Skip to content
Independent perspectives. Global stories.
BREAKING

ਆਸ਼ੂਤੋਸ਼ ਦੇ ਸੰਸਕਾਰ ਤੋਂ ਪਹਿਲਾਂ ਡੇਰੇ ਨੇ ਬੁਲਾਇਆ ਸਤਿਸੰਗ

Share this story

Page-1_31 ਜਲੰਧਰ, 5 ਦਸੰਬਰ (ਪੀ. ਟੀ.)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿ¤ਵਿਆ ਜਯੋਤੀ ਜਾਗ੍ਰਿਤੀ ਸੰਸਥਾ ਨੂਰਮਹਿਲ ਦੇ ਮੁਖੀ ਆਸ਼ੂਤੋਸ਼  ਦਾ ਅੰਤਿਮ ਸੰਸਕਾਰ 15 ਦਸੰਬਰ ਤਕ ਕਰਨ ਦੇ ਦਿ¤ਤੇ ਗਏ ਨਿਰਦੇਸ਼ਾਂ ਅਧੀਨ ਡੇਰੇ ਵਲੋਂ 14 ਦਸੰਬਰ ਨੂੰ ਨੂਰਮਹਿਲ ਡੇਰੇ ‘ਚ ਸਤਿਸੰਗ ਬੁਲਾ ਲਿਆ ਗਿਆ ਹੈ, ਜਿਸ ‘ਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ ਇਕ¤ਠੇ ਹੋਣ ਦੇ ਆਸਾਰ ਦ¤ਸੇ ਜਾ ਰਹੇ ਹਨ। ਪੁਲਸ ਵਲੋਂ ਪਹਿਲਾਂ ਹੀ ਡੇਰੇ ਦੇ ਆਲੇ-ਦੁਆਲੇ ਸੁਰ¤ਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਇਸ ਦੌਰਾਨ ਡੇਰੇ ਵਲੋਂ ਬੁਲਾਏ ਗਏ ਸਤਿਸੰਗ ਨੂੰ ਦੇਖਦੇ ਹੋਏ ਤਣਾਅ ਵਧਣ ਦੀਆਂ ਚਰਚਾਵਾਂ ਵੀ ਚ¤ਲ ਪਈਆਂ ਹਨ। ਦੂਜੇ ਪਾਸੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁ¤ਖ ਬੁਲਾਰੇ ਸਵਾਮੀ ਅਰਵਿੰਦਾਨੰਦ ਨੇ ਕਿਹਾ ਕਿ 14 ਦਸੰਬਰ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਨਹੀਂ ਬੁਲਾਇਆ ਗਿਆ ਹੈ, ਸਗੋਂ ਡੇਰੇ ਵਲੋਂ ਪਿਛਲੇ 20 ਸਾਲਾਂ ਤੋਂ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਸਤਿਸੰਗ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ।  ਸਵਾਮੀ ਅਰਵਿੰਦਾਨੰਦ ਨੇ ਕਿਹਾ ਹੈ ਕਿ ਕੁਝ ਲੋਕ ਜਾਣਬੁ¤ਝ ਕੇ ਸਤਿਸੰਗ ਪ੍ਰੋਗਰਾਮ ਨੂੰ

ਹਵਾ ਦੇਣ ਵਿਚ ਲ¤ਗੇ ਹੋਏ ਹਨ, ਜਦਕਿ ਅਜਿਹੇ ਪ੍ਰੋਗਰਾਮ ਤਾਂ ਹਰ ਮਹੀਨੇ ਹੁੰਦੇ ਹਨ। ਹੁਣ ਹਾਈਕੋਰਟ ਵਲੋਂ 15 ਦਸੰਬਰ ਤਕ ਆਸ਼ੂਤੋਸ਼ ਮਹਾਰਾਜ ਦਾ ਸੰਸਕਾਰ ਕਰਨ ਦੇ ਨਿਰਦੇਸ਼ ਦਿ¤ਤੇ ਗਏ ਹਨ, ਇਸ ਲਈ ਕੁਝ ਲੋਕ 14 ਦਸੰਬਰ ਦੇ ਪ੍ਰੋਗਰਾਮ ਨੂੰ 15 ਦਸੰਬਰ ਦੇ ਫੈਸਲੇ ਨਾਲ ਜੋੜ ਕੇ ਦੇਖ ਰਹੇ ਹਨ, ਜਦੋਂਕਿ ਅਜਿਹਾ ਕੁਝ ਨਹੀਂ ਹੈ।

WRITTEN BY