ਸੰਸਦ ਦੇ ਦੋਨਾਂ ਸਦਨਾਂ ’ਚ ਜ਼ਬਰਦਸਤ ਹੰਗਾਮਾ
ਨਵੀਂ ਦਿ¤ਲੀ, 3 ਦਸੰਬਰ (ਪੀ.ਟੀ. ਲਾਇਵ)- ਕੇਂਦਰੀ ਮੰਤਰੀ ਨਰਿੰਜਨ ਜਿਓਤੀ ਦੇ ਵਿਵਾਦਗ੍ਰਸਤ ਬਿਆਨ ਨੂੰ ਲੈ ਕੇ ਅ¤ਜ ਵੀ ਸੰਸਦ ਦੇ ਦੋਵੇਂ ਸਦਨ ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਨੇ ਜੰਮ ਕੇ ਹੰਗਾਮਾ ਕੀਤਾ। ਲਗਾਤਾਰ ਦੂਸਰੇ ਦਿਨ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਦੇ ਹੋਏ ਨਿਰੰਜਨ ਜਿਓਤੀ ਦੇ ਅਸਤੀਫੇ ਦੀ ਮੰਗ ਕੀਤੀ। ਸੰਸਦੀ ਕਾਰਜ ਮੰਤਰੀ ਵੈਂਕਈਆ ਨਾਇਡੂ ਨੇ ਅ¤ਜ ਲੋਕ ਸਭਾ ਵਿਚ ਕਿਹਾ ਕਿ ਨਿਰੰਜਨ ਜਿਓਤੀ ਦੇ ਅਸਤੀਫੇ ਦਾ ਕੋਈ ਸਵਾਲ ਹੀ ਨਹੀਂ ਉਠਦਾ ਹੈ। ਕਾਂਗਰਸ, ਤ੍ਰਿਣਮੂਲ ਕਾਂਗਰਸ, ਵਾਮਦਲ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਕੇਂਦਰੀ ਮੰਤਰੀ ਨਿਰੰਜਨ ਜਿਓਤੀ ਨੂੰ ਬਰਖ਼ਾਸਤ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ’ਤੇ ਜਵਾਬ ਦੇਣ ਦੀ ਮੰਗ ਕੀਤੀ। ਪ੍ਰਸ਼ਨ
ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਵਿਰੋਧੀ ਧਿਰ ਮੈਂਬਰਾਂ ਦੇ ਸ਼ੋਰ ਸ਼ਰਾਬੇ ਦੇ ਚ¤ਲਦਿਆਂ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਪ੍ਰਸ਼ਨ ਕਾਲ ਖਤਮ ਹੋਣ ਉ¤ਤੇ ਵਿਰੋਧੀ ਧਿਰ ਨੇ ਸਦਨ ਤੋਂ ਵਾਕ ਆਊਟ ਵੀ ਕੀਤਾ।



