ਮਹਿਲ ਕਲਾਂ, 28 ਜੁਲਾਈ (ਹਰਜਿੰਦਰ ਸਿੰਘ ਪੱਪੂ)-ਅਕਾਲ ਤਖ਼ਤ ਸਾਹਿਬ ਦੇ ਜੱਥੇ. ਗਿਆਨੀ ਗੁਰਬਚਨ ਸਿੰਘ ਵੱਲੋਂ ਇੱਕ ਪੰਜਾਬੀ ਚੈਨਲ ਉਪਰ ਚੱਲਦੇ ਇੱਕ ਗੀਤ ਵਿੱਚ ਸਾਹਿਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦੇ ਐਨੀਮੇਸ਼ਨ ਦਿਖਾਏ ਜਾਣ ‘ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਪੰਜਾਬੀ ਚੈਨਲ ਵੱਲੋਂ ਇਸ ਹਰਕਤ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ, ਨੂੰ ਤੁਰੰਤ ਬੰਦ ਨਾ ਕੀਤਾ ਗਿਆ, ਤਾਂ ਚੈਨਲ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਜੱਥੇ. ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ, ਸਾਹਿਬ ਜਾਦਿਆਂ ਅਤੇ ਸਿੱਖ ਸ਼ਹੀਦਾਂ ਦੇ ਚਿੱਤਰ ਤਾਂ ਦਿਖਾਏ ਜਾ ਸਕਦੇ ਹਨ, ਪਰ ਜੇਕਰ ਕੋਈ ਗਾਇਕ ਜਾਂ ਆਮ ਵਿਅਕਤੀ ਕਿਸੇ ਵੀ ਤਰੀਕੇ ਨਾਲ ਕਾਰਟੂਨ ਪੇਸ਼ ਕਰਕੇ ਸਿੱਖ ਭਾਵਨਾਮਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉੇਸ ਨੂੰ ਬਖ਼ਸਿਆ ਨਹੀਂ ਜਾਵੇਗਾ। ਜੱਥੇ. ਨੇ ਕਿਹਾ ਕਿ ਕੁਝ ਸਰਾਰਤੀ ਅਨਸਰਾਂ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਦੇ ਚਿਤਰਾਂ ਨਾਲ ਛੇੜ ਛਾੜ ਕਰਕੇ ਕੌਮ ਦੇ ਜਖ਼ਮਾਂ ਉਪਰ ਜਿੱਥੇ ਲੂਣ ਛਿੜਕਿਆ ਜਾ ਰਿਹਾ ਹੈ, ਉਥੇ ਸਾਡੇ ਸਾਹਿਬ ਜਾਦਿਆਂ ਨੂੰ ਵੀ ਇੱਕ ਕਾਰਟੂਨ ਦੇ ਰੂਪ ਵਿੱਚ ਪੇਸ਼ ਕਰਕੇ ਬਹੁਤ ਵੱਡੀ ਠੇਸ ਪਹੁੰਚਾਈ ਜਾ ਰਹੀ ਹੈ, ਜੋ ਕਿ ਸਾਡੇ ਲਈ ਬਰਦਾਸਤ ਤੋਂ ਬਾਹਰ ਹੈ। ਉਹਨਾਂ ਸਿੱਖ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਬਾਜੀ ਤੋਂ ਉਪਰ ਉਠ ਕੇ ਇੱਕ ਸਿੱਖ ਹੋਣ ਦੇ ਨਾਮ ‘ਤੇ ਹਰ ਇੱਕ ਵਿਅਕਤੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇੱਕਠੇ ਹੋਣ ਤਾਂ ਕਿ ਸਰਾਰਤੀ ਅਨਸਰਾਂ ਨੂੰ ਵੀ ਨੱਥ ਪਾਈ ਜਾ ਸਕੇ, ‘ਤੇ ਕੌਮ ਦੀ ਚੜ੍ਹਦੀ ਕਲਾ ਵੀ ਕੀਤੀ ਜਾ ਸਕੇ। ਅਖ਼ੀਰ ‘ਚ ਉਹਨਾਂ ਸਮੁੱਚੇ ਸੰਸਾਰ ਵਿੱਚ ਵਸਦੀ ਮਨੁੱਖਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗ ਕੇ ਆਪਣਾ ਜੀਵਨ ਵੀ ਸਫਲਾ ਬਣਾਇਆ ਜਾਵੇ, ਅਤੇ ਗੁਰੂ ਸਾਹਿਬ ਦੇ ਲੜ੍ਹ ਲੱਗਣ ਤੋਂ ਬਾਅਦ ਸਮੁੱਚੀ ਦੁਨੀਆਂ ਵਿੱਚ ਪਿਆਰ ਦਾ ਸੰਦੇਸ਼ ਵੀ ਜਾਵੇਗਾ ‘ਤੇ ਲੜ੍ਹਾਈ ਝਗੜਿਆਂ ਤੋਂ ਇਹ ਸੰਸਾਰ ਰਾਹਤ ਪਾ ਸਕੇਗਾ।
ਸਾਹਿਬਜ਼ਾਦਿਆਂ ਦੇ ਐਨੀਮੇਸ਼ਨ ਸਬੰਧੀ ਸਿੰਘ ਸਾਹਿਬ ਨੇ ਲਿਆ ਨੋਟਿਸ



