Skip to content
Independent perspectives. Global stories.
BREAKING

2017 ’ਚ ਪੰਜਾਬ ’ਚ ਬਸਪਾ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਇੱਕ ਹਫਤੇ ਅੰਦਰ ਨਸ਼ਾ ਮੁਕਤ ਸੂਬਾ ਬਣਾ ਦਿਆਂਗੇ : ਕਰੀਮਪੁਰੀ

Share this story

ਡਾ. ਅੰਬੇਦਕਰ ਪ੍ਰੀਨਿਰਵਾਣ ਦਿਵਸ ਤੇ ਬਸਪਾ ਨੇ ‘ਪੰਜਾਬ ਬਚਾਓ’ ਅੰਦੋਲਨ ਰਾਹੀਂ ਦਿਖਾਈ ਤਾਕਤ
Page-1_25 ਹੁਸ਼ਿਆਰਪੁਰ, 7 ਦਸੰਬਰ (ਓ ਪੀ ਰਾਣਾ)- ਪੰਜਾਬ ਦੀ ਰਾਜਨੀਤੀ ਵਿੱਚ ਅੱਜ ਇੱਕ ਨਵਾਂ ਮੋੜ ਆ ਗਿਆ ਜਦੋਂ ਬਹੁਜਨ ਸਮਾਜ ਪਾਰਟੀ ਨੇ ਹੁਸ਼ਿਆਰਪੁਰ ਵਿੱਚ ਡਾ. ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਵਿਸ਼ਾਲ ਇਕੱਠ ਕਰਕੇ ਲੋਕ ਹਿੱਤ ਮਸਲਿਆਂ ਨੂੰ ਲੈ ਕੇ ਸੰਘਰਸ਼ ਦਾ ਵਿਗਲ ਵਜਾ ਦਿੱਤਾ। ਅੱਜ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਬਸਪਾ ਦੇ ਹਜ਼ਾਰਾਂ ਵਰਕਰਾਂ ਨੇ ਬਾਬਾ ਸਾਹਿਬ ਡਾ. ਅੰਬੇਦਕਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਬਾਅਦ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਬਸਪਾ ਪੰਜਾਬ ਦੇ ਪ੍ਰਧਾਨ ਸ. ਅਵਤਾਰ ਸਿੰਘ ਕਰੀਮਪੁਰੀ ਮੈਂਬਰ ਰਾਜ ਸਭਾ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਵੀ ਕੀਤਾ ਗਿਆ ਤੇ ਡੀ ਸੀ ਰਾਹੀਂ ਪੰਜਾਬ ਦੇ ਗਵਰਨਰ ਦੇਸ਼ ਦੇ ਰਾਸ਼ਟਰਪਤੀ ਨੂੰ ਮੈਮੋਰੰਡਮ ਵੀ ਦਿੱਤਾ ਗਿਆ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਸਪਾ ਪ੍ਰਧਾਨ ਕਰੀਮਪੁਰੀ ਨੇ ਕਿਹਾ ਦੇਸ਼ ਅੰਦਰ  ਸ਼ੋਸ਼ਿਤ ਵਰਗਾਂ ਦੇ ਲੋਕਾਂ ਨੇ ਜੋ ਤਰੱਕੀ ਕੀਤੀ ਹੈ ਉਹ ਡਾ. ਅੰਬੇਦਕਰ ਦੇ ਸੰਘਰਸ਼ ਕਰਕੇ ਹੀ ਸੰਭਵ ਹੋਇਆ ਹੈ। ਬਾਬਾ ਸਾਹਿਬ ਨੇ ਦੇਸ਼ ਦੇ ਹਰ ਵਰਗ ਨੂੰ ਬਰਾਬਰੀ ਨਾਲ ਜ਼ਿੰਦਗੀ ਜਿਉਣ ਦੇ ਹੱਕ ਦਿੱਤੇ। ਉਨ੍ਹਾਂ ਸਵਤੰਤਰਤਾ, ਭਾੀਚਾਰਾ ਤੇ ਸਮਾਨਤਾ ਦਾ ਮਿਸ਼ਨ ਅੱਗੇ ਤੋਰਿਆ, ਜਿਸ ਨੂੰ ਬਸਪਾ ਬਾਨੀ ਸ੍ਰੀ ਕਾਸ਼ੀ ਰਾਮ ਜੀ ਨੇ ਆਪਣੇ ਜੀਵਨ ਦੇ ਹਰ ਸੁੱਖ ਨੂੰ ਤਿਆਗ ਕੇ ਸਖਤ ਸੰਘਰਸ਼ ਕਰਕੇ

ਮੰਜ਼ਿਲ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ। ਉਨ੍ਹਾਂ ਕਿਹਾ ਅੱਜ ਦੇਸ਼ ਅੰਦਰ ਦਲਿਤ, ਬਹੁਜਨ ਸਮਾਜ ਨੂੰ ਫਿਰ ਤੋਂ ਉਨ੍ਹਾਂ ਭੈੜੇ ਹਾਲਾਤਾਂ ਵੱਲ ਧੱਕਿਆ ਜਾ ਰਿਹਾ ਹੈ। ਜਿੱਥੋਂ ਕੱਢਣ ਲਈ ਸਾਡੇ ਗੁਰੂਆਂ ਤੇ ਰਹਿਬਰਾਂ ਨੇ ਸੰਘਰਸ਼ ਕੀਤਾ। ਸ. ਕਰੀਮਪੁਰੀ ਨੇ ਅਕਾਲੀ-ਭਾਜਪਾ ਸਰਕਾਰ ’ਤੇ ਬੋਲਦਿਆਂ ਕਿਹਾ ਇਨ੍ਹਾਂ ਸਰਕਾਰਾਂ ਦੇ ਫੈਸਲੇ ਦੇਸ਼ ਦੇ ਹਿੱਤ ਵਿੱਚ ਨਹੀਂ ਹਨ। ਭਾਜਪਾ ਨੇ 100 ਦਿਨਾਂ ਅੰਦਰ ਕਾਲਾ ਧੰਨ ਵਾਪਿਸ ਲਿਆਉਣ ਦੇ ਵਾਅਦੇ ਨਾਲਵੋਟਾਂ ਲਈਆਂ ਸਨ ਪਰ ਹੁਣ ਖੁਦ ਕਾਲਾ ਬਾਜ਼ਾਰੀ ਦੇ ਧੰਦੇ ਵਿੱਚ ਫਸਦੀ ਜਾ ਰਹੀ ਹੈ। ਉਨ੍ਹਾਂ ਕਿਹਾ ਦੇਸ਼ ਦੀ ਜਨਤਾ ਦਾ ਮੋਹ ਭਾਜਪਾ ਸਰਕਾਰ ਤੋਂ ਟੁੱਟ ਚੁੱਕਾ ਹੈ ਤੇ ਬਹੁਜਨ ਸਮਾਜ ਪਾਰਟੀ ਭਾਜਪਾ ਦਾ ਬਦਲ ਬਣ ਕੇ ਉਭਰੇਗੀ।
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਤਾਬੜਤੋੜ ਹਮਲੇ ਕਰਦਿਆਂ ਕਰੀਮਪੁਰੀ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਦੀ ਕਠਪੁਤਲੀ ਬਣ ਗਿਆ ਹੈ। ਇਸੇ ਕਰਕੇ ਭਾਜਪਾ ਦੀਆਂ ਦਲਿਤ, ਗਰੀਬ, ਗਰੀਬ ਕਿਸਾਨ, ਮੁਲਾਜ਼ਮ ਤੇ ਪੰਜਾਬ ਵਿਰੋਧੀ ਨੀਤੀਆਂ ਖਿਲਾਫ ਮੂੰਹ ਨਹੀਂ ਖੇਲ੍ਹ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਹੈ ਤੇ ਮੁੱਖ ਮੰਤਰੀ ਸਾਬਿ ਕਹਿੰਦੇ ਹਨ ਅਸੀਂ ਪੰਜਾਬ 70% ਨਸ਼ਾ ਮੁਕਤ ਕਰ ਦਿੱਤਾ ਹੈ। ਕਰੀਮਪੁਰੀ ਨੇ ਕਿਦਹਾ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਨਸ਼ੇ ਦੇ ਵੱਡੇ ਵਪਾਰੀਆਂ ਨੂੰ ਕਾਬੂ ਕਰਨਾ ਪਵੇਗਾ ਨਾ ਕਿ ਨਸ਼ੇ ਦੀ ਮਜਬੂਰੀ ਵਸ ਅਦਤ ਪਾ ਚੁੱਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਝੁਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਸੁੱਟਣ ਨਾਲ ਪੰਜਾਬ ਨਸ਼ਾ ਮੁਕਤ ਹੋਵੇਗਾ। ਉਨ੍ਹਾਂ ਕਿਹਾ ਜੇਕਰ ਪੰਜਾਬ ਅੰਦਰ 2017 ਵਿੱਚ ਬਸਪਾ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਇੱਕ ਹਫਤੇ ਅੰਦਰ ਨਸ਼ਾ ਮੁਕਤ ਬਣਾ ਦਿਆਂਗੇ। ਉਨ੍ਹਾਂ ਪੰਜਾਬ ਦੇ ਹੋਰ ਗੰਭੀਰ ਮੁੱਦੇ ਸਿੱਖਿਆ, ਸਿਹਤ ਸੇਵਾਵਾਂ ਵਿੱਚ ਸੁਧਾਰ, ਦਲਿਤੰ, ਔਰਤਾਂ ਤੇ ਅੱਤਿਆਚਾਰ ਰੋਕਣ, ਪੰਜਾਬ ਨੂੰ 1.25 ਲੱਖ ਕਰੋੜ ਦੇ ਕਰਜ਼ੇ ਵਿੱਚੋਂ ਕੱਢਣ, ਕਿਸਾਨਾਂ, ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਵਿਦਿਆਰਥੀਆਂ ਦਾ ਭਵਿੱਖ ਬਚਾਉਣ ਅਨੁਸੂਚਿਤਜਾਤੀ ਤੇ ਪੱਛੜੇ ਵਰਗਾਂ ਦੇ ਮੁਲਾਜ਼ਮਾਂ ਨਾਲ ਧੱਕੇਸ਼ਾਹੀਆਂਰੋਕਣ, ਰੋਸਟਰ ਸਿਸਟਮ ਦੀ ਬਹਾਲੀ ਬੇਰੁਜ਼ਗਾਰੀ ਦੂਰ ਕਰਨ ਤੇ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਸ਼ੇਸ਼ ਪੰਜਾਬ ਬਚਾਉ ਮੁਹਿੰਮ ਤਹਿਤ ਸੰਘਰਸ਼ ਨੂੰ ਤੇਜ਼ ਕਰਨ ਦੀ ਅਪੀਲ ਵਵੀ ਕੀਤੀ।
ਸ.ਕਰੀਮਪੁਰੀ ਨੇ ਕਿਹਾ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਜਲੰਧਰ ਦੇ ਰੈਰੂ ਪਿੰਡ ਦੀ ਅਗਵਾ ਦਲਿਤ ਲੜਕੀ, ਪਟਿਆਲੇ ਦੇ ਥਾਣਾ ਜੁਲਕਾ ਵਿੱਚ ਹੋਏ ਕਤਲ, ਪਟਿਆਲੇ ਦੇ ਹੀ ਪਿੰਡ ਮੋਵੀ ਸੱਪਾਂ ਨਿਵਾਸੀ ਅਵਤਾਰ ਸਿੰਘ ਤੇ ਕਤਲ, ਫਤਿਹਗੜ੍ਹ ਸਾਹਿਬ ਵਿੱਚ 307 ਤਹਿਤ ਦਰਜ ਝੂਠੀ ਐਫ ਆਰ ਆਈ ਨੰ. 184 ਨੂੰ ਰੱਦ ਕਰਨ, ਸਰਹੰਦ ਵਿੱਚ ਗੁਰੂ ਰਵਿਦਾਸ ਗੁਰਦੁਆਰਾ ਦਾ ਮੁੜ ਨਿਰਮਾਣ, ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ, ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਡਾ. ਸੁਪ੍ਰੀਆ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ, ਤੇ ਲੁਧਿਆਣੇ ਵਿੱਚ ਦੋ ਦਲਿਤਾਂ ਦੇ ਕਤਲ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਆਦਿ ਮਸਲਿਆਂ ਬਾਰੇ ਬਸਪਾ ਵੱਲੋਂ ਸਖਤ ਰੁੱਖ ਅਪਣਾਏ ਜਾਣ ਦੇ ਸੰਕੇਤ ਵੀ ਦਿੱਤੇ। ਇਸ ਮਸੇਂ ਬਸਪਾ ਦੇ ਹਜ਼ਾਰਾਂ ਆਗੂਆਂ, ਨੌਜਵਾਨਾਂ ਨੇ ਕਰੀਮਪੁਰੀ ਵੱਲੋਂ ਉਠਾਏ ਮਸਲਿਆਂ ’ਤੇ ਪੂਰਣ ਸਮਰਥਨ ਦਾ ਪ੍ਰਗਟਾਵਾ ਕੀਤਾ।
ਅੱਜਦੇ ਇਕੱਠ ਵਿੱਚ ਬਸਪਾ ਦੇ ਸੀਨੀਅਰ ਆਗੂ ਉਪ ਪ੍ਰਧਾਨ ਰਮਜੀਤ ਸਿੰਘ ਭੈਣੀ, ਡਾ. ਨਛੱਤਰ ਪਾਲ, ਠੇਕੇਦਾਰ ਭਗਵਾਨ ਦਾਸ, ਜਰਨੈਲ ਨੰਗਲ, ਭਗਵਾਨ ਸਿੰਘ ਚੌਹਾਨ, ਗੁਰਲਾਲ ਸੈਲਾ, ਹਰਭਜਨ ਬਲਾਲੋਂ, ਠੇਕੇਦਾਰ ਰਜਿੰਦਰ ਸਿੰਘ, ਸੁਖਵਿੰਦਰ ਕੋਟਲੀ, ਦਿਨੇਸ਼ ਪੱਪੂ, ਸੁਖਦੇਵ ਬਿੱਟਾ, ਇੰਜੀ, ਮਹਿੰਦਰ ਸਿੰਘ, ਜੋਗਾ ਸਿੰਘ ਧਨੋਦੀਆ, ਉਂਕਾਰ ਸਿੰਘ ਲੰਮਟ, ਬਲਦੇਵ ਖਹਿਰਾ, ਧਰਮਿੰਦਰ ਦਾਦਰਾ ਆਦਿ ਹਾਜ਼ਰ ਸਨ।

WRITTEN BY