ਰਾਮਪੁਰਾ ਫੂਲ, 4 ਦਸੰਬਰ (ਜੋਸਫ ਬਾਂਸਲ)- ਸਥਾਨਕ ਬੱਸ ਸਟੈਂਡ ਰੋਡ ਉਪਰ ਸਥਿਤ ਇੱਕ ਮੈਡੀਕਲ ਸਟੋਰ ਦੇ ਮਾਲਿਕ ਵੱਲੋ ਪੁਰਾਣੀ ਰੰਜ਼ਿਸ ਦੇ ਚੱਲਦਿਆਂ ਕੁਝ ਵਿਆਕਤੀਆਂ ਵੱਲੋ ਜਾਨਲੇਵਾ ਹਮਲਾ ਕਰਕੇ ਉਸਦੀ ਦੁਕਾਨ ਵਿੱਚ ਭੰਨਤੋੜ ਕਰਨ ਅਤੇ ਤੇਜਧਾਰ ਹਥਿਆਰਾ ਨਾਲ ਜਖ਼ਮੀ ਕਰਨ ਦੇ ਦੋਸ਼ ਲਗਾਏ ਹਨ । ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਮੇਡੀਕਲ ਸਟੋਰ ਸੰਚਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਰਾਤ ਅੱਠ ਵਜੇ ਦੇ ਕਰੀਬ ਦੁਕਾਨ ਤੇ ਇਕੱਲਾ ਬੇਠਾ ਸੀ ਇਸ ਦੋਰਾਨ ਤੇਜਧਾਰ ਹਥਿਆਰ ਤੇ ਲੱਕੜ ਦੇ ਡੰਡਿਆ ਨਾਲ ਲੈਸ ਪੰਜ ਵਿਆਕਤੀਆਂ ਵੱਲੋ ਅਚਾਨਕ ਦੁਕਾਨ ਅੰਦਰ ਦਾਖਿਲ ਹੋਕੇ ਭੰਨਤੋੜ ਕਰਨੀ ਸੁਰੂ ਕਰ ਦਿੱਤੀ ।ਉਸਦੇ ਵਿਰੋਧ ਕਰਨ ਤੇ ਹਮਲਵਾਰਾਂ ਵੱਲੋ ਉਸਦੀ ਕੁੱਟਮਾਰ ਸੁਰੂ ਕਰ ਦਿੱਤੀ ਅਤੇ ਤੇਜਧਾਰ ਹਥਿਆਰ ਨਾਲ ਉਸ ਦੀਆਂ ਦੋਵੇ ਬਾਹਵਾਂ ਤੇ ਸੱਟਾ ਮਾਰੀਆਂ ਗਈਆਂ । ਰੋਲਾ ਸੁਣਕੇ ਜੱਦੋ ਆਸ ਪਾਸ ਦੇ ਲੋਕ ਇਕੱਠੇ ਹੋਣੇ ਸੁਰੂ ਹੋੲੈ ਤਾਂ ਹਮਲਾਵਰ ਮੋਕੇ ਤੋ ਫਰਾਰ ਹੋ ਗਏ ।



