Skip to content
Independent perspectives. Global stories.
BREAKING

ਕਸ਼ਮੀਰ ’ਚ 58 ਤੇ ਝਾਰਖੰਡ ਵਿੱਚ 61 ਫੀਸਦੀ ਮਤਦਾਨ

Share this story

ਛਿਟਪੁਟ ਘਟਨਾਵਾਂ ਤੋਂ ਇਲਾਵਾ ਮਤਦਾਨ ਸਫਲ ਰਿਹਾ

Page-1_10  ਸ੍ਰੀਨਗਰ/ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਤੀਸਰੇ ਗੇੜ ਦਾ ਮਤਦਾਨ ਛਿਟਪੁਟ ਘਟਨਾਵਾਂ ਤੋਂ ਇਲਾਵਾ ਸਫਲ ਰਿਹਾ ਹੈ। ਅੱਤਵਾਦ ਪ੍ਰਭਾਵਿਤ ਜੰਮੂ-ਕਸ਼ਮੀਰ ਦੀਆਂ 16 ਸੀਟਾਂ ਉ¤ਤੇ ਸਵੇਰੇ 8 ਵਜੇ ਤੋਂ ਮਤਦਾਨ ਸ਼ੁਰੂ ਹੋਇਆ। ਕਸ਼ਮੀਰ ਵਾਦੀ ਵਿੱਚ ਆਖਰੀ ਰਿਪੋਰਟਾਂ ਆਉਣ ਤੱਕ 58 ਫੀਸਦੀ ਮਤਦਾਨ ਦੀ ਇਤਲਾਹ ਹੈ। ਕਸ਼ਮੀਰ ਵਿੱਚ ਇੱਕ ਸਥਾਨ ’ਤੇ ਪੈਟਰੋਲ ਬੰਬ ਫਟਿਆ ਹੈ, ਫਿਰ ਵੀ ਇਸ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦੂਜੇ ਪਾਸੇ ਨਕਸਲ ਪ੍ਰਭਾਵਿਤ ਝਾਰਖੰਡ ਵਿੱਚ ਮੰਗਲਵਾਰ ਨੂੰ 17 ਸੀਟਾਂ ਉ¤ਤੇ ਤੀਸਰੇ ਗੇੜ ਦੀਆਂ ਚੋਣਾਂ ਲਈ ਮਤਦਾਨ ਹੋਇਆ। ਮਤਦਾਨ ਦੀ ਸ਼ੁਰੂਆਤ ਸਵੇਰੇ 7 ਵਜੇ ਹੋਈ। ਇਥੋਂ ਦੀਆਂ 14 ਸੀਟਾਂ ਉ¤ਤੇ ਮਤਦਾਨ ਦੁਪਹਿਰ 3 ਵਜੇ ਤੱਕ ਸਮਾਪਤ ਹੋ ਗਿਆ ਸੀ, ਜਦਕਿ ਤਿੰਨ ਸੀਟਾਂ ਉ¤ਤੇ ਮਤਦਾਨ 5 ਵਜੇ ਤੱਕ ਚੱਲਿਆ। ਰਾਜ ਵਿੱਚ ਕੁਲ 61 ਫੀਸਦੀ ਮਤਦਾਨ ਦੀ ਰਿਪੋਰਟ ਹੈ।

ਝਾਰਖੰਡ ਵਿੱਚ ਕਿਤੋਂ ਵੀ ਕਿਸੇ ਪ੍ਰਕਾਰ ਦੀ ਵੱਡੀ ਵਾਰਦਾਤ ਦੀ ਸੂਚਨਾ ਨਹੀਂ ਹੈ। ਕਈ ਸਥਾਨਾਂ ਉ¤ਤੇ ਈਵੀਐਮ ਵਿੱਚ ਗੜਬੜੀ ਦੇ ਕਾਰਨ ਮਤਦਾਨ 8.30 ਵਜੇ ਸ਼ੁਰੂ ਹੋਇਆ ਅਤੇ ਕਿਤੇ 9 ਵਜੇ ਸ਼ੁਰੂ ਹੋਇਆ। ਹਾਲਾਂਕਿ ਸਵੇਰੇ 7 ਵਜੇ ਤੋਂ ਹੀ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਮਤਦਾਤਾ ਸਬੰਧਤ ਮਤਦਾਤਾ ਕੇਂਦਰਾਂ ਉਪਰ ਪਹੁੰਚ ਚੁੱਕੇ ਸਨ। ਸਵੇਰ ਦੀ ਭੀੜ ਨੂੰ ਦੇਖ ਕੇ ਮਤਦਾਤਾਵਾਂ ਦਾ ਉਤਸ਼ਾਹ ਸਪਸ਼ਟ ਹੋ ਰਿਹਾ ਸੀ। ਸਿੱਲੀ ਵਿੱਚ ਸਾਬਕਾ ਉ¤ਪ ਮੁੱਖ ਮੰਤਰੀ ਸੁਦੇਸ਼ ਮਹਿਤੋ ਨੇ ਆਪਣੀ ਪਤਨੀ ਦੇ ਨਾਲ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ, ਪਿਤਾ ਪਾਨ ਸਿੰਘ ਅਤੇ ਮਾਂ ਨੇ ਰਾਂਚੀ ਵਿੱਚ ਵੋਟ ਪਾਇਆ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਜਿੰਦਰ ਸਿੰਘ ਨੇ ਬੇਰਮੋ ਵਿੱਚ, ਸੀਨੀਅਰ ਭਾਜਪਾ ਨੇਤਾ ਯਸ਼ਵੰਤ ਸਿਨ੍ਹਾ ਨੇ ਡੇਮੋਟਾਂਡ ਵਿੱਚ ਆਪਣੀਆਂ ਵੋਟਾਂ ਪਾਈਆਂ।
ਝਾਰਖੰਡ ਵਿੱਚ ਤੀਸਰੇ ਗੇੜ ਦੀਆਂ ਚੋਣਾਂ ਵਿੱਚ ਕੁਲ 289 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ, ਜਿਸ ਵਿੱਚ 26 ਮਹਿਲਾ ਉਮੀਦਵਾਰ ਅਤੇ 103 ਆਜ਼ਾਦ ਉਮੀਦਵਾਰ ਸ਼ਾਮਲ ਹਨ। ਇਸ ਗੇੜ ਵਿੱਚ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਅਤੇ ਸਾਬਕਾ ਉ¤ਪ ਮੁੱਖ ਮੰਤਰੀ ਸੁਦੇਸ਼ ਮਹਿਤਾ ਤੋਂ ਇਲਾਵਾ 2 ਮੋਜੂਦਾ ਮੰਤਰੀਆਂ ਅਨਪੂਰਨਾ ਦੇਵੀ ਅਤੇ ਜੈ ਪ੍ਰਕਾਸ਼ ਭਾਈ ਪਟੇਲ ਦਾ ਵਕਾਰ ਦਾਅ ’ਤੇ ਲੱਗਾ ਹੈ।

WRITTEN BY