ਨਵੀਂ ਦਿੱਲੀ 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਪਿਛਲੇ ਦਿਨ ਭਾਜਪਾ ਦੀ ਇਕ ਮੰਤਰੀ ਵਲੋਂ ਦਿੱਤੇ ਵਿਵਾਦਮਈ ਬਿਆਨ ਦੀਆਂ ਸੁਰਖੀਆਂ ੳਜੇ ਸੁਕੀਆਂ ਵੀ ਨਹੀ ਹਨ ਇਕ ਹੋਰ ਭਾਜਪਾ ਮੈਂਬਰ ਨੇ ਅਪਣਾ ਵਿਵਾਦਮਈ ਬਿਆਨ ਦੇਕੇ ਸ਼ਿਸਟਾਚਾਰ ਦੀਆਂ ਸਾਰੀਆਂ ਹੱਦਾ ਨੂੰ ਪਾਰ ਕਰ ਦਿਤਾ ਹੈ । ਸਾਧਵੀ ਨਿਰੰਜਨ ਜਯੋਤਿ, ਗਿਰਿਰਾਜ ਸਿੰਘ ਤੋਂ ਬਾਅਦ ਹੁਣ ਭਾਜਪਾ ਦੇ ਇਕ ਮੰਤਰੀ ਪਰੇਸ਼ ਰਾਵਲ ਦਾ ਬਿਆਨ ਆਇਆ ਹੈ ਜਿਸ ਉਹ ਕਾਂਗਰਸ ਅਤੇ ਆਪ ਨੂੰ ਰਾਕਸ਼ਸ ਦਸ ਰਹੇ ਹਨ। ਧਿਆਨਦੇਣ ਯੋਗ ਹੈ ਕਿ ਮੰਤਰੀ ਨਿਰੰਜਨ ਜਯੋਤਿ ਵਲੋਂ ਦਿਤਾ ਗਿਆ ਵਿਵਾਦਮਈ ਬਿਆਨ ਤੇ ਪ੍ਰਧਾਨਮੰਤਰੀ ਮੋਦੀ ਵਲੋਂ ਵਾਰ ਵਾਰ ਅਪੀਲਾਂ ਕਰਨ ਪਿਛੋ ਰਾਜਸਭਾ ਅਤੇ ਲੋਕਸਭਾ ਵਿਚ ਬੜੀ ਮੁਸ਼ਕਲ ਨਾਲ ਅੜਿਕੇ ਖਤਮ ਹੋਏ ਸਨ । ਹੁਣ ਪੇਰਸ਼ ਰਾਵਲ ਨੇ ਕਾਂਗਰਸ ਅਤੇ ਆਪ ਨੂੰ ਰਾਕਸ਼ਸ ਕਹਿ ਕੇ ਨਵਾਂ ਵਿਵਾਦ ਛੇੜ ਕੇ ਮੋਦੀ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਦਿੱਤਾ ਹੈ । ਇਨ੍ਹਾਂ ਤੋਂ ਪਹਿਲਾਂ ਨਿਰੰਜਨ ਸਾਧਵੀ ਨੇ ਹਰਾਮ3..ਕਹਿ ਕੇ ਅਤੇ ਕੇਂਦਰੀ ਮੰਤਰੀ ਗਿਰੀਰਾਜ ਵੱਲੋਂ ਕੇਜਰੀਵਾਲ ਨੂੰ ਮਰੀਚ ਕਿਹਾ ਸੀ ਮਰੀਚ ਵਾਰ ਵਾਰ ਰੂਪ ਬਦਲਣ ਵਾਲੇ ਨੂੰ ਕਿਹਾ ਜਾਂਦਾ ਹੈ।



