Skip to content
Independent perspectives. Global stories.
BREAKING

ਥਾਣਾ ਹਕੀਮਾਂ ਗੇਟ ਵਿਖੇ ਲਾਪਤਾ ਨੌਜਵਾਨ ਦੇ ਰਿਸ਼ਤੇਦਾਰਾਂ ਕੀਤਾ ਹੰਗਾਮਾ

Share this story

ਅੰਮ੍ਰਿਤਸਰ, 4 ਦਸੰਬਰ (ਬਲਜੀਤ ਸਿੰਘ, ਅੰਗਰੇਜ ਸਿੰਘ)-ਪੁਲਿਸ ਵੱਲੋਂ ਜਬਰੀ ਨੌਜਵਾਨਾਂ ਨੂੰ ਘਰੋਂ ਚੁੱਕ ਚੁੱਕ ਕੇ ਉਨ੍ਹਾਂ ਤੇ ਸਮੈਕ ਅਤੇ ਨਸ਼ੀਲਾ ਪਾਊਡਰ ਆਦਿ ਵਰਗੇ ਨਸ਼ੀਲੇ ਪਦਾਰਥ ਪਾਕੇ ਝੂਠੇ ਪਰਚੇ ਦਰਜ਼ ਕਰਨ ਨੂੰ ਲੈ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਥਾਣਾ ਹਕੀਮਾ ਗੇਟ ਅੰਦਰ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਘਟਨਾਂ ਤੌਂ ਮਿਲੀ ਜਾਣਕਾਰੀ ਅਨੂਸਾਰ ਸਾਦਗੀ ਪਤਨੀ ਹਰਪ੍ਰੀਤ ਸਿੰਘ ਉਰਫ ਸੋਨੂੰ ਵਾਸੀ ਫਤਹਿ ਸਿੰਘ ਕਲੋਨੀ ਅੰਨਗੜ ਨੇ ਦੱਸਿਆ ਕਿ ਬੀਤੀ 1 ਦਸੰਬਰ ਨੂੰ ਸਵੇਰੇ 6 ਵਜੇ ਏਐਸਆਈ ਵਿਪਨ ਕੁਮਾਰ ਆਪਣੇ 4-5 ਮੁਲਾਜਮਾਂ ਨਾਲ ਉਨ੍ਹਾਂ ਦੇ ਘਰ ਆਇਆ ਅਤੇ ਬਿਨਾਂ ਕੋਈ ਕਾਰਣ ਦੱਸੇ ਸਾਰੇ ਘਰ ਦੀ ਤਲਾਸ਼ੀ ਲੈਣ ਲੱਗਾ।ਉਸ ਨੇ ਦੱਸਿਆ ਕਿ ਤਲਾਸ਼ੀ ਦੋਰਾਂਨ ਉਸ ਨੇ ਸਾਡੇ ਪਰਿਵਾਰਕ ਮੈਂਬਰਾਂ ਨਾਲ ਗਾਲੀ ਗਲੋਚ ਕੀਤਾ ਅਤੇ ਮੇਰੇ ਨਾਲ ਧੱਕਾ ਮੁੱਕੀ ਵੀ ਕੀਤੀ।ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਉਸ ਦੇ ਪਤੀ ਹਰਪ੍ਰੀਤ ਸਿੰਘ ਨੂੰ ਫੜ ਕੇ ਥਾਣੇ ਹਕੀਮਾ ਗੇਟ ਲੈ ਗਈ। ਸਾਦਗੀ ਨੇ ਦੱਸਿਆ ਕਿ ਉਕਤ ਏਐਸਆਈ ਨੇ ਉਨਾਂ ਦੇ ਪਤੀ ਹਰਪ੍ਰੀਤ ਨੂੰ ਕਿਹਾ ਕਿ ਤੂੰ ਸਮੈਕ ਦਾ ਕਾਰੋਬਾਰ ਕਰਦਾ ਏਂ ਇਸ ਲਈ ਤੈਨੂੰ ਗ੍ਰਿਫਤਾਰ ਕਰ ਰਹੇ ਹਾਂ।ਉਸ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਸਾਰਾ ਦਿਨ ਹਰਪ੍ਰੀਤ ਨੂੰ ਵੱਖ ਵੱਖ ਥਾਣਿਆਂ ਵਿੱਚ ਲੱਭਦੇ ਰਹੇ ਪਰ ਉਸ ਦਾ ਕੋਈ ਥਹੁ ਪਤਾ ਨਹੀ ਲੱਗਾ।

ਉਸ ਨੇ ਦੱਸਿਆ ਕਿ ਸ਼ਾਮੀ 5 ਵਜੇ ਉਂਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਹਰਪ੍ਰੀਤ ਥਾਣਾ ਹਕੀਮਾ ਗੇਟ ਵਿਖੇ ਬੰਦ ਹੈ।ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੀ ਸੱਸ ਸਮੇਤ ਆਪਣੇ ਪਤੀ ਲਈ ਰੋਟੀ ਲੈ ਕੇ ਥਾਣਾ ਹਕੀਮਾਂ ਗੇਟ ਗਈ ਅਤੇ ਮੋਜੂਦ ਪੁਲਿਸ ਮੁਲਾਜਮ ਨੂੰ ਕਿਹਾ ਕਿ ਉਸ ਦੇ ਪਤੀ ਠੀਕ ਨਹੀ ਹਨ,ਇਨ੍ਹਾਂ ਨੂੰ ਦੋਰੇ ਪੈਂਦੇ ਹਨ,ਇਸ ਲਈ ਇਹਨਾਂ ਨੂੰ ਘਰ ਭੇਜ ਦਿਉ ਅਸੀ ਕੱਲ ਸਵੇਰੇ 10 ਵਜੇ ਇਹਨਾਂ ਨੂੰ ਮੁੜ ਥਾਣੇ ਹਾਜਰ ਕਰ ਦੇਵਾਂਗੇ,ਪਰ ਪੁਲਿਸ ਮੁਲਾਜਮਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ 10 ਵਜੇ ਵਾਪਸ ਆਪਣੇ ਘਰ ਆ ਗਏ।ਸਾਦਗੀ ਨੇ ਦੱਸਿਆ ਕਿ ਇਸ ਤੋਂ ਬਾਅਦ 11 ਵਜੇ ਉਨ੍ਹਾਂ ਨੂੰ ਕਿਸੇ ਤੋਂ ਪਤਾ ਲੱਗਾ ਕਿ ਉਨਾਂ ਦਾ ਲੜਕਾ ਹਰਪ੍ਰੀਤ ਸਿੰਘ ਜਿਸ ਨੂੰ ਹਕੀਮਾਂ ਗੇਟ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ,ਉਹ ਥਾਣੇ ਨਹੀ ਹੈ।ਉਨਾਂ ਦੱਸਿਆ ਕਿ ਇਸ ਤੋਂ ਬਾਅਦ ਜੱਦ ਉਹ ਕਰੀਬ 12 ਵਜੇ ਥਾਣੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਲੜਕਾ ਥਾਣੇ ਬੰਦ ਨਹੀ ਹੈ।ਉਨ੍ਹਾਂ ਇਸ ਸਬੰਧ ਵਿੱਚ ਜੱਦ ਪੁਲਿਸ ਨੂਂ ਪੁੱਛਿਆ ਤਾਂ ਉਨਾਂ ਕੋਈ ਤਸੱਲੀਬਖਸ਼ ਜੁਆਬ ਨਹੀ ਦਿੱਤਾ।ਸਾਦਗੀ ਨੇ ਦੱਸਿਆ ਕਿ ਉਨਾਂ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਪੁਲਿਸ ਵੱਲੋਂ ਉਸ ਦੇ ਪਤੀ ਨੂੰ ਮਾਰ ਕੁੱਟ ਕਰਕੇ ਮਾਰ ਦਿੱਤਾ ਗਿਆ ਹੈ ਜਾਂ ਕਿੱਧਰੇ ਗਾਇਬ ਕਰ ਦਿੱਤਾ ਹੈ।ਉਸ ਨੇ ਕਿਹਾ ਕਿ ਪੁਲਿਸ ਵਾਲਿਆਂ ਦਾ ਕਹਿਣਾਂ ਹੈ ਕਿ ਉਸ ਦਾ ਪਤੀ ਹਰਪ੍ਰੀਤ ਉਨਾਂ ਦੀ ਹਿਰਾਸਤ ਚੋਂ ਫਰਾਰ ਹੋ ਗਿਆ ਹੈ,ਜੋ ਕਿ ਸਿਰੇ ਤੋਂ ਗਲਤ ਹੈ।ਕੀ ਕਹਿੰਦੇ ਹਨ ਪੁਲਿਸ ਅਧੀਕਾਰੀ:-ਇਸ ਸਬੰਧ ਵਿੱਚ ਜੱਦ ਥਾਣਾ ਹਕੀਮਾ ਗੇਟ ਦੇ ਮੁੱਖੀ ਸ਼ੁਸੀਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਨ੍ਹਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ,ਸਗੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ।ਉਨਾਂ ਕਿਹਾ ਕਿ ਉਕਤ ਹਰਪ੍ਰੀਤ ਖਿਲਾਫ ਪਹਿਲਾਂ ਵੀ ਨਸ਼ੇ ਦੇ ਕਾਰੋਬਾਰ ਅਤੇ ਹੋਰ ਕਈ ਅਪਰਾਧਿੱਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਦਰਜ਼ ਹਨ।ਉਨਾਂ ਦੱਸਿਆ ਕਿ ਜੱਦ ਹਰਪ੍ਰੀਤ ਨੂੰ ਥਾਣੇ ਲਿਆਂਦਾ ਗਿਆ ਤਾਂ ਉਹ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ।ਸ਼ੁਸੀਲ ਕੁਮਾਰ ਨੇ ਦੱਸਿਆ ਕਿ ਫਰਾਰ ਹੋਣ ਤੋਂ ਬਾਅਦ ਉਹ ਆਪਣੇ ਘਰ ਗਿਆ ਅਤੇ ਸਾਰਾ ਡਰਾਮਾ ਘੜਿਆ।ਉਨਾਂ ਅਖੀਰ ਕਿਹਾ ਕਿ ਹਰਪ੍ਰੀਤ ਦਾ ਪਰਿਵਾਰ ਜਾਣਬੁੱਝ ਕੇ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ ਕਰ ਰਿਹਾ ਹੈ।

WRITTEN BY