵਿੱਚ ਲਿਆ ।ਇਸ ਸੰਬਧ ਵਿੱਚ ਜਾਣਕਾਰੀ ਦੇਦੇ ਹੋਏ ਡੀ.ਐਸ ਪੀ ਵਿਭੋਰ ਸ਼ਰਮਾ ਨੇ ਦੱਸਿਆ ਕਿ ਡੀ.ਟੀ.ੳ ਵਿਭਾਗ ਵਿੱਚ ਲੰਮੇ ਸਮੇ ਤੋ ਜਾਅਲੀ ਆਰ.ਸੀ ਅਤੇ ਡਰਾਇਵਿੰਗ ਲਾਈਸੰਸ ਬਣਾਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਬੀਤੇ ਮਹਿਨੇ ਇਸ

ਮਾਮਲੇ ਵਿੱਚ ਜਿਲ੍ਹਾ ਟਾਂਰਸਪੋਰਟ ਵਿਭਾਗ ਦੇ ਕਰਮਚਾਰੀਆ ਦਾ ਨਾ ਸਾਹਮਣੇ ਆਇਆ ਸੀ।ਜੋ ਲੋਕ ਦਫਤਰ ਦੀਆ ਸਾਰੀਆ ਫਾਇਲਾ ਦਲਾਲਾਂ ਨੂੰ ਦਿੰਦੇ ਸੀ ਅਤੇ ਉਨਾਂ ਨੂੰ 500 ਰੁਪਏ ਮਿਲਦੇ ਸਨ ।ਜਦ ਕੀ ਦਲਾਲ ਆਮ ਜਨਤਾ ਤੋ ਚਾਰ-ਪੰਜ ਹਜਾਰ ਰੁਪਏ ਵਸੂਲ ਦੇ ਸਨ।ਡੀ.ਐਸ.ਪੀ ਨੇ ਦੱਸਿਆ ਕੀ ਜਿਲ੍ਹਾ ਟਰਾਂਸਪੋਰਟ ਦਫਤਰ ਵਿੱਚ ਇਹ ਗੋਰਖ ਧੰਦਾ ਅਤੇ ਭ੍ਰਿਸ਼ਟਾਚਾਰ ਲੰਮੇ ਸਮੇਂ ਤੋ ਚਲ ਰਿਹਾ ਹੈ। ਉਹਨਾਂ ਕਿਹਾ ਕੇ ਜਿਲ੍ਹਾ ਟਰਾਸਪੋਟਰ ਦਫਤਰ ਵਿੱਚੋ ਅਜਿਹੇ ਗੋਰਖ ਧੰਦੇ ਸਾਹਮਣੇ ਆਣਾ ਕੋਈ ਨਵੀ ਗੱਲ ਨਹੀ ਹੈ।ਕਾਬੂ ਕੀਤੇ ਗਏ ਦਫਤਰੀ ਬਾਬੂਆ ਪਾਸੋ ਪੁਛ-ਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋ ਇੰਨਕਾਰ ਨਹੀ ਕੀਤਾ ਜਾ ਸਕਦਾ।

WRITTEN BY