ਨਥਾਣਾ, 4 ਦਸੰਬਰ (ਇੰਦਰਜੀਤ ਨਥਾਣਾ)- ਸਹਿਕਾਰੀ ਸਭਾ ਪਿੰਡ ਗੋਬਿੰਦਪੁਰਾ ਜ਼ਿਲ੍ਹਾ ਬਠਿੰਡਾ ਦੇ ਮੈਂਬਰਾਂ ਦੀ ਮੋੜੀ ਕਰਜ਼ਾ ਰਾਸ਼ੀ ਸਹਿਕਾਰੀ ਖਜ਼ਾਨੇ ਵਿੱਚ ਨਾ ਜਮਾਂ ਕਰਵਾਉਣ ਦਾ ਪਰਦਾ ਉਸ ਸਮੇ ਫਾਸ਼ ਹੋਇਆ ਜਦ ਸਕੱਤਰ ਨੇ ਇੰਸਪੈਕਟਰ ਨੂੰ ਹਿਸਾਬ-ਕਿਤਾਬ ਦੇਣ ਤੋਂ ਟਾਲ-ਮਟੋਲ ਸ਼ੁਰੂ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਕੁਮਾਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬਲਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਨਥਾਣਾ ਸਕੱਤਰ ’ਦੀ ਗੋਬਿੰਦਪੁਰਾ ਬਹੁ-ਮੰਤਵੀਂ ਸਹਿਕਾਰੀ ਖੇਤੀ ਬਾੜੀ ਸਭਾ ਗੋਬਿੰਦਪੁਰਾ ਨੇ ਤਕਰੀਬਨ ਅੱਸੀ ਲੱਖ ਰੁਪਏ ਸਭਾ ਦੇ ਮੈਂਬਰਾਂ ਦੁਆਰਾ ਜਮਾਂ ਕਰਵਾਈ ਜਾਂਦੀ ਰਕਮ ਨੂੰ ਰਿਕਾਰਡ ਵਿੱਚ ਨਾ ਚੜ•ਾ ਕੇ ਗਬਨ ਕੀਤਾ ਹੈ।ਕੁਲਦੀਪ ਕੁਮਾਰ ਸਹਾਇਕ ਰਜਿਸਟਰਾਰ ਨੇ ਦੱਸਿਆ ਕਿ ਉੱਕਤ ਸਕੱਤਰ ਤਕਰੀਬਨ ਦਸ ਸਾਲਾਂ ਤੋਂ ਲੈ ਕੇ ਸਭਾ ਦੇ ਮੈਂਬਰਾਂ ਤੋਂ ਰੁਪਏ ਜਮਾਂ ਕਰਵਾ ਕੇ ਰਸੀਦਾਂ ਤਾ ਕੱਟ ਦਿੰਦਾ ਸੀ ਪੰ੍ਰਤੂ ਅੱਗੇ ਅਸਲੀ ਰਿਕਾਰਡ ਵਿੱਚ ਦਰਜ ਨਹੀ ਕਰਦਾ ਸੀ।ੱਇਸ ਬਾਰੇ ਉਸ ਸਮੇਂ ਜਾਣਕਾਰੀ ਮਿਲੀ ਜਦ ਡਿਫਾਲਟਰ ਸਭਾਵਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਸੀ। ਇਸ ਸੂਚੀ ਵਿਚ ਗੋਬਿੰਦਪੁਰਾ ਦਾ ਨਾਮ ਵੀ ਬੋਲਣ ਲੱਗਿਆ। ਪੜਤਾਲ ਉਪਰੰਤ ਹਲਕਾ ਇੰਸਪੈਕਟਰ ਬਲਵੀਰ
ਸਿੰਘ ਨੇ ਦੱਸਿਆ ਕਿ ਭਾਵੇਂ ਕਈ ਵਾਰੀ ਉਸ ਨੇ ਹਿਸਾਬ-ਕਿਤਾਬ ਮੰਗਿਆ ਸੀ ਤਾਂ ਸਕੱਤਰ ਦੁਆਰਾ ਟਾਲ-ਮਟੋਲ ਹੀ ਕੀਤੀ ਜਾਂਦੀ ਰਹੀ । ਬਹੁਤਾਂ ਸਮਾਂ ਬੀਤਣ ਤੇ ਜਦ ਮਾਮਲਾ ਸੱਕੀ ਹੋਣ ਲੱਗਿਆ ਤਾਂ ਜਾਚ ਲਈ ਤਿੰਨ ਮੈਂਬਰੀ ਹੋਰ ਇੰਸਪੈਕਟਰਾਂ ਦੀ ਟੀਮ ਹਿੰਮਤ ਸਿੰਘ,ਗੁਰਮੇਲ ਸਿੰਘ ਅਤੇ ਅਮ੍ਰਿਤਪਾਲ ਸਿੰਘ ਦੀ ਡਿਊਟੀ ਬਲਵੀਰ ਸਿੰਘ ਦੇ ਨਾਲ ਲਗਾ ਦਿੱਤੀ।ਨਰੀਖਣ ਕਰ ਰਹੀ ਟੀਮ ਨੇ ਦੱਸਿਆ ਕਿ ਸਕੱਤਰ ਦੇ ਘਪਲੇ ਦਾ ਡੂਘਾਈ ਵਿੱਚ ਜਾਣ ਤੇ ਪਤਾ ਲੱਗ ਰਿਹਾ ਹੈ ਕਿ ਕਈ ਮ੍ਰਿਤਕ ਖਾਤਾਧਾਰਕਾਂ ਦੇ ਮਰਨ ਤੋਂ ਬਾਅਦ ਜਿਉਂਦੇ ਹੋਣ ਸਮੇ ਦੀ ਤਰੀਕ ਵਿੱਚ ਕਰਜਾ ਦਰਜ ਕਰ ਦਿੰਦਾਂ ਸੀ ਤਾਂ ਕਿ ਪੁਖਤਾ ਸਬੂਤ ਨਾ ਮਿਲ ਸਕਣ।ਇਹ ਸਕੱਤਰ ਕਰੀਬ ਤਿੰਨ ਦਹਾਕਿਆ ਤੋਂ ਪਿੰਡ ਗੋਬਿੰਦਪੁਰਾ ਵਿਚ ਹੀ ਲਗਾਤਾਰ ਨੌਕਰੀ ਕਰ ਰਿਹਾ ਸੀੇ। ਨਿਰੀਖਣ ਟੀਮ ਨੇ ਦੱਸਿਆ ਕਿ ਸਭਾ ਦੇ ਮੈਂਬਰਾਂ ਨਾਲ ਹੁਣ ਤੱਕ ਸੰਪਰਕ ਕਰਨ ਤੇ ਇਹ ਕਥਿਤ ਗਬਨ ਦੀ ਰਾਸ਼ੀ ਦਾ ਮਾਮਲਾ 1,12,79,819 ਰੁਪਏ ਤੇ ਪੁੱਜ ਗਿਆ ਹੈ ਤੇ ਇਸ ਤੋਂ ਵੀ ਅੱਗੇ ਜਾਣ ਦੀ ਕਾਫੀ ਉਮੀਦ ਹੈ।ਕਿਉਕਿ ਹਾਲੇ ਲੋਕ ਜਾਂਚ ਟੀਮ ਤੱਕ ਰਸੀਦਾਂ ਲਿਆ ਕੇ ਰਾਬਤਾ ਕਾਇਮ ਕਰ ਰਹੇ ਹਨ ਕਿ ਉਨ•ਾਂ ਸਿਰ ਬਕਾਇਆ ਕਰਜਾ ਤਾਂ ਨਹੀ ਪਿਆ।



