Skip to content
Independent perspectives. Global stories.
BREAKING

8 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਅਤਿ ਆਧੁਨਿਕ ਵੈਟਰਨਰੀ ਪੋਲੀਕਲੀਨਿਕਾਂ ਨੂੰ ਮੰਜ਼ੂਰੀ : ਰਣੀਕੇ

Share this story

ਚੰਡੀਗੜ੍ਹ, 24 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਕੁੱਲ 8.15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਅਤਿ ਆਧੁਨਿਕ ਵੈਟਰਨਰੀ ਪੋਲੀਕਲੀਨਿਕਾਂ (ਪਸ਼ੂ ਹਸਪਤਾਲਾਂ) ਦੇ ਨਿਰਮਾਣ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਦ¤ਸਿਆ ਕਿ ਬਰਨਾਲਾ, ਫਾਜ਼ਿਲਕਾ (ਅਰਨੀਵਾਲ ਸ਼ੇਖ ਸੁਭਾਨ) ਅਤੇ ਪਠਾਨਕੋਟ ਵਿਖੇ ਬਣਨ ਵਾਲੇ ਇਨ੍ਹਾਂ ਜ਼ਿਲ੍ਹਾ ਪੱਧਰੀ ਵੈਟਰਨਰੀ ਪੋਲੀਕਲੀਨਿਕਾਂ ਨੂੰ ਅਤਿ ਆਧੁਨਿਕ ਤਰੀਕੇ ਨਾਲ ਉਸਾਰਿਆਂ ਜਾਵੇਗਾ ਤਾਂ ਜੋ ਇਲਾਕੇ ਦੇ ਪਸ਼ੂ ਪਾਲਕ ਇਨ੍ਹਾਂ ਪੋਲੀਕਲੀਨਿਕਾਂ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕਣ।ਉਨ੍ਹਾਂ ਦ¤ਸਿਆ ਕਿ ਬਰਨਾਲਾ ਵਿਖੇ ਬਣਨ ਵਾਲੇ ਵੈਟਰਨਰੀ ਪੋਲੀਕਲੀਨਿਕ ‘ਤੇ 2.69 ਕਰੋੜ ਰੁਪਏ ਲਾਗਤ ਆਵੇਗੀ ਜਦ ਕਿ ਫਾਜ਼ਿਲਕਾ (ਅਰਨੀਵਾਲ ਸ਼ੇਖ ਸੁਭਾਨ) ਵਿਖੇ ਉਸਾਰੇ ਜਾਣ ਵਾਲੇ ਵੈਟਰਨਰੀ ਪੋਲੀਕਲੀਨਿਕ ਉ¤ਤੇ 2.82

ਕਰੋੜ ਰੁਪਏ ਖਰਚਾ ਆਵੇਗਾ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿਖੇ ਬਣਨ ਵਾਲੇ ਜ਼ਿਲ੍ਹਾ ਪੱਧਰੀ ਵੈਟਰਨਰੀ ਪੋਲੀਕਲੀਨਿਕ ਉ¤ਤੇ 2.64 ਕਰੋੜ ਰੁਪਏ ਲਾਗਤ ਆਵੇਗੀ। ਸ੍ਰੀ ਰਣੀਕੇ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਵੈਟਰਨਰੀ ਪੋਲੀਕਲੀਨਿਕਾਂ ਲਈ ਉ¤ਚ ਦਰਜੇ ਦੇ ਸਾਜੋ-ਸਾਮਾਨ ਦੀ ਖਰੀਦ ਲਈ ਵੀ 1.35 ਕਰੋੜ ਰੁਪਏ (45 ਲੱਖ ਰੁਪਏ ਪ੍ਰਤੀ ਪਸ਼ੂ ਹਸਪਤਾਲ) ਮੰਜ਼ੂਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ 19 ਪਸ਼ੂ ਹਸਪਤਾਲਾਂ ਦੀਆਂ ਇਮਾਰਤਾਂ ਉਸਾਰਨ ਤੋਂ ਇਲਾਵਾ 9 ਨਵੇਂ ਵੈਟਰਨਰੀ ਪੋਲੀਕਲੀਨਿਕ ਬਣਾਏ ਗਏ ਹਨ। ਪਸ਼ੂ ਪਾਲਣ ਮੰਤਰੀ ਨੇ ਦ¤ਸਿਆ ਕਿ 2007 ਦੀ ਪਸ਼ੂ ਧਨ ਗਣਨਾ ਮੁਤਾਬਿਕ ਪੰਜਾਬ ਵਿਚ 17.61 ਲੱਖ ਗਊਆਂ ਅਤੇ 50.03 ਲੱਖ ਮੱਝਾਂ ਹਨ ਜਿਨ੍ਹਾਂ ਦੀ ਗਿਣਤੀ ਹੁਣ ਹੋਰ ਜ਼ਿਆਦਾ ਵੱਧ ਗਈ ਹੋਵੇਗੀ।

WRITTEN BY