Skip to content
Independent perspectives. Global stories.
BREAKING

ਮੋਟਰਸਾਇਕਲ ਅਤੇ ਬੱਸ ਵਿਚਾਲੇ ਸਿੱਧੀ ਟੱਕਰ ’ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

Share this story

ਫਿਰੋਜ਼ਪੁਰ, 2 ਦਸੰਬਰ (ਵਿਜੇ ਕੱਕੜ)- ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਸਥਿਤ ਫਾਰਗੋ ਟਾਇਰ ਦੇ ਕੋਲ ਅੱਜ ਦੁਪਹਿਰ ਕਰੀਬ ਦੋ ਵਜੇ ਮੋਟਰਸਾਇਕਲ ਅਤੇ ਰੋਡਵੇਜ ਬੱਸ ਦੇ ਵਿਚਾਲੇ ਟੱਕਰ ਹੋ ਜਾਣ ਕਾਰਨ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ  ਮੌਤ ਹੋ ਗਈ ਜਦ ਕਿ ਇਕ ਬੱਚੇ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਸੰਬਧ ਵਿੱਚ ਮੌਕੇ ’ਤੇ ਪਹੁੰਚੇ ਡੀ.ਐਸ.ਪੀ. ਵਿਭੋਰ ਸ਼ਰਮਾ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਫਿਰੋਜ਼ਪੁਰ ਦੇ ਵੱਲੋਂ ਇਕ ਸਪਲੈਂਡਰ ਮੋਟਰਸਾਇਕਲ ’ਤੇ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਸਵਾਰ ਹੋ ਕੇ ਜਾ ਰਹੇ ਸਨ ਅਤੇ ਫਾਜ਼ਿਲਕਾ ਦੇ ਪਾਸਿਓਂ ਇੱਕ ਲੁਧਿਆਣਾ ਡਿਪੂ ਦੀ ਰੋਡਵੇਜ ਬੱਸ ਆ ਰਹੀ ਸੀ। ਡੀ.ਐਸ.ਪੀ. ਨੇ ਦੱਸਿਆ ਕਿ ਜਦ ਇਹ ਬੱਸ ਫਾਰਗੋ ਫੈਕਟਰੀ ਦੇ ਨਜ਼ਦੀਕ ਪਹੁੰਚੀ ਤਾਂ ਦੂਜੀ ਤਰਫੋਂ ਆ ਰਹੇ ਮੋਟਰਾਸਾਇਕਲ ਨਾਲ ਬੱਸ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਵਿੱਚ ਮੋਟਰਸਾਇਕਲ ’ਤੇ ਸਵਾਰ ਇੱਕ ਪਰਿਵਾਰ ਦੇ ਤਿੰਨ ਮੈਂਬਰ ਸੁੱਖਾ ਪੁਤਰ ਨਵਾਬ, ਮਨੂੰ ਪਤਨੀ ਸੁੱਖਾ ਅਤੇ ਨੈਤਾ ਪਤਨੀ ਨਵਾਬ ਵਾਸੀ ਪੀਰ ਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਛੋਟਾ ਬੱਚਾ ਜਿਸ ਦੀ ਉਮਰ 6 ਸਾਲ ਦੱਸੀ ਗਈ ਹੈ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਤਿੰਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡੀ.ਐਸ.ਪੀ. ਨੇ ਦੱਸਿਆ ਕੀ ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

WRITTEN BY