ਦੇਸ਼ ਦੇ ਵ¤ਡੇ ਸ਼ਹਿਰਾਂ ’ਚ ਹਾਈ ਅਲਰਟ ਨਵੀਂ ਦਿ¤ਲੀ, 7 ਦਸੰਬਰ (ਪੀ. ਟੀ.)- ਕਸ਼ਮੀਰ ਘਾਟੀ ‘ਚ ਇਕ ਦਿਨ ’ਚ ਚਾਰ ਹਮਲੇ ਕਰਨ ਤੋਂ ਬਾਅਦ ਲਸ਼ਕਰ ਦੇ ਅ¤ਤਵਾਦੀ ਹੁਣ ਦੇਸ਼ ਦੇ ਬਾਕੀ ਵ¤ਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਆਈ.ਬੀ. ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ । ਖੁਫੀਆ ਏਜੰਸੀਆਂ ਨੇ 6 ਦਸੰਬਰ ਨੂੰ ਵੀ ਦੇਸ਼ ਦੇ ਉਤਰੀ ਹਿ¤ਸੇ ‘ਚ ਅ¤ਤਵਾਦੀ ਹਮਲਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ। ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿ¤ਲੀ ‘ਚ ਸਖਤ ਸੁਰ¤ਖਿਆ ਵਿਵਸਥਾ ਕਰ ਦਿ¤ਤੀ ਗਈ ਹੈ। ਹਾਲ ਹੀ ‘ਚ ਆਈ.ਬੀ. ਦੁਆਰਾ ਜਾਰੀ ਅਲਰਟ ਦੇ ਮੁਤਾਬਿਕ ਕੁਝ ਆਤਮ ਘਾਤੀ ਅ¤ਤਵਾਦੀ ਦੇਸ਼ ‘ਚ ਹੀ ਮੌਦ ਹਨ, ਜੋ ਦੇਸ਼ ਦੇ ਕਈ ਵ¤ਡੇ ਸ਼ਹਿਰਾਂ ਨੂੰ ਦਹਿਲਾ ਦੇਣ ਦੇ ਫਿਰਾਕ ‘ਚ ਹਨ। ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਅ¤ਤਵਾਦੀਆਂ ਨੇ ਸ਼ੁਕਰਵਾਰ ਨੂੰ ਚਾਰ ਸਥਾਨਾਂ ‘ਚ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ‘ਚ 11 ਸੁਰ¤ਖਿਆ ਜਵਾਨਾਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਸੀ।
ਦੇਸ਼ ਦੇ ਵ¤ਡੇ ਸ਼ਹਿਰਾਂ ’ਚ ਹਾਈ ਅਲਰਟ



