Skip to content
Independent perspectives. Global stories.
BREAKING

ਦਿੱਲੀ ‘ਚ ਸਟੰਟ ਕਰ ਰਹੇ ਬਾਇਕਰਸ ‘ਤੇ ਪੁਲਿਸ ਵੱਲੋਂ ਫਾਇਰਿੰਗ : ਇੱਕ ਦੀ ਮੌਤ

Share this story

ਨਵੀਂ ਦਿੱਲੀ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ‘ਚ ਪੁਲਿਸ ਦੁਆਰਾ ਕੀਤੀ ਗਈ ਫਾਇਰਿੰਗ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਜ਼ਖ਼ਮੀਂ ਹੋ ਗਿਆ। ਪੁਲਿਸ ਦੇ ਮੁਤਾਬਿਕ ਨੌਜਵਾਨ ਬਾਈਕ ‘ਤੇ ਸਟੰਟ ਕਰ ਰਹੇ ਸਨ ਤੇ ਇਨ੍ਹਾਂ ਨੇ ਪੁਲਿਸ ਦੀ ਵੈਨ ‘ਤੇ ਪਥਰਾਅ ਵੀ ਕੀਤਾ ਸੀ। ਘਟਨਾ ਦਿੱਲੀ?ਦੇ ਪਟੇਲ ਚੌਕ ਦੀ ਹੈ, ਜਿੱਥੇ ਸਟੰਟ ਕਰਦੇ ਹੋਏ ਬਾਇਕਰਸ ‘ਤੇ ਫਾਇਰਿੰਗ ਕੀਤੀ ਗਈ। ਦੋ ਬਾਇਕਰਸ ਸਟੰਟ ਕਰ ਰਹੇ ਸਨ, ਉਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਬਾਇਕਰਸ ਨੇ ਪੁਲਿਸ ‘ਤੇ ਪਥਰਾਅ ਕੀਤਾ ਤੇ ਭੱਜ ਗਏ। ਪੁਲਿਸ ਨੇ ਅਸ਼ੋਕ ਰੋਡ ਦੇ ਕੋਲ ਬਾਇਕਰਸ ਨੂੰ ਫੜ੍ਹਿਆ ਤੇ ਫਾਇਰਿੰਗ ਕੀਤੀ। ਗੋਲੀ ਲੱਗਣ ਨਾਲ ਇੱਕ ਬਾਇਕਰ ਕਰਨ ਦੀ ਮੌਤ ਹੋ ਗਈ ਹੈ। ਕਰਨ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਦੂਜੇ ਬਾਇਕਰ ਪੁਨੀਤ ਨੂੰ ਬਾਈਕ ਤੋਂ ਡਿੱਗਣ ਕਾਰਨ ਸੱਟਾਂ ਲੱਗੀਆਂ ਹਨ। ਪੁਨੀਤ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

WRITTEN BY