ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਸੋਨੂੰ ਖੇੜਾ)- ਲਾਇਨਜ਼ ਕਲੱਬ ਮੁਕਤਸਰ ਅਨਮੋਲ ਦੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਅਰਵਿੰਦਰਪਾਲ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਸਥਾਨਕ ਸਿਟੀ ਹੋਟਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਲਾ 321 ਐਫ ਦੇ ਰੀਜ਼ਨ 3 ਦੇ ਰੀਜ਼ਨ ਚੇਅਰਮੈਨ ਲਾਇਨ ਰਵਿੰਦਰਪਾਲ ਸਿੰਘ ਰੱਖਰਾ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਅਰਵਿੰਦਰਪਾਲ ਸਿੰਘ ਬੱਬੂ ਅਤੇ ਸੀਨੀਅਰ ਮੈਂਬਰ ਲਾਇਨ ਐਨ .ਐਸ ਰੱਖਰਾ ਨੇ ਦੱਸਿਆ ਕਿ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਮਾਜ ਵਿੱਚ ਫੈਲੀਆਂ ਭੈੜੀਆਂ ਕੁਰੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਪਿੰਡਾ ਵਿੱਚ ਸੈਮੀਨਾਰ ਕਰਨ ਦਾ ਫੈਸਲਾ ਲਿਆ। ਕੁੱਖ ਬਚਾੳ, ਬੇਟੀ ਬਚਾੳ , ਰੁੱਖ ਲਗਾੳ ਅਤੇ ਬੇਟੀ ਪੜਾਉਣ ਦੇ ਲਈ ਵਿਸੇਸ ਮੁਹਿੰਮ ਦੀ ਸ਼ੁਰੂਆਤ ਕਲੱਬ ਵੱਲੋ ਸ਼ਹਿਰ ਵਿੱਚ ਵਿਸ਼ੇਸ਼
ਰੈਲੀ ਕੱਢ ਕੇ ਕੀਤੀ ਜਾਵੇਗੀ। ਇਸ ਰੈਲੀ ਵਿੱਚ ਸ਼ਹਿਰ ਦੇ ਬੁੱਧੀਜੀਵੀ , ਸਮਾਜ ਸੇਵਕ, ਪਤਵੰਤੇ, ਅਤੇ ਸਕੂਲਾਂ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਲਾਇਨ ਬੱਬੂ , ਲਾਇਨ ਡਾ. ਮਿੱਠੂ ਸਿੰਘ ਢਿੱਲੋ, ਲਾਇਨ ਸੁਖਮੰਦਰ ਸਿੰਘ , ਲਾਇਨ ਰੋਬਿਨ ਬਾਂਸਲ, ਲਾਇਨ ਨਿਰੰਜਨ ਸਿੰਘ ਰੱਖਰਾ, ਲਾਇਨ ਰਵਿੰਦਰਪਾਲ ਸਿੰਘ ਤੋ ਇਲਾਵਾ ਕਲੱਬ ਦੇ ਸਮੂਹ ਮੈਂਬਰ ਮੌਜੂਦ ਸਨ।



