ਸੰਗਰੂਰ, 3 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਨੇ ਟਿੱਪਣੀ ਕੀਤੀ ਸੀ ਕਿ ਸਾਰੇ ਭਾਰਤ ਦੀ ਪੁਲਿਸ ਲਗਭਗ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਈ ਹੈ। ਪਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਕਰਦੀ ਹੈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਮਾਨਯੋਗ ਸ. ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਦੇ ਆਉਣ ਤੋਂ ਪਹਿਲਾਂ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਅਤੇ ਪੁਲਿਸ ਚੌਕੀਆਂ ਦੇ ਵਿੱਚ ਪੁਲਿਸ ਵਾਲੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸ਼ਰੇਆਮ ਲੱਖਾਂ ਰੁਪਏ ਦਾ ਭ੍ਰਿਸ਼ਟਾਚਾਰ ਕਰਦੇ ਸਨ, ਪਰ ਜਦੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਸ. ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਤਾਂ ਪੁਲਿਸ ਦੇ ਮੁਲਾਜ਼ਮ ਕੁਝ ਸਮੇਂ ਲਈ ਭ੍ਰਿਸ਼ਟਾਚਾਰ ਕਰਨਾ ਬੰਦ ਕਰ ਗਏ ਸਨ, ਕਿਉਂਕਿ ਪੁਲਿਸ ਸਟੇਸ਼ਨ ਭਵਾਨੀਗੜ੍ਹ ਦੇ ਐਸ ਐਚ ਓ ਅਤੇ ਉਪ ਕਪਤਾਨ ਪੁਲਿਸ ਆਰ
(ਸੰਗਰੂਰ) ਦੇ ਰੀਡਰ ਅਤੇ ਐਚ ਡੀ ਐਫ ਸੀ ਬੈਂਕ ਚੀਮਾ ਦੇ ਮੈਨੇਜਰ ਦੇਵੀ ਲਾਲ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮੁਕੱਦਮਾ ਪੁਲਿਸ ਸਿਟੀ ਸੰਗਰੂਰ ਵਿੱਚ ਦਰਜ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਜੇਲ੍ਹ ਦੇਖਣੀ ਪਈ, ਜਿਸ ਕਰਕੇ ਉਸ ਤੋਂ ਬਾਅਦ ਪੁਲਿਸ ਵਾਲੇ ਬਹੁਤ ਗੁਪਤ ਢੰਗ ਨਾਲ ਭ੍ਰਿਸ਼ਟਾਚਾਰ ਕਰਨ ਲੱਗ ਪਏ ਜਿਸ ਦਾ ਪਤਾ ਸੀਨੀਅਰ ਕਪਤਾਨ ਪੁਲਿਸ ਨੂੰ ਨਹੀਂ ਲੱਗਦਾ। ਸਾਡੇ ਲੋਕਾਂ ਦੀ ਕਹਾਵਤ ਹੈ ਕਿ ਪੁਲਿਸ ਨਾਲ ਦੁਸ਼ਮਣੀ ਵੀ ਮਾੜੀ ਅਤੇ ਦੋਸਤੀ ਵੀ ਮਾੜੀ ਇਸ ਕਰਕੇ ਆਮ ਵਿਅਕਤੀ ਪੁਲਿਸ ਵਾਲਿਆਂ ਦੇ ਭ੍ਰਿਸ਼ਟਾਚਾਰ ਦੇਖ ਕੇ ਵੀ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਕਰਦਾ। ਦੀਪਇੰਦਰ ਸਿੰਘ ਪੁਲਿਸ ਸਟੇਸ਼ਨ ਸਦਰ ਸੰਗਰੂਰ ਨੂੰ ਜਦੋਂ ਟੈਲੀਫੋਨ ’ਤੇ ਪੁੱ੍ਯਛਿਆ ਕਿ 20 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਥਾਣੇਦਾਰ ਨੇ ਸੀਨੀਅਰ ਕਪਤਾਨ ਪੁਲਿਸ ਦੇ ਕਹਿਣ ’ਤੇ ਵਾਪਸ ਕੀਤੀ ਹੈ ਤਾਂ ਉਹ ਸਾਫ ਹੀ ਮੁਕਰ ਗਿਆ ਅਤੇ ਕਿਹਾ ਕਿ ਮੇੈਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਲੋਕੀ ਇਸ ਗੱਲ ਦੀ ਚਰਚਾ ਕਰਦੇ ਹਨ ਕਿ ਰਿਸ਼ਵਤ ਦੇ ਪੈਸੇ ਇੱਕ ਸਹਾਇਕ ਸਬ-ਇੰਸਪਕੇੈਟਰ ਨੇ ਫੜ੍ਹੇ ਸਨ ਜੋ ਕਿ ਦੀਪਇੰਦਰ ਸਿੰਘ ਐਸ ਐਚ ਓ ਪੁਲਿਸ ਸਟੇਸ਼ਨ ਸਦਰ ਸੰਗਰੂਰ ਨੂੰ ਦੇਣੇ ਸਨ। ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਚਰਚਾ ਹੋ ਰਹੀ ਹੇੈ ਕਿ ਦੀਪਇੰਦਰ ਸਿੰਘ ਜਿਸ ਪੁਲਿਸ ਸਟੇਸ਼ਨ ਦਾ ਐਸ ਐਚ ਓ ਲੱਗ ਜਾਂਦਾ ਹੈ ਉਥੇ ਭ੍ਰਿਸ਼ਟਾਚਾਰ ਵੱਧ ਜਾਂਦਾ ਹੈ। ਪਹਿਲਾਂ ਧੂਰੀ ਦੇ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ ਸੀ ਹੁਣ ਪੁਲਿਸ ਸਟੇਸ਼ਨ ਸਦਰ ਸੰਗਰੂਰ ਦੇ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ ਹੈ। ਇਹ ਲੋਕਾਂ ਵਿੱਚ ਚਰਚਾ ਹੈ ਕਿ ਜੇਕਰ ਕਿਸੇ ਇਮਾਨਦਾਰ ਸੀਨੀਅਰ ਆਈ ਪੀ ਐਸ ਅਫਸਰ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਫਿਰ ਲੋਕਾਂ ਦੇ ਸਾਹਮਣੇ ਸੱਚਾਈ ਆ ਸਕਦੀ ਹੈ ਅਤੇ ਪਤਾ ਲੱਗ ਜਾਵੇਗਾ ਕਿ ਪੁਲਿਸ ਸਟੇਸ਼ਨ ਸਦਰ ਸੰਗਰੂਰ ਵਿੱਚ ਕਿਹੜੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਭ੍ਰਿਸ਼ਟਾਚਾਰ ਕਰਦੇ ਹਨ ਅਤੇ ਕਿਹੜੇ ਇਮਾਨਦਾਰ ਹਨ।



