Skip to content
Independent perspectives. Global stories.
BREAKING

ਕਬੱਡੀ ਨੂੰ ਉਲੰਪਿਕ ਵਿਚ ਸ਼ਾਮਲ ਕਰਵਾਉਣ ਲਈ ਪੰਜਾਬ ਕਰੇਗਾ ਪਹਿਲਕਦਮੀ : ਸੁਖਬੀਰ ਸਿੰਘ ਬਾਦਲ

Share this story

5ਵਾਂ ਵਿਸ਼ਵ ਕਬੱਡੀ ਕੱਪ 6 ਤੋਂ-ਕੁੱਲ ਇਨਾਮੀ ਰਾਸ਼ੀ 5.27 ਕਰੋੜ ਰੁਪਏ
Page-1-copy_06 ਜਲੰਧਰ/ਚੰਡੀਗੜ੍ਹ, 4 ਦਸੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਬੱਡੀ ਖੇਡ

ਣ ਵਾਲੇ ਹੋਰਨਾਂ ਦੇਸ਼੍ਯਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉਲੰਪਿਕ ਤੇ ਕਾਮਨਵੈਲਥ ਖੇਡਾਂ ਵਿਚ ਸ਼ਾਮਿਲ ਕਰਵਾਉਣ ਲਈ ਯਤਨ ਜਾਰੀ ਹਨ। ਅੱਜ ਇੱਥੇ 5 ਵੇਂ ਵਿਸ਼ਵ ਕਬੱਡੀ ਕੱਪ ਦੇ ਰਸਮੀ ਐਲਾਨ ਮੌਕੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਹ ਜਲਦ ਹੀ ਕੇਂਦਰੀ ਖੇਡ ਮੰਤਰੀ ਸਰਵਾਨੰਦਾ ਸੋਨੋਵਾਲ ਨੂੰ ਮਿਲਕੇ ਇਹ ਮਾਮਲਾ ਉਲੰਪਿਕ ਤੇ ਕਾਮਨਵੈਲਥ ਕਮੇਟੀਆਂ ਨਾਲ ਚੁੱਕਣ ਦੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਬੱਡੀ ਵਿਸ਼ਵ ਕੱਪ ਕਰਵਾਉਣ ਨਾਲ ਇਸਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਮਿਲੀ ਹੈ ਤੇ ਹੁਣ ਕਬੱਡੀ ਦੀ ਕੋਈ ਭੂਗੋਲਿਕ ਹੱਦ ਨਹੀਂ ਰਹੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਕਬੱਡੀ ਲੀਗਾਂ ਨੂੰ ਦੇਸ਼ ਵਿਚ ਚੱਲ ਰਹੀਆਂ ਫੁੱਟਬਾਲ ਤੇ ਕ੍ਰਿਕਟ ਵਰਗੀਆਂ ਲੀਗਾਂ ਤੋਂ ਵੀ ਵੱਧ ਹਰਮਨਪਿਆਰਤਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਕਬੱਡੀ ਵਿਸ਼ਵ ਕੱਪ ਦੌਰਾਨ ਕੁੱਲ ਇਨਾਮੀ ਰਾਸ਼ੀ 5.27 ਕਰੋੜ ਰੁਪੈ ਹੋਵੇਗੀ ਤੇ ਇਸ ਵਿਚ ਏਸ਼ੀਆ, ਉੰਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਮਹਾਂਦੀਪ ਦੀਆਂ 19 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 5ਵਾਂ ਵਿਸ਼ਵ ਕਬੱਡੀ ਕੱਪ 6 ਦਸੰਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ ਜਿਸਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਕਰਨਗੇ ਜਦਕਿ ਸਮਾਪਤੀ ਸਮਾਰੋਹ ਪਿੰਡ ਬਾਦਲ ਦੇ ਖੇਡ ਸਟੇਡੀਅਮ ਵਿਖੇ 20 ਦਸੰਬਰ ਨੂੰ ਹੋਵੇਗਾ। ਪੰਜਾਬ ਸਰਕਾਰ ਵਲੋਂ ਖੇਡਾਂ ਦੇ ਵਿਕਾਸ ਬਾਰੇ ਸਵਾਲ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਲਈ ਵਿਸ਼ੇਸ਼ ਫੰਡ ਕਾਇਮ ਕੀਤਾ ਗਿਆ ਹੈ ਜਿਸ ਤਹਿਤ ਸਾਲਾਨਾ 90 ਕਰੋੜ ਰੁਪੈ ਖਰਚ ਕੀਤੇ ਜਾ ਰਹੇ ਹਨ ਜੋ ਕਿ ਅਗਲੇ ਸਾਲ ਤੋਂ 100 ਕਰੋੜ ਰੁਪੈ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ10 ਬਹੁਮੰਤਵੀਂ ਸਟੇਡੀਅਮ ਅਤੇ ਅੰਤਰਰਾਸ਼ਟਰੀ ਪੱਧਰ ਦੇ 6 ਹਾਕੀ ਐਸਟਰੋਟਰਫ ਵੀ ਸਥਾਪਿਤ ਕੀਤੇ ਗਏ ਹਨ ਅਤੇ ਦੇਸ਼ ਵਿਚ ਮੌਜੂਦ 3 ਵਿਸ਼ਵ ਪੱਧਰੀ ਹਾਕੀ ਐਸਟਰੋਟਰਫ ਵਿਚੋਂ 2 ਪੰਜਾਬ ਵਿਚ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀ ਸਥਾਪਨਾ ਐਸ.ਏ.ਐਸ ਨਗਰ ਵਿਖੇ ਕੀਤੀ ਜਾ ਰਹੀ ਹੈ ਜਿੱਥੇ 11 ਵੱਖ-ਵੱਖ ਖੇਡਾਂ ਦੇ ਡਾਇਰੈਕਟੋਰੇਟ ਸਥਾਪਿਤ ਕੀਤੇ ਜਾ ਰਹੇ ਹਨ। ਇਸ ਇੰਸਟੀਚਿਊਟ ਦੀ ਇਕ ਬਰਾਂਚ ਜਲੰਧਰ ਵਿਖੇ ਵੀ ਸਥਾਪਿਤ ਕੀਤੀ ਜਾਵੇਗੀ। ਇਸ ਇੰਸਟੀਚਿਊਟ ਵਿਖੇ ਉਭਰਦੇ ਖਿਡਾਰੀਆਂ ਨੂੰ ਕੋਚਿੰਗ, ਖੁਰਾਕ, ਸਿਖਲਾਈ ਤੇ ਖੇਡ ਸਮੱਗਰੀ ਮੁਫਤ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਪੰਜਾਬ ਸਰਕਾਰ ਵਲੋਂ ਨਵੀਂ ਨੌਕਰੀ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਖਿਡਾਰੀ ਨੌਕਰੀ ’ਤੇ ਨਿਯੁਕਤੀ ਤੋਂ ਪਿੱਛੋਂ ਵੀ 10 ਸਾਲ ਤੱਕ ਖੇਡ ਵਿਭਾਗ ਵਿਚ ਡੈਪੂਟੇਸ਼ਨ ’ਤੇ ਕੰਮ ਕਰੇਗਾ ਤੇ ਉਭਰਦੇ ਖਿਡਾਰੀਆਂ ਨੂੰ ਸਿਖਲਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਸਰਕਾਰ ਨੇ ਏਸ਼ਿਅਨ ਤੇ ਰਾਸ਼ਟਰ ਮੰਡਲ ਖੇਡਾਂ ਦੇ ਜੇਤੁਆਂ ਨੂੰ 5.43 ਕਰੋੜ ਰੁਪਏ ਦੇ ਨਗਦ ਇਨਾਮ ਦਿੱਤੇ ਗਏ ਹਨ ਅਤੇ 10 ਖਿਡਾਰੀਆਂ ਨੂੰ ਡੀ.ਐਸ.ਪੀ ਵਜੋ ਨੌਕਰੀਆਂ ਦਿੱਤੀਆਂ ਗਈਆਂ ਹਨ।
ਵਿਸ਼ਵ ਕੱਪ ਦੌਰਾਨ ਮਰਦ ਵਰਗ ਵਿਚ 11 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਵਿਚ ਪੂਲ ਏ ਵਿਚ ਭਾਰਤ, ਆਸਟ੍ਰੇਲੀਆ, ਸਪੇਨ, ਈਰਾਨ ਤੇ  ਅਮਰੀਕਾ ਹੋਣਗੀਆਂ ਜਦਕਿ ਪੂਲ ਬੀ ਵਿਚ  ਇੰਗਲੈਂਡ, ਪਾਕਿਸਤਾਨ, ਕੈਨੇਡਾ, ਡੈਨਮਾਰਕ, ਅਰਜਨਟੀਨਾ ਤੇ ਸਵੀਡਨ ਸ਼ਾਮਿਲ ਹਨ।  ਇਸ ਤੋਂ ਇਲਾਵਾ ਮਹਿਲਾ ਵਰਗ ਵਿਚ 8 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ  ਵਿਚ ਪੂਲ ਏ ਵਿਚ ਭਾਰਤ, ਅਮਰੀਕਾ, ਅਜਰਬਾਈਜਾਨ, ਡੈਨਮਾਰਕ ਸ਼ਾਮਿਲ ਹਨ ਜਦਕਿ ਪੂਲ ਬੀ ਵਿਚ ਨਿਊਜੀਲੈਂਡ, ਇੰਗਲੈਂਡ, ਮੈਕਸੀਕੋ ਤੇ ਪਾਕਿਸਤਾਨ ਸ਼ਾਮਿਲ ਹਨ। ਇਸ ਵਾਰ ਡੈਨਮਾਰਕ ਦੇ ਲੜਕੇ ਤੇ ਅਜਰਬਾਈਜਾਨ ਦੀਆਂ ਲੜਕੀਆਂ ਦੀ ਟੀਮ ਪਹਿਲੀ ਵਾਰ ਭਾਗ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਕੁੱਲ ਇਨਾਮੀ ਰਾਸ਼ੀ ਵਿਚੋਂ ੍ਯਮਰਦ ਵਰਗ ਦੀ ਚੈਂਪੀਅਨ ਟੀਮ ਨੂੰ 2 ਕਰੋੜ ਰੁਪੈ ਜਦਕਿ ਉਪ ਜੇਤੂ ਨੂੰ ਇਕ ਕਰੋੜ ਰੁਪੈ ਇਨਾਮ ਵਜੋਂ ਦਿੱਤੇ ਜਾਣਗੇ। ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪੈ ਦਾ ਇਨਾਮ ਦਿੱਤਾ ਜਾਵੇਗਾ। ਮਹਿਲਾ ਵਰਗ ਦੀ ਜੇਤੂ ਟੀਮ ਨੂੰ ਇਕ ਕਰੋੜ, ਉਪ ਜੇਤੂ ਨੂੰ 51 ਲੱਖ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪੈ ਦਿੱਤੇ ਜਾਣਗੇ।
ਵਿਸ਼ਵ ਕਬੱਡੀ ਕੱਪ ਨੂੰ ਨਸ਼ਾ ਮੁਕਤ ਕਰਵਾਉਣ ਸਬੰਧੀ ਸਵਾਲ ਦੇ ਉ¤ੰਤਰ ਵਿਚ ਸ.  ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਬੱਡੀ ਕੱਪ ਲਈ ਐਂਟੀ ਡੋਪ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਡਾ ਦੀਆਂ ਟੀਮਾਂ ਵਲੋਂ ਵੀ ਵਿਸ਼ਵ ਕੱਪ ਦੌਰਾਨ ਲਗਾਤਾਰ ਖਿਡਾਰੀਆਂ ਦੇ ਟੈਸਟ ਕੀਤੇ ਜਾਣਗੇ।
ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਵਾਲੇ ਦਿਨ ਕੋਈ ਮੈਚ ਨਹੀਂ ਹੋਵੇਗਾ ਪਰ 7 ਦਸੰਬਰ ਨੂੰ ਸਰਕਾਰੀ ਕਾਲਜ , ਗੁਰਦਾਸਪੁਰ ਦੇ ਸਟੇਡੀਅਮ ਵਿਖੇ 12 ਵਜੇ ਤੋਂ ੍ਯਮਰਦ ਵਰਗ ਵਿਚ ਸਵੀਡਨ –ਇੰਗਲੈਂਡ ਦੇ ਮੈਚ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਹੋਵੇਗੀ। ਇਸੇ ਦਿਨ ਮਹਿਲਾ ਵਰਗ ਵਿਚ ਨਿਊਜੀਂਲੈਂਡ –ਇੰਗਲੈਂਡ ਦੇ ਮੈਚ ਤੋਂ ਇਲਾਵਾ  ਮਰਦ ਵਰਗ ਵਿਚ ਅਰਜਨਟੀਨਾ –ਡੈਨਮਾਰਕ ਦਾ ਮੈਚ ਹੋਵੇਗਾ। 8 ਦਸੰਬਰ ਨੂੰ ਬਹੁਮੰਤਵੀ ਸਟੇਡੀਅਮ ਢੁੱਡੀਕੇ (ਮੋਗਾ) ਵਿਖੇ ਮਰਦ ਵਰਗ ਵਿਚ ਆਸਟ੍ਰੇÑਲੀਆ-ਸਪੇਨ ਤੇ ਈਰਾਨ- ਅਮਰੀਕਾ ਦਾ ਮੈਚ ਹੋਵੇਗਾ। ਇਸੇ ਦਿਨ ਮਹਿਲਾ ਵਰਗ ਵਿਚ ਭਾਰਤ ਆਪਣਾ ਪਹਿਲਾ ਮੈਚ ਅਮਰੀਕਾ ਵਿਰੁੱਧ ਖੇਡੇਗਾ। 9 ਦਸੰਬਰ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅਰਜਨਟੀਨਾ-ਸਵੀਡਨ, ਪਾਕਿਸਤਾਨ-ਡੈਨਮਾਰਕ, ਕੈਨੇਡਾ-ਇੰਗਲੈਂਡ (ਮਰਦ) ਭਿੜਨਗੇ ਜਦਕਿ ਇਸੇ ਦਿਨ ਮਹਿਲਾ ਵਰਗ ਵਿਚ ਮੈਕਸੀਕੋ ਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। 10 ਦਸੰਬਰ ਨੂੰ ਏ.ਐਸ. ਕਾਲਜ ਸਟੇਡੀਅਮ ਖੰਨਾ ਵਿਖੇ ਮਰਦ ਵਰਗ ਵਿਚ ਆਸਟ੍ਰੇਲੀਆ-ਈਰਾਨ ਤੇ ਭਾਰਤ-ਸਪੇਨ ਦਾ ਮੁਕਾਬਲਾ ਹੋਵੇਗਾ ਤੇ ਮਹਿਲਾ ਵਰਗ ਵਿਚ ਅਜਰਬਾਈਜਾਨ-ਡੈਨਮਾਰਕ ਤੇ ਪਾਕਿਸਤਾਨ-ਇੰਗਲੈਂਡ ਦਾ ਮੈਚ ਹੋਵੇਗਾ। 11 ਦਸੰਬਰ ਨੂੰ ਸਪੋਰਟਸ ਸਟੇਡੀਅਮ ਚੋਹਲਾ ਸਾਹਿਬ  (ਤਰਨਤਾਰਨ) ਵਿਖੇ (ਮਰਦ) ਡੈਨਮਾਰਕ-ਸਵੀਡਨ,ਕੈਨੇਡਾ-ਅਰਜਨਟੀਨਾ ਤੇ ਪਾਕਿਸਤਾਨ-ਇੰਗਲੈਂਡ ਦੇ ਮੈਚ ਹੋਣਗੇ ਜਦਕਿ ਇਸੇ ਦਿਨ (ਮਹਿਲਾ) ਨਿਊਜੀਲੈਂਡ- ਪਾਕਿਸਤਾਨ ਦਾ ਮੈਚ ਵੀ ਹੋਵੇਗਾ।
12 ਦਸੰਬਰ ਨੂੰ ਖਿਡਾਰੀਆਂ ਦੇ ਆਰਾਮ ਲਈ ਰਾਖਵਾਂ ਰੱਖਿਆ ਗਿਆ ਹੈ। 13 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ (ਮਰਦ) ਸਪੇਨ-ਈਰਾਨ ਤੇ ਭਾਰਤ-ਅਮਰੀਕਾ ਦਾ ਮੈਚ ਹੋਵੇਗਾ। ਮਹਿਲਾ ਵਰਗ ਵਿਚ ਇਸੇ ਦਿਨ ਭਾਰਤ-ਡੈਨਮਾਰਕ ਦਾ ਮੁਕਾਬਲਾ ਹੋਵੇਗਾ। 14 ਦਸੰਬਰ ਨੂੰ ਆਊਟ ਡੋਰ ਹੁਸ਼ਿਆਰਪੁਰ ਵਿਖੇ ਮਰਦ ਵਰਗ ਵਿਚ ਡੈਨਮਾਰਕ-ਕੈਨੇਡਾ, ਇੰਗਲੈਂਡ-ਅਰਜਨਟੀਨਾ ਤੇ ਪਾਕਿਸਤਾਨ –ਸਵੀਡਨ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਵਿਚ ਇੰਗਲੈਂਡ- ਮੈਕਸੀਕੋ ਦਾ ਮੈਚ ਹੋਵੇਗਾ। 15 ਦਸੰਬਰ ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਸਟੇਡੀਅਮ ਵਿਖੇ ਮਰਦ ਵਰਗ ਵਿਚ ਅਮਰੀਕਾ-ਆਸਟ੍ਰੇਲੀਆ, ਪਾਕਿਸਤਾਨ-ਕੈਨੇਡਾ ਤੇ ਭਾਰਤ-ਈਰਾਨ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਦਾ ਮੈਚ ਅਮਰੀਕਾ-ਅਜਰਬਾਈਜਾਨ ਵਿਚਕਾਰ ਹੋਵੇਗਾ।
16 ਦਸੰਬਰ ਨੂੰ ਸਪੋਰਟਸ ਸਟੇਡੀਅਮ, ਜਲਾਲਾਬਾਦ ਵਿਖੇ ਮਰਦ ਵਰਗ ਵਿਚ ਅਮਰੀਕਾ- ਸਪੇਨ ਤੇ ਭਾਰਤ-ਆਸਟ੍ਰੇਲੀਆ ਦੇ ਮੈਚ ਹੋਣਗੇ। ਮਹਿਲਾ ਵਰਗ ਵਿਚ ਭਾਰਤ-ਅਜਰਬਾਈਜਾਨ ਤੇ ਨਿਊਜੀਲੈਂਡ-ਮੈਕਸੀਕੋ ਦੇ ਮੈਚ ਖੇਡੇ ਜਾਣਗੇ। 17 ਦਸੰਬਰ ਨੂੰ ਸਪੋਰਟਸ ਸਟੇਡੀਅਮ ਮਹਿਤਾ (ਅੰਮ੍ਰਿਤਸਰ) ਵਿਖੇ ਮਰਦ ਵਰਗ ਵਿਚ ਇੰਗਲੈਂਡ- ਡੈਨਮਾਰਕ, ਸਵੀਡਨ-ਕੈਨੇਡਾ ਤੇ ਪਾਕਿਸਤਾਨ-ਅਰਜਨਟੀਨਾ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਵਿਚ ਡੈਨਮਾਰਕ –ਅਮਰੀਕਾ ਦਾ ਮੈਚ ਹੋਵੇਗਾ। 18 ਦਸੰਬਰ ਨੂੰ ਕਬੱਡੀ ਸਟੇਡੀਅਮ ਦ੍ਰਿੜਬਾ (ਸੰਗਰੂਰ) ਵਿਖੇ  ਸੈਮੀਫਾਈਨਲ ਮੈਚ ਖੇਡੇ ਜਾਣਗੇ। 19 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਰਨਾਲਾ ਵਿਖੇ ਤੀਜੀ ਤੇ ਚੌਥੀ ਥਾਂ ਲਈ ਦੋਵਾਂ ਵਰਗਾਂ ਦੇ ਮੈਚ ਹੋਣਗੇ ਤੇ ਨਾਲ ਹੀ  ਔਰਤ ਵਰਗ ਦਾ ਫਾਈਨਲ ਮੈਚ ਵੀ ਹੋਵੇਗਾ। 20 ਦਸੰਬਰ ਨੂੰ ਸਪੋਰਟਸ ਸਟੇਡੀਅਮ ਪਿੰਡ ਬਾਦਲ ਵਿਖੇ ਮਰਦ ਵਰਗ ਦਾ ਫਾਈਨਲ ਮੈਚ ਤੇ ਸਮਾਪਤੀ ਸਮਾਰੋਹ ਹੋਵੇਗਾ।
ਇਸ ਮੌਕੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਪ੍ਰਗਟ ਸਿੰਘ ਵਿਧਾਇਕ, ਅਸ਼ੋਕ ਗੁਪਤਾ ਸਕੱਤਰ ਖੇਡ੍ਯਾਂ ਤੇ ਡਾਇਰੈਕਟਰ ਖੇਡ੍ਯਾਂ ਟੀ.ਐਸ.ਧਾਲੀਵਾਲ ਵੀ ਹਾਜ਼ਰ ਸਨ। 

WRITTEN BY