ਪੰਜਗਰਾਂਈਂ ਕਲਾਂ, 7 ਦਸੰਬਰ (ਬਲਕਾਰ ਸਿੰਘ ਚੌਹਾਨ)- ਦਸਮੇਸ਼ ਨਗਰ (ਪੰਜਗਰਾਈ ਕਲਾਂ) ਦੇ ਵਸਨੀਕ ਸਾਬਕਾ ਫੌਜੀ ਮੇਜਰ ਸਿੰਘ ਕੈਂਥ ਵੱਲੋਂ ਆਪਣੇ ਦੋਸਤ ਮਹਿੰਦਰ ਸਿੰਘ ਪ੍ਰਧਾਨ ਨਾਲ਼ ਆਪਣੀ ਦੋਸਤੀ ਦੇ 6 ਦਹਾਕਿਆਂ ਦੇ ਸ਼ਾਨਾਮੱਤੇ ਸਫ਼ਰ ਨੂੰ ਯਾਦਗਾਰੀ ਬਣਾਉਣ ਲਈ 60ਵੀਂ ਵਰ•ੇਗੰਢ ਮਨਾ ਕੇ ਇਲਾਕੇ ’ਚ ਅਨੋਖੀ ਮਿਸਾਲ ਕਾਇਮ ਕੀਤੀ ਗਈ। ਇਸ ਮੌਕੇ ਤੇ ਮੇਜਰ ਸਿੰਘ ਫੌਜੀ ਦੇ ਪਰਿਵਾਰ ਵੱਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਭਾਈ ਬਾਲਾ ਜੀ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਇਲਾਹੀ ਬਾਣੀ ਦੇ ਹੋਏ ਕੀਰਤਨ ਉਪਰੰਤ,ਕਰਵਾਏ ਗਏ ਸ਼ਾਨਦਾਰ ਸਮਾਗਮ ਵਿੱਚ ਇਲਾਕੇ ਦੀਆਂ ਉ¤ਘੀਆਂ ਸ਼ਖ਼ਸੀਅਤਾਂ ਤੇ ਪਿੰਡ ਵਾਸੀਆਂ ਨੇ ਵੱਧ ਚੜ ਕਿ ਸ਼ਿਰਕਤ ਕੀਤੀ। ਸਮਾਗਮ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਪਿੰਡ ਦੀ ਸਰਪੰਚ ਬੀਬੀ ਵੀਰਪਾਲ ਕੌਰ ਗਿੱਲ, ਭਾਜਪਾ ਆਗੂ ਰਾਜਵਿੰਦਰ ਸਿੰਘ ਭਲੂਰੀਆ ਨੇ ਆਪਣੇ ਸੰਬੋਧਨ ਦੌਰਾਨ ਮਹਿੰਦਰ ਸਿੰਘ ਤੇ ਮੇਜਰ ਸਿੰਘ ਨੂੰ ਦੋਸਤੀ ਦੀ 60ਵੀਂ ਵਰ•ੇਗੰਡ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਅੰਦਰ ਜਿੱਥੇ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਰਹੇ ਹਨ ਉ¤ਥੇ ਦੋਸਤੀ ਨੂੰ ਪਰਵਾਨ ਚੜ•ਾਉਣਾ ਬੇਹੱਦ ਮੁਸ਼ਕਿਲ ਹੈ ਪਰ ਉਕਤ ਜੋੜੀ ਨੇ ਜ਼ਿੰਦਗੀ ਦੇ 60 ਸਾਲਾਂ ਅੰਦਰ ਦੋਸਤੀ ਨੂੰ ਨਾ ਸਿਰਫ ਆਪਣੀ ਪੀੜ•ੀ ਤੱਕ
ਨਿਭਾਇਆ ਸਗੋਂ ਆਪਣੇ ਪਰਿਵਾਰਾਂ ਦੀਆਂ ਅਗਲੀਆਂ ਦੋ ਪੀੜ•ੀਆਂ ਨੂੰ ਇਸ ਕਦਰ ਜੋੜ ਕੇ ਰੱਖਿਆ ਹੈ ਜੋ ਇਲਾਕੇ ਅੰਦਰ ਆਪਣੀ ਮਿਸਾਲ ਆਪ ਹੈ। ਸਮਾਗਮ ਦੌਰਾਨ ਆਪਣੀ ਦੋਸਤੀ ਨੂੰ ਪਰਵਾਨ ਚੜ•ਾਉਣ ਦੇ ਨੁਕਤੇ ਸਾਂਝੇ ਕਰਦਿਆਂ ਮੇਜਰ ਸਿੰਘ ਫੌਜੀ ਤੇ ਮਹਿੰਦਰ ਸਿੰਘ ਪ੍ਰਧਾਨ ਨੇ ਕਿਹਾ ਕਿ ਸਮਰਪਣ ਦੀ ਭਾਵਨਾ, ਅਟੁੱਟ ਵਿਸ਼ਵਾਸ਼, ਨਿਰਸਵਾਰਥ, ਹੰਕਾਰ ਤੇ ਲੋਭ-ਲਾਲਚ ਤੋਂ ਰਹਿਤ ਆਦਿ ਗੁਣਾਂ ਦੇ ਸਿਰ ਤੇ ਹੀ ਉਹ ਆਪਣੀ ਦੋਸਤ ਨੂੰ ਨਿਭਾਉਣ ’ਚ ਸਫ਼ਲ ਹੋਏ ਹਨ। ਇਸ ਮੌਕੇ ਤੇ ਡਾ: ਮਨਜੀਤ ਸਿੰਘ ਰਾਜਾ (ਕਨੇਡਾ) ਤੇ ਡਾ: ਸਰੂਪ ਸਿੰਘ ਕੈਂਥ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸੀਨੀਅਰ ਯੂਥ ਅਕਾਲੀ ਆਗੂ ਗੁਰਜੀਤ ਸਿੰਘ ਗਿੱਲ,ਅਕਾਲੀ ਆਗੂ ਸਤਨਾਮ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਦਲ ਸਿੰਘ ਬਰਾੜ, ਯੂਥ ਅਕਾਲੀ ਆਗੂ ਸ਼ਿਵਰਾਜ ਸਿੰਘ ਗਿੱਲ,ਯੂਥ ਅਕਾਲੀ ਆਗੂ ਮਨਦੀਪ ਸਿੰਘ ਰੂਬੀ ਬਰਾੜ,ਬਲਵਿੰਦਰ ਸਿੰਘ ਬੱਬਲੀ ਗਿੱਲ,ਸਰਪੰਚ ਸੁਖਦੇਵ ਸਿੰਘ,ਸਾਬਕਾ ਪੰਚ ਸੁਖਦੇਵ ਸਿੰਘ ਭੋਲਾ ਸੰਧੂ,ਪ੍ਰਧਾਨ ਹਰਬੰਸ ਸਿੰਘ ਸਰਾਂ,ਲਛਮਣ ਸਿੰਘ ਯੋਧਾ , ਸਾਬਕਾ ਪੰਚ ਆਤਮਾ ਸਿੰਘ ਬਰਾੜ, ਜ਼ਿਲ•ਾ ਪ੍ਰੀਸ਼ਦ ਮੈਂਬਰ ਸੰਤੋਖ ਸਿੰਘ ਫੌਜੀ,ਇੰਦਰਜੀਤ ਸਿੰਘ ਖੀਵਾ, ਪੰਚ ਬਰਜਿੰਦਰ ਸਿੰਘ ਮਾਕ•ਾ, ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ,ਬੂਟਾ ਸਿੰਘ ਪੈਰਿਸ, ਡਾ: ਚਮਕੌਰ ਸਿੰਘ ਬਰਾੜ,ਡਾ: ਗੁਰਕੀਰਤ ਸਿੰਘ ਬਿੱਟੂ,ਪੰਚ ਗੁਰਦੀਪ ਸਿੰਘ ਬਰਾੜ,ਬੋਹੜ ਸਿੰਘ ਬਰਾੜ,ਸਮਾਜਸੇਵੀ ਚਰਨਜੀਤ ਸਿੰਘ ਚੰਨਾ,ਮਲਕੀਤ ਸਿੰਘ ਪ੍ਰੈਸ ਫੋਟੋਗ੍ਰਫਰ,ਡਾ: ਭਰਪੂਰ ਸਿੰਘ,ਬਾਬਾ ਜਲੌਰ ਸਿੰਘ ਆਦਿ ਹਾਜ਼ਰ ਸਨ।



