Skip to content
Independent perspectives. Global stories.
BREAKING

ਯੋਜਨਾ ਆਯੋਗ ’ਤੇ ਮੁ¤ਖ ਮੰਤਰੀਆਂ ਨਾਲ ਮੋਦੀ ਦੀ ਬੈਠਕ ਤੋਂ ਮਮਤਾ ਤੇ ਉਮਰ ਵੱਲੋਂ ਕਿਨਾਰਾ

Share this story

ਪ੍ਰਧਾਨ ਮੰਤਰੀ ਵੱਲੋਂ ਨਵੀਂ ਸੰਸਥਾ ਤਹਿਤ ਤਿੰਨ ਟੀਮਾਂ ਬਣਾਉਣ ਦਾ ਸੁਝਾਅ

Page-1_10 ਨਵੀਂ ਦਿ¤ਲੀ, 7 ਦਸੰਬਰ (ਪੀ. ਟੀ. ਲਾਇਵ)- ਸਾਲ 1950 ’ਚ ਸਥਾਪਿਤ ਯੋਜਨਾ ਕਮਿਸ਼ਨ ਦੀ ਥਾਂ ਨਵੀਂ ਸੰਸਥਾ ਦੇ ਗਠਨ ਸਬੰਧੀ ਅੱਜ ਇੱਥੇ ਪਹਿਲੀ ਵਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਸਨ। ਪ¤ਛਮੀ ਬੰਗਾਲ ਦੀ ਮੁ¤ਖ ਮੰਤਰੀ ਮਮਤਾ ਬੈਨਰਜੀ ਅਤੇ ਜੰਮੂ ਕਸ਼ਮੀਰ ਦੇ ਮੁ¤ਖ ਮੰਤਰੀ ਉਮਰ ਅਬਦੁਲਾ ਪ੍ਰਧਾਨ ਮੰਤਰੀ ਦੀ ਇਸ ਬੈਠਕ ’ਚ ਸ਼ਾਮਲ ਨਹੀਂ ਹੋਏ। ਮੋਦੀ ਸਰਕਾਰ ਨੇ ਯੋਜਨਾ ਕਮਿਸ਼ਨ ਦੀ  ਥਾਂ ਨਵੀਂ ਸੰਸਥਾ ਕਾਇਮ ਕਰਨ ਦਾ ਨਿਰਣਾ ਲਿਆ ਹੈ। ਬਦਲਦੇ ਆਰਥਿਕ ਹਾਲਾਤ ਦੇ ਵਿਚਕਾਰ ਮੌਜੂਦਾ ਯੋਜਨਾ ਆਯੋਗ ਦੀ ਥਾਂ ’ਤੇ ਨਵੀਂ ਸੰਸਥਾ ਦੇ ਸਵਰੂਪ ਉਸਦਾ ਦਾਇਰਾ ਅਤੇ ਭੂਮਿਕਾ ’ਤੇ ਚਰਚਾ ਕਰਨ ਲਈ ਹੀ ਇਹ ਬੈਠਕ ਰੱਖੀ ਗਈ ਸੀ। ਇਸ ਬੈਠਕ ਵਿੱਚ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਨ ਜੇਤਲੀ ਵੀ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਕਾਫੀ ਬਦਲ ਗਏ ਹਨ।

ਰਾਜਾਂ ਦੀਆਂ ਜ਼ਰੂਰਤਾਂ ਵੀ ਵੱਖ-ਵੱਖ ਹਨ। ਅਜਿਹੇ ਹਾਲਾਤਾਂ ਵਿੱਚ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਨਵੀਂ ਸੰਸਥਾ ਦਾ ਗਠਨ ਹੋਣਾ ਚਾਹੀਦਾ ਹੈ। ਪ੍ਰਧਾਨ ਮਤੰਰੀ ਸ੍ਰੀ ਮੋਦੀ ਨੇ ਕਿਹਾ ਕਿ ਨਵੀਂ ਵਿਵਸਥਾ ਤਹਿਤ ਤਿੰਨ ਟੀਮਾਂ ਦਾ ਗਠਨ ਕੀਤਾ ਜਾਵੇਗਾ। ਪਹਿਲੀ ਟੀਮ ਵਿੱਚ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਹੋਣਗੇ। ਦੂਸਰੀ ਟੀਮ ਵਿੱਚ ਕੇਂਦਰੀ ਮੰਤਰੀ ਅਤੇ ਤੀਸਰੀ ਟੀਮ ’ਚ ਰਾਜਾਂ ਅਤੇ ਕੇਂਦਰ ਦੇ ਅਧਿਕਾਰੀ ਸ਼ਾਮਿਲ ਹੋਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਸੰਸਥਾ ਦੇ ਮੁਕੰਮਲ ਸਰੂਪ ਬਾਰੇ ਵਿਚਾਰ ਚਰਚਾ ਜਾਰੀ ਹੈ।

WRITTEN BY