ਚੰਡੀਗੜ੍ਹ, 30 ਨਵੰਬਰ (ਨਾਗਪਾਲ)- ਚੰਡੀਗੜ੍ਹ ਪੁਲਿਸ ਨੂੰ ਹੁਣ ਤੀਕ ਦੀ ਸਭ ਤੋਂ ਵੱਡੀ ਕਾਮਯਾਬੀ ਮਿਲੀ ਜਦ ਕ੍ਰਾਇਮ ਬ੍ਰਾਂਚ ਦੇ ਡੀ ਐਸ ਪੀ ਜਸਬੀਰ ਸਿੰਘ ਤੇ ਕ੍ਰਾਇਮ ਬ੍ਰਾਂਚ ਦੇ ਇੰਸਪੈਕਟਰ ਰਣਜੋਧ ਸਿੰਘ ਦੀ ਟੀਮ ਨੂੰ ਇੱਕ ਨਵੰਬਰ ਨੂੰ ਚੰਡੀਗੜ੍ਹ ਦੇ ਸੁਨਿਆਰੇ ਵਪਾਰੀ ਕੋਲੋਂ ਇੱਕ ਕਰੋੜ ਦਸ ਲੱਖ ਰੁਪਏ ਉਸ ਨੂੰ ਫਟੜ ਕਰਕੇ ਖੋਹ ਕੇ ਲੈ ਗਏ ਸਨ। ਇਸ ਸਬੰਧੀ ਐਸ ਐਸ ਪੀ ਐਸ ਐਸ ਗਿੱਲ ਨੇ ਪੱਤਰਕਾਰ ਵਾਰਤਾ ਵਿੱਚ ਇਹ ਦੱਸਿਆ ਕਿ ਸਮੀਰ ਜੈਨ ਨੂੰ ਉਸ ਦਾ ਭਾਣਜਾ ਬਸ ਸਟੈਂਡ ਛੱਡ ਕੇ ਗਿਆ ਸੀ। ਸਮੀਰ ਆਪਣੇ ਵਪਾਰ ਦੇ ਸਿਲਸਿਲੇ ਵਿੱਚ ਦਿੱਲੀ ਵੋਲਵੋ ਬਸ ਰਾਹੀਂ ਜਾ ਰਿਹਾ ਸੀ। ਸਮੀਰ ਜੈਨ ਦੇ ਇੱਕ ਮੁਲਾਜ਼ਿਮ ਸਿਕੰਦਰ ਰਹਿਮਾਨ ਉਰਫ ਡੈਨੀ ਜੋ ਕਿ ਇਸ ਘਟਨਾ ਦਾ ਮਾਸਟਰ ਮਾਇੰਡ ਸੀ। ਇਸ ਨੇ ਆਪਣੇ ਦੋਸਤ ਰਾਹੁਲ ਬਾਗੀਆਲ ਤੇ ਜਿੰਮੀ ਬਾਂਸਲ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪ੍ਰੀ ਪਾਰਕਿੰਗ ਵਿੱਚ ਜਿੰਮੀ ਆਪਣੀ ਆਲਟੋ ਕਾਰ ਵਿੱਚ ਹੀ ਬੈਠਾ ਰਿਹਾ ਸੀ ਕਿ ਸਮੀਰ ਜੈਨ ਕਿਤੇ ਉਸ ਨੂੰ
ਪਹਿਚਾਣ ਨਾ ਲਵੇ। ਜਿੰਮੀ ਬਾਂਸਲ ਨੇ ਰਾਹੁਲ ਨੇ ਸੁਮੀਰ ਜੈਨ ਉ¤ਤੇ ਹਮਲਾ ਕਰਕੇ ਉਸ ਦੇ ਸਿਰ ਵਿੱਚ ਸੱਟ ਮਾਰ ਕੇ ਬੇਹੋਸ਼ ਕਰ ਦਿੱਤਾ ਸੀ ਅਤੇ ਉਸ ਤੋਂ ਪੈਸੇ ਖੋਹ ਕੇ ਲੈ ਗਏ ਸਨ। ਪੁਲਿਸ ਦੇ ਅਫਸਰਾਂ ਨੇ ਉਸੇ ਵਕਤ ਇਹ ਕੇਸ ਕ੍ਰਾਇਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਸੀ। ਜਿਸ ਨੇ ਇਨ੍ਹਾਂ ਸਾਰਿਆਂ ਨੂੰ ਸੁਮੀਰ ਜੈਨ ਦੇ ਭਾਣਜੇ, ਨੋਕਰ ਅਤੇ ਹੋਰ ਜਾਣਕਾਰਾਂ ਉ¤ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਇਨ੍ਹਾਂ ਸਾਰਿਆਂ ਦੇ ਫੋਨ ਸਰਵਿਲਾਇੰਸ ’ਤੇ ਲਗਾ ਦਿੱਤੇ ਸਨ ਕਾਫੀ ਮੁਸ਼ੱਕਤ ਦੇ ਨਾਲ ਇਹ ਵਿੱਕਤੀ ਪੁਲਿਸ ਦੇ ਹੱਥੇ ਚੜ੍ਹੇ ਹਨ। ਪੁਲਿਸ ਨੇ ਇਸ ਕਾਮਯਾਬੀ ਤੋਂ ਬਾਅਦ ਕਾਫੀ ਰਾਹਤ ਮਹਿਸੂਸ ਕੀਤੀ ਹੈ। ਇਸ ਘਟਨਾ ਤੋਂ ਬਾਆਦ ਲੋਕਾਂ ਦੇ ਮਨਾਂ ਵਿੱਚ ਕਾਫੀ ਡਰ ਫੈਲਿਆ ਹੋਇਆ ਸੀ। ਇਸ ਮੌਕੇ ਐਸ ਐਸ ਪੀ ਐਸ ਐਸ ਗਿੱਲ, ਡੀ ਐਸ ਪੀ ਕ੍ਰਾਇਮ ਜਸਬੀਰ ਸਿੰਘ, ਇੰਸਪੈਕਟਰ ਰਣਜੋਧ ਸਿੰਘ ਅਤੇ ਪੁਲਿਸ ਮੀਡੀਆ ਇੰਸਪੈਕਟਰ ਪ੍ਰਦੀਪ ਕੁਮਾਰ ਹਾਜ਼ਰ ਸਨ।



