Skip to content
Independent perspectives. Global stories.
BREAKING

ਵਿਧਾਨਕ ਮਾਮਲੇ ਵਿਭਾਗ ਵਲੋਂ ਕਾਨੂੰਨ ਅਫਸਰਾਂ, ਸਹਾਇਕ (ਲੀਗਲ) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ

Share this story

ਚੰਡੀਗੜ੍ਹ, 3 ਦਸੰਬਰ (ਪੀ.ਟੀ.)- ਪੰਜਾਬ ਸਰਕਾਰ ਦੇ ਵਿਧਾਨਕ ਮਾਮਲੇ ਵਿਭਾਗ ਨੇ ਯੋਗ ਉਮੀਦਵਾਰਾਂ ਕੋਲੋਂ, ਜੋਕਿ ਹੋਰ ਵਿਭਾਗਾਂ ’ਚ ਕੰਮ ਕਰਦੇ ਹੋਣ, ਪਾਸੋਂ ਕਾਨੂੰਨੀ ਮਸ਼ੀਰ ਅਤੇ ਸਕ¤ਤਰ, ਪੰਜਾਬ ਸਰਕਾਰ, ਕਾਨੂੰਨ ਅਤੇ ਵਿਧਾਨਕ ਕਾਰਵਿਹਾਰ ਵਿਭਾਗ ਦੇ ਦਫਤਰ ਵਿਚ ਕਾਨੂੰਨ ਅਫਸਰਾਂ ਦੀਆਂ 5 ਅਤੇ ਸਹਾਇਕ (ਲੀਗਲ) ਦੀ 1 ਅਸਾਮੀ ਭਰਨ ਲਈ ਅਰਜੀਆਂ ਮੰਗੀਆਂ ਹਨ। ਵੇਰਵੇ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦ¤ਸਿਆ ਕਿ ਇਹ ਅਸਾਮੀਆਂ ਹੋਰ ਵਿਭਾਗਾਂ ’ਚ ਕੰਮ ਕਰ ਰਹੇ ਕਾਨੂੰਨ ਅਫਸਰਾਂ ਅਤੇ ਸਹਾਇਕ (ਲੀਗਲ) ਵਿਚੋਂ ਬਦਲੀ ਦੇ ਆਧਾਰ ਉ¤ਤੇ ਭਰੀਆਂ ਜਾਣਗੀਆਂ।
ਬੁਲਾਰੇ ਨੇ ਇਹ ਵੀ ਕਿਹਾ ਕਿ ਕਾਨੂੰਨ ਅਫਸਰਾਂ ਦੀਆਂ ਅਸਾਮੀਆਂ ਕਾਨੂੰਨ ਅਤੇ ਵਿਧਾਨਕ ਕਾਰ ਵਿਹਾਰ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਜਿਹੇ ਅਫਸਰਾਂ ਵਿਚੋਂ ਭਰੀਆਂ ਜਾਣਗੀਆਂ ਜੋ ਕਿ ਕਾਨੂੰਨ ਦੀ ਡਿਗਰੀ ਹਾਸਲ ਹੋਵੇ ਅਤੇ ਜਿਨ੍ਹਾਂ ਨੂੰ ਘ¤ਟੋ-ਘ¤ਟ ਦੋ ਵਰ੍ਹੇ ਲਈ ਬਤੌਰ ਸਹਾਇਕ (ਲੀਗਲ) ਕੰਮ ਦਾ ਤਜ਼ਰਬਾ ਹੋਵੇ। ਸਹਾਇਕ (ਲੀਗਲ) ਦੇ ਅਹੁਦੇ ਲਈ ਉਮੀਦਵਾਰ ਕੋਲ ਕਾਨੂੰਨ ਦੀ ਡਿਗਰੀ ਹੋਵੇ ਅਤੇ ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦਿ¤ਤੀ ਜਾਵੇਗੀ ਜਿਨ੍ਹਾਂ ਕੋਲ ਘ¤ਟੋ-ਘ¤ਟ ਇਕ ਵਰ੍ਹੇ ਲਈ ਵਕਾਲਤ ਦਾ ਤਜ਼ਰਬਾ ਜਾਂ ਘ¤ਟੋ-ਘ¤ਟ ਇਕ ਵਰ੍ਹੇ ਲਈ ਅਜਿਹੀ ਅਸਾਮੀ ਉ¤ਤੇ ਕੰਮ ਕਰਨ ਦਾ

ਤਜ਼ਰਬਾ ਹੋਵੇ, ਜਿਸ ਵਿਚ ਕਾਨੂੰਨੀ ਕੰਮ ਸ਼ਾਮਲ ਹੋਵੇ।
ਬੁਲਾਰੇ ਅਨੁਸਾਰ ਸਾਰੇ ਵਿ¤ਤ ਕਮਿਸ਼ਨਰਾਂ, ਪ੍ਰਮੁ¤ਖ ਸਕ¤ਤਰਾਂ, ਸਕ¤ਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਦਿ¤ਤੇ ਗਏ ਹਨ ਕਿ ਉਹ ਆਪੋ-ਆਪਣੇ ਵਿਭਾਗਾਂ ਦੇ ਉਨ੍ਹਾਂ ਮੁਲਾਜਮਾਂ ਦਾ ਸਾਰਾ ਸੇਵਾ ਰਿਕਾਰਡ ਅਤੇ ਅਰਜੀਆਂ ਭੇਜਣ, ਜੋ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹੋਣ ਅਤੇ ਕਾਨੂੰਨੀ ਮਸ਼ੀਰ ਤੇ ਸਕ¤ਤਰ, ਪੰਜਾਬ ਸਰਕਾਰ, ਕਾਨੂੰਨ ਤੇ ਵਿਧਾਨਕ ਮਾਮਲੇ ਵਿਭਾਗ ਵਿਚ ਪ¤ਕੇ ਤੌਰ ਉ¤ਤੇ ਬਦਲੀ ਦੇ ਆਧਾਰ ਉ¤ਤੇ ਕੰਮ ਕਰਨ ਦੇ ਇਛੁ¤ਕ ਹੋਣ। ਸਾਰੇ ਵੇਰਵੇ 5 ਦਸੰਬਰ ਤ¤ਕ ਕਾਨੂੰਨੀ ਮਸ਼ੀਰ ਅਤੇ ਸਕ¤ਤਰ, ਪੰਜਾਬ ਸਰਕਾਰ, ਕਮਰਾ ਨੰ. 25, ਚੌਥੀ ਮੰਜਿਲ, ਪੰਜਾਬ ਸਿਵਲ ਸਕ¤ਤਰੇਤ, ਸੈਕਟਰ-1, ਚੰਡੀਗੜ੍ਹ ਵਿਖੇ ਪੁ¤ਜਦੇ ਕੀਤੇ ਜਾਣ।

WRITTEN BY