Skip to content
Independent perspectives. Global stories.
BREAKING

ਪੰਜਾਬ ’ਚ ਪਿਛਲੇ ਤਿੰਨ ਸਾਲਾਂ ਦੌਰਾਨ 2408 ਕਤਲ

Share this story

Page-1_18 ਬਰਨਾਲਾ, 26 ਨਵੰਬਰ- ਦੇਸ਼ ਅੰਦਰ ਕ੍ਰਾਈਮ ਦਾ ਗ੍ਰਾਫ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕਤਲ ਅਤੇ ਧੋਖਾਧੜੀ ਦੇ ਹੋਏ ਮਾਮਲਿਆਂ ਦੀ ਜਾਣਕਾਰੀ ਲੈਣ ਲਈ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਅਧੀਨ ਕੰਮ ਕਰਦੀ ਸੰਸਥਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਡਾਇਰੈਕਟਰ ਨੂੰ ਆਰ ਟੀ ਆਈ ਕਾਰਕੁੰਨ ਸੱਤਪਾਲ ਗੋਇਲ ਨੇ ਲੋਕ ਸੂਚਨਾ ਅਧਿਕਾਰ ਕਾਨੂੰਨ ਤਹਿਤ ਪੱਤਰ ਲਿਖ ਕੇ ਜਾਣਕਾਰੀ ਦੀ ਮੰਗ ਕੀਤੀ ਕਿ ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ਅੰਦਰ ਪਿਛਲੇ 3 ਸਾਲਾਂ ਵਿੱਚ ਕੁੱਲ ਕਿੰਨੇ ਕਤਲ ਅਤੇ ਧੋਖਾਧੜੀ ਦੇ ਮੁਕੱਦਮੇ ਦਰਜ ਹੋਏ ਹਨ। ਇਸ ਦੇ ਜਵਾਬ ’ਚ ਮਾਣਯੋਗ ਬੀ ਕੇ ਸਿੰਘ ਡਾਇਰੈਕਟਰ ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ

ਗ੍ਰਹਿ ਵਿਭਾਗ ਭਾਰਤ ਸਰਕਾਰ ਨਵੀਂ ਦਿੱਲੀ ਨੇ ਆਪਣੇ ਪੱਤਰ ਰਾਹੀਂ ਦੱਸਿਆ ਕਿ ਪੂਰੇ ਭਾਰਤ ’ਚ ਪਿਛਲੇ ਤਿੰਨ ਸਾਲਾਂ ਅੰਦਰ ਕੁੱਲ 1,01,940 ਕਤਲ ਕੇਸ ਦਰਜ ਹੋਏ। ਜਿਸ ਅਨੁਸਾਰ ਸਾਲ 2011 ’ਚ 34,305, ਸਾਲ 2012 ’ਚ 34,434, ਸਾਲ 2013 ’ਚ 33,201, ਕਤਲ ਕੇਸ ਦਰਜ ਹੋਏ। ਪੂਰੇ ਭਾਰਤ ਅੰਦਰ ਧੋਖਾਧੜੀ ਦੇ ਸਾਲ 2011 ’ਚ 87,656, ਸਾਲ 2012 ’ਚ 94,203 ਅਤੇ ਸਾਲ 2013 ’ਚ 1,07,330 ਕੇਸ ਦਰਜ ਹੋਏ। ਜਿਸ ਅਨੁਸਾਰ ਪਿਛਲੇ ਤਿੰਨ ਸਾਲ ’ਚ ਕੁੱਲ 2,89,189 ਕੇਸ ਧੋਖਾਧੜੀ ਦੇ ਦਰਜ ਕੀਤੇ ਗਏ। ਭਾਰਤ ਅੰਦਰ ਸਭ ਤੋਂ ਵੱਧ ਕਤਲ ਉੱਤਰ ਪ੍ਰਦੇਸ਼ ’ਚ ਹੋਏ। ਜਿਸ ਅਨੁਸਾਰ ਸਾਲ 2011 ’ਚ 4951, 2012 ’ਚ 4966 ਅਤੇ ਸਾਲ 2013 ’ਚ 5047 ਕੇਸ ਦਰਜ ਹੋਏ। ਜਿਸ ਅਨੁਸਾਰ ਕੁੱਲ 14964 ਕਤਲ ਦੇ ਮਾਮਲੇ ਦਰਜ ਹੋਏ। ਦੂਸਰਾ ਨੰਬਰ ਬਿਹਾਰ ਦਾ ਹੈ, ਜਿੱਥੇ 3 ਸਾਲਾਂ ’ਚ ਕੁੱਲ 10,205 ਅਤੇ ਤੀਸਰੇ ਨੰਬਰ ’ਤੇ ਮਹਾਰਾਸ਼ਟਰ ਵਿਖੇ ਕੁੱਲ 8042 ਕਤਲ ਦੇ ਮਾਮਲੇ ਦਰਜ ਹੋਏ। ਪੰਜਾਬ ’ਚ ਪਿਛਲੇ ਤਿੰਨ ਸਾਲਾਂ ’ਚ 2408 ਮਾਮਲੇ ਦਰਜ ਕੀਤੇ ਗਏ। ਸਭ ਤੋਂ ਘੱਟ 36 ਕਤਲ ਕੇਸ ਤਿੰਨ ਸਾਲਾਂ ਦੌਰਾਨ ਸਿੱਕਮ ਵਿਖੇ ਦਰਜ ਹੋਏ।
ਧੋਖਾਧੜੀ ਦੇ ਸਭ ਤੋਂ ਵੱਧ ਕੇਸ ਰਾਜਸਥਾਨ ’ਚ 2011 ’ਚ 17,497, 2012 ’ਚ 19,646, ਅਤੇ 2013 ’ਚ 22,796 ਸਮੇਤ ਕੁੱਲ 59,939 ਮਾਮਲੇ ਦਰਜ ਹੋਏ। ਧੋਖਾਧੜੀ ’ਚ ਦੂਜਾ ਨੰ. ਆਂਧਰਾ ਪ੍ਰਦੇਸ਼ ਦਾ ਹੈ, ਜਿੱਥੇ 3 ਸਾਲਾਂ ਦੌਰਾਨ 33,765 ਕੇਸ ਦਰਜ ਹੋਣ ਨਾਲ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ। ਪੰਜਾਬ ’ਚ ਧੋਖਾਧੜੀ ਦੇ ਸਾਲ 2011 ’ਚ 3571, 2012 ’ਚ 3451 ਤੇ ਸਾਲ 2013 ’ਚ 3805 ਕੇਸਾਂ ਸਣੇ ਕੁੱਲ 10,827 ਕੇਸ ਦਰਜ ਹੋਏ। ਸਭ ਤੋਂ ਘੱਟ ਧੋਖਾਧੜੀ ਦੇ 87 ਕੇਸ ਸਿੱਕਮ ’ਚ ਦਰਜ ਹੋਏ। ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ’ਚ ਤਿੰਨ ਸਾਲਾਂ ’ਚ 7980, ਚੰਡੀਗੜ੍ਹ ’ਚ 773 ਅਤੇ ਲਕਸ਼ਦੀਪ ਵਿਖੇ ਸਿਰਫ ਇੱਕ ਕੇਸ ਦਰਜ ਹੋਇਆ ਹੈ। ਕੁਝ ਵੀ ਹੋਵੇ ਪਰ ਇਹ ਗੱਲ ਸੱਚ ਹੈ ਕਿ ਜੇਕਰ ਦੇਸ਼ ਅੰਦਰ ਪਿਛਲੇ ਤਿੰਨ ਸਾਲਾਂ ਦੌਰਾਨ ਧੋਖਾਧੜੀ ਦੇ ਕੇਸਾਂ ਦੇ ਅੰਕੜੇ ਵੇਖੇ ਜਾਣ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਧੋਖਾਧੜੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜੋ ਕਿ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਕਤਲ ਦੇ ਮਾਮਲਿਆਂ ’ਚ ਸਾਲ 2011 ਦੇ ਮੁਕਾਬਲੇ 2013 ’ਚ ਤਕਰੀਬਨ 3 ਫੀਸਦੀ ਕਮੀ ਆਈ ਹੈ, ਜੋ ਕੁੱਝ ਤਸੱਲੀ ਦਿੰਦੀ ਹੈ।

WRITTEN BY