ਪਲਕੋ ਸੇ ਆਸੂ ਬਿਖਰ ਜਾਤੇ ਹੈਂ,
ਆਪ ਕਿਆ ਜਾਣੋ ਕਿਤਨਾ ਯਾਦ ਆਤੇ ਹੈ
ਹਮ ਆਜ ਭੀ ਉਸੀ ਮੋੜ ਪਰ ਖੜੇ ਹੈ
ਜਹਾਂ ਪੇ ਤੁਮ ਕਹ ਕਰ ਗਏ ਥੇ
ਜਹੀ ਪੇ ਰੁਕਨਾ ਜਰਾ
ਹਮ ਲੋਟ ਕਰ ਜਹੀ ਪੇ ਆਤੇ ਹੈ
ਆਨਾ ਤੋ ਕਿਆ ਅਬ ਰਾਸਤੇ ਭੀ ਭੂਲ ਗਏ ਤੁਮ
ਮਗਰ ਐ ਦੋਸਤ ਮੇਰੇ ਕਾਨੋ ਮੇ ਤੇਰੀ ਅਵਾਜ ਆਜ ਭੀ ਸੁਣਾਈ ਦੇਤੀ ਹੈ
ਆ ਰਹਾ ਹੂੰ ਮੈਂ ਬਸ ਆ ਰਹਾ ਹੂੰ
ਪ੍ਰੀਤੋ ਨੂੰ ਅੱਜ ਵੀ ਉਸਦਾ ਇੰਤਜਾਰ ਸੀ ,ਭਾਵੇ ਉਸ ਨੂੰ ਗਿਆ ਕਿੰਨੇ ਹੀ ਸਾਲ ਬੀਤ ਹੋ ਚੁੱਕੇ ਸਨ ਪਰ ਪ੍ਰੀਤੋ ਅੱਜ ਵੀ ਮੁਰਝਾਏ ਚਿਹਰੇ ਅਤੇ ਉਦਾਸੀਆਂ ਅੱਖਾਂ ਨਾਲ ਪ੍ਰੀਤਮ ਦੇ ਇੰਤਜਾਰ ਵਿੱਚ ਸੀ ਕਿ ਉਹ ਇੱਕ ਦਿਨ ਜਰੂਰ ਆਏ ਗਾ। ਉਸ ਦੇ ਆਉਣ ਦੀ ਉਡੀਕ ਹੁਣ ਤਾਂ ਇਕ ਸੁਪਨਾ ਜਿਹਾ ਈ ਜਾਪਣ ਲੱਗ ਗਈ ਸੀ , ਸਾਈਦ ਉਸਦੀ ਉਡੀਕ, ਇੱਕ ਉਡੀਕ ਵਿਚ ਹੀ ਰਹੀ ਜਾਵੇ ਗੀ ਉਸ ਨੂੰ ਹੁਣ ਇੰਝ ਜਾਪਣ ਲੱਗ ਗਿਆ ਸੀ। ਪਰ ਉਸ ਨੇ ਹਿੰਮਤ ਅਜੇ ਵੀ ਨੀ ਸੀ ਹਾਰੀ। ਉਹ ਅੱਜ ਵੀ ਆਪਣੇ ਪ੍ਰੀਤਮ ਦੀ ਉਡੀਕ ਵਿੱਚ ਬੈਠੀ ਸੀ, ਉਸਨੂੰ ਪਤਾ ਸੀ ਕਿ ਪ੍ਰਦੇਸੀ ਗਏ ਲੋਕ ਕਦੀ ਵਾਪਸ ਨਹੀ ਪਰਤਦੇ,ਪਰ ਉਸਦਾ ਮਨ ਨੀ ਸੀ ਮੰਨ ਰਿਹਾ ਵੀ ਉਹ ਕਦੇ ਨਹੀ ਆਏ ਗਾ।
ਅੱਜ ਫਿਰ ਰੋਜ ਵਾਂਗ ਪ੍ਰੀਤੋ ਸੁਵੱਖਤੇ ਕੰਮ ਮੁਕਾ ਕੇ ਉਦਾਸ ਅੱਖਾਂ ਨਾਲ ਆਪਣੇ ਪ੍ਰੀਤਮ ਦੇ ਫੋਨ ਦੇ ਇੰਤਜਾਰ ਵਿੱਚ ਬੈਠੀ ਸੀ।ਸੋਚਾਂ ਵਿੱਚ ਬੈਠੀ ਕਿੰਨੀਆ ਈ ਵਿਉਂਤਾਂ ਘੜ ਰਹੀ ਸੀ,ਕਿ ਉਸ ਦਾ ਸੁਨੇਹਾ ਆਏ ਗਾ ਕਿ ਮੈ ਆ ਰਿਹਾ ਹਾਂ,ਤੇ ਤੈਨੂੰ ਸਦਾ ਲਈ ਆਪਣੇ ਨਾਲ ਲੈ ਕੇ ਚਲਾ ਜਾਵਾਗਾ।ਪਰ ਹੁਣ ਪ੍ਰੀਤਮ ਦਾ ਫੋਨ ਬਹੁਤ ਘੱਟ ਆਉਦਾ ਸੀ ਜਦੋ ਉਹ ਵਿਦੇਸ ਗਿਆ ਈ ਸੀ ਤਾਂ ਕਈ ਸਾਲ ਤਾਂ ਉਹ ਗੱਲ ਜਲਦੀ ਕਰ ਲੈਦਾ ਸੀ ਪਰ ਜਿਵੇ-ਜਿਵੇ ਸਮਾਂ ਬਤੀਤ ਹੁੰਦਾ ਗਿਆ ਉਸ ਦੇ ਸੁਭਾਅ ਵਿੱਚ ਤਬਦੀਲੀ ਆਉਦੀ ਗਈ।ਸਮਾਂ ਬਦਲਦਾ ਗਿਆ ਤੇ ਗੱਲਬਾਤ ਦਾ ਸਿਲਸਲਾ ਘਟਦਾ ਗਿਆ ਹੁਣ ਤਾਂ ਸਾਲ ਵਿੱਚ ਬਸ ਇਕ ਜਾ ਦੋ ਵਾਰ ਈ ਗੱਲ ਹੁੰਦੀ ਸੀ ਉਹ ਵੀ ਸਿਰਫ ਸੁੱਖ-ਸਾਂਦ ਪੁੱਛਣ ਲਈ।ਇਸ ਗੱਲਬਾਤ ਦਾ ਹੀ ਨਤੀਜਾ ਸੀ ਕਿ ਉਸਨੂੰ ਅੱਜ ਵੀ ਪ੍ਰੀਤਮ ਦਾ ਇੰਤਜਾਰ ਸੀ।
ਹੁਣ ਤਾਂ ਤਿੰਨ ਸਾਲ ਲੰਘ ਗਏ ਸੀ,ਉਸ ਦਾ ਫੋਨ ਹੀ ਨਹੀ ਸੀ ਆਇਆ।ਉਸ ਦੀ ਕੋਈ ਖਬਰ ਸਾਰ ਨਹੀ ਈ ਸੀ ।ਅੱਠ ਸਾਲ ਪਹਿਲਾਂ ਕਾਲਜੋ ਨਿਕਲ ਪ੍ਰੀਤਮ ਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਚੱਕਰ ਵਿਚ ਵਿਦੇਸ ਜਾਣਾ ਪੈ ਗਿਆ ਸੀ ।ਕਿਉਕਿ ਪੰਜਾਬ ਵਿੱਚ ਉਸ ਨੂੰ ਆਪਣਾ ਤੇ ਆਪਣੇ ਆਪਣੇ ਜਿਹੇ ਹੋਰ ਨੋਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਨਜਰੀ ਆ ਰਿਹਾ ਸੀ ।ਉਸ ਕੋਲ ਜਮੀਨ ਵੀ ਬਹੁਤੀ ਨਹੀ ਸੀ ਤਾਂ ਜੋ ਉਹ ਖੇਤੀ ਕਰ ਆਪਣਾ ਗੁਜਾਰਾ ਕਰ ਸਕਦਾ ।ਇਸ ਸਭ ਵਿਚ ਉਸ ਨੂੰ ਆਪਣਾ ਘਰ ਪਰਿਵਾਰ ਅਤੇ ਪਿਆਰ ਤਿਆਗਣਾ ਪਿਆ ,ਪਰ ਜਾਣ ਤੋ ਪਹਿਲਾ ਉਸ ਨੂੰ ਵਿਸਵਾਸ ਸੀ ਕਿ ਉਹ ਪੈਸਾ ਕਮਾ ਕੇ ਜਲਦੀ ਹੀ ਆਪਣੇ ਦੇਸ ਪਰਤੇਗਾ , ਆਪਣੇ ਪਰਿਵਾਰ ਅਤੇ ਪਿਆਰ (ਪ੍ਰੀਤੋ) ਨੂੰ ਸੰਭਾਲ ਲਏ ਗਾ ।ਪਰ ਕਿਸਮਤ ਨੂੰ ਸਾਇਦ ਕੁਝ ਹੋਰ ਈ ਮੰਨਜੂਰ ਸੀ ।ਪ੍ਰੀਤੋ ਆਖਦੀ ਵੀ ਸੀ ਕਿ ਬਾਹਰ ਗਏ ਲੋਕੀ ਉਥੇ ਦੇ ਹੀ ਹੋ ਕੇ ਰਹਿ ਜਾਂਦੇ ਨੇ ਇਕ ਵਾਰੀ ਗਿਆ ਕਦੇ ਵਾਪਸ ਪਰਤਦਾ।ਤੇ ਹੋਇਆਂ ਵੀ ਕੁਝ ਈਵੇ ਈ ਉਹ ਨਹੀ ਆਇਆ ।
ਚਿੰਤਾਂ ਵਿਚ ਘਿਰੀ ਪ੍ਰੀਤੋ ਦੇ ਚਿਹਰੇ ਤੇ ਝੂਰੜੀਆਂ ਪੈਣੀਆਂ ਸਰੂ ਹੋ ਗਈਆਂ ਸੀ ਵਾਲਾਂ ਦਾ ਰੰਗ ਸਫੇਦ ਹੋਣ ਲੱਗ ਗਿਆ ਸੀ ,ਪਰ ਇੰਤਜਾਰ ਸੀ ਜੋ ਮੁੱਕ ਹੀ ਨਹੀ ਸੀ ਰਿਹਾ।ਹੁਣ ਤਾਂ ਉਸਦਾ ਨੰਬਰ ਵੀ ਕਾਫੀ ਸਮੇ ਤੋਂ ਬੰਦ ਆ ਰਿਹਾ ਸੀ ,ਪ੍ਰੀਤੋ ਨੇ ਉਸਦਾ ਨੰਬਰ ਲੱਭਣ ਦੀ ਬਹੁਤ ਕੋਸਿਸ ਕੀਤੀ ,ਆਖਰ ਬਹੁਤ ਜੱਦੋ-ਜਹਿਦ ਤੋ ਬਾਅਦ ਉਸਨੇ ਪ੍ਰੀਤਮ ਦਾ ਨੰਬਰ ਲੱਭ ਵੀ ਲਿਆ ਸੀ ।ਜਦੋ ਮੋਬਾਇਲ ਫੋਨ ਤੋ ਨੰਬਰ ਮਿਲਾਇਆ ਤਾਂ ਉਸ ਦੀ ਲੰਮੀ ਰਿੰਗ ਗਈ ਹੈਲੋ ਦੀ ਅਵਾਜ ਆਈ ਤੇ ਪ੍ਰੀਤੋ ਦੀ ਹੈਲੋ ਦੀ ਅਵਾਜ ਸੁਣ ਕੇ ਫੋਨ ਕੱਟਿਆ ਗਿਆ ਤੇ ਵਾਰ ਵਾਰ ਮਿਲਾਉਣ ਤੇ ਵਿਅਸਥ ਦੱਸਣ ਲੱਗਾ ।ਉਦਾਸ ਹੋਈ ਪ੍ਰੀਤੋ ਨੇ ਫੋਨ ਨੰਬਰ ਮੋਬਾਇਲ ਵਿਚ ਸੇਵ ਕਰ ਲਿਆ ਤੇ ਉਸ ਵੇਖਿਆ ਨੰਬਰ ਉਪਰ ਵਟਸ ਐਪ ਅਕਾਊਟ ਸੋਅ ਹੋ ਰਿਆ ਸੀ ,ਜਿਸ ਉਪਰ ਇਕ ਛੋਟੇ ਬੱਚੇ ਦੀ ਪ੍ਰੋਫਾਇਲ ਫੋਟੋ ਲੱਗੀ ਹੋਈ ਸੀ । ਪ੍ਰੀਤੋ ਨੂੰ ਝਟ ਸਮਝ ਆ ਗਈ ਸੀ ਤੇ ਹੰਝੂਆਂ ਦਾ ਦਰਿਆ ਉਸ ਦੀਆਂ ਅੱਖਾਂ ਚੋ ਵਗਣ ਲੱਗਾ ਜਿਵੇ ਸਮੁੰਦਰ ਵਿਚ ਤੂਫਾਂਨ ਆ ਗਿਆ ਹੋਵੇ ਤੇ ਕਿਨਾਰਿਆ ਤੋ ਪਾਣੀ ਸੰਭਾਲ ਈ ਨਹੀ ਹੋ ਰਿਹਾ ਹੋਵੇ ਤੇ ਸਮੁ ਦੇ ਸਾਰੇ ਕਿਨਾਰੇ ਟੁੱਟ ਕੇ ਪਾਣੀ ਨਾਲ ਲੱਗਦੇ ਘਰਾਂ ਵਿਚ ਦਾਖਲ ਹੋ ਗਿਆ ਹੋਵੇ ਤੇ ਘਰਾਂ ਨੂੰ ਤਬਾਹ ਕਰ ਰਿਹਾ ਹੋਵੇ ।ਉਸਦਾ ਇੰਤਜਾਰ ਵੀ ਤਾਂ ਖਤਮ ਹੋਇਆ ਜਿਹਾ ਈ ਜਾਪ ਰਿਹਾ ਸੀ।
ਮਨ ਨੂੰ ਸੰਭਾਲਦਿਆਂ ਉਸਨੇ ਮੈਸਜ ਟਾਇਪ ਕਰਨਾ ਸੁਰੂ ਕੀਤਾ ਹੈਲੋ, ਕੋਨਗਰਾਜੁਲੇਸਨ ਫਾਰ ਸਵੀਟ ਬੇਬੀ, ਜਵਾਬ ਆਇਆ ਸੀ ਇਜ ਮਾਈ ਬਰੋਦਰਸ ਡਾਟਰ,ਰੀਤ ਪ੍ਰੀਤੋ ਨੂੰ ਥੋੜੀ ਜਿਹੀ ਰਾਹਤ ਮਿਲੀ ਕਿ ਚਲੋ ਕੋਈ ਜਵਾਬ ਤਾਂ ਆਇਆ ਤੇ ਜੋ ਜਵਾਬ ਆਇਆ ਸੀ ਉਹ ਵੀ ਰਾਹਤ ਜਿਹੀ ਭਰਿਆ ਹੀ ਸੀ ,ਤੇ ਅਜਿਹਾ ਕੁਝ ਨਹੀ ਸੀ ਜੋ ਉਸ ਦੇ ਮਨ ਵਿਚ ਪ੍ਰੋਫਾਇਲ ਫੋਟੋ ਨੂੰ ਵੇਖ ਕੇ ਆਇਆ ਸੀ।ਪ੍ਰੀਤੋ ਨੂੰ ਇਕ ਧਰਵਾਸ ਜਾ ਮਿਲਿਆ ਕਿ ਸਾਇਦ ਉਸ ਨੂੰ ਮੇਰਾ ਇੰਤਜਾਰ ਹੋਏ ਗਾ ।ਕਈ ਵਾਰ ਉਸਦੇ ਮਨ ਵਿਚ ਇਹ ਖਿਆਲ ਵੀ ਉਮੜਦਾ ਸੀ ਕਿ ਸਾਇਦ ਉਸ ਨੇ ਆਪਣੀ ਜਿੰਦਗੀ ਦਾ ਸਫਰ ਅੱਗੇ ਸੁਰੂ ਕਰ ਦਿੱਤਾ ਹੋਏਗਾ,ਕਿਉਕਿ ਸਮੇ ਦੇ ਬਦਲਣ ਨਾਲ ਇਨਸਾਨ ਦੀ ਸੋਚ ਵੀ ਬਦਲ ਜਾਦੀ ਹੈ ਤੇ ਉਸ ਦਾ ਤਾਂ ਰੁਤਬਾ ਵੀ ਹੁਣ ਕਾਫੀ ਉਚਾ ਹੋ ਗਿਆ ਹੋਣਾ ਰਹਿਣੀ-ਬਹਿਣੀ ਵਿਚ ਵੀ ਕਾਫੀ ਫਰਕ ਪੈ ਗਿਆ ਹੋਣਾ ਏ ਹੋ ਸਕਦਾ ਉਥੇ ਮੇਰੇ ਤੋ ਵੀ ਚੰਗੀ ਮਿਲ ਗਈ ਹੋਣੀ ਏ ਉਸ ਦੇ ਰੁਤਬੇ ਨੂੰ ਮੇਲ ਖਾਂਦੀ ,ਕਿੰਨੇ ਹੀ ਸਵਾਲ ਉਸ ਦੇ ਮਨ ਵਿਚ ਆਉਦੇ ਰਹਿੰਦੇ ਸਨ।ਪਰ ਇੰਤਜਾਰ ਫਿਰ ਵੀ ਨਹੀ ਸੀ ਖਤਮ ਹੋ ਰਿਹਾ ,ਕਿਉਕਿ ਮਨ ਨੂੰ ਵਿਸਵਾਸ ਜਿਹਾ ਈ ਨਹੀ ਸੀ ਹੋ ਰਿਹਾ ਕੇ ਉਸ ਦੇ ਮਨ ਵਿਚ ਇਕ ਚੰਗਿਆੜੀ ਨੂੰ ਜਗਾ ਕੇ ਕੋਈ ਇਵੇ ਵੀ ਕਿਸੇ ਨੂੰ ਅਧ ਵਾਟੇ ਛੱਡ ਸਕਦਾ ਹੈ ,ਤੇ ਉਹ ਵੀ ਪ੍ਰੀਤਮ ਜਿਹਾ ਇਨਸਾਨ ਜੋ ਉਸਦੇ ਸਾਹੀ ਜਿਉਦਾ ਸੀ।ਉਹ ਘੜੀ ਮੁੜੀ ਘੜੀ ਵੱਲ ਤੱਕਦੀ ਸੀ ਵਕਤ ਗੁਜਰ ਰਿਹਾ ਸੀ ਪਰ ਇੰਤਜਾਰ ਲੰਮੇਰਾ ਹੋ ਰਿਹਾ ਸੀ ।
ਉਸ ਨੂੰ ਇਕ ਖੁਸੀ ਤਾਂ ਸੀ ਕਿ ਉਹ ਹੁਣ ਇਹ ਤਾਂ ਵੇਖ ਸਕਦੀ ਸੀ ਕਿ ਉਹ ਠੀਕ ਹੈ ਕਿਉਕਿ ਉਸ ਨੂੰ ਟਾਇਮ ਤਾਂ ਦਿਖਦਾ ਰਹਿੰਦਾ ਸੀ ਕਿ ਉਹ ਕਦੋ ਆਨ-ਲਾਈਨ ਹੁੰਦਾ ਤੇ ਕਦੋ ਆਫ ਲਾਈਨ ਗੱਲ ਭਾਵੇ ਨਹੀ ਸੀ ਹੁੰਦੀ ਪਰ ਬਿਨਾ ਪੁੱਛੇ ਸੁੱਖ-ਸਾਂਦ ਤਾਂ ਮਿਲ ਹੀ ਜਾਂਦੀ ਸੀ ।ਜਦੋ ਕਿਸੇ ਦਿਨ ਵਟਸ ਐਪ ਆਨ ਨਾ ਹੁੰਦਾ ਤਾਂ ਉਸ ਨੂੰ ਚਿੰਤਾ ਲੱਗ ਜਾਂਦੀ ਕਿ ਪਤਾ ਨੀ ਉਹ ਠੀਕ ਵੀ ਆ ਜਾ ਨਾ …।
ਮਨ ਵਿੱਚ ਉਹ ਆਪਣੀਆਂ ਹੀ ਵਿਊਤਾ ਘੜਦੀ ਰਹਿੰਦੀ ਕਿ ਕਿਸ ਵਕਤ ਉਹ ਕਿ ਕਰ ਰਿਹਾ ਹੋਏ ਗਾ।
ਆਖਿਰ ਇਕ ਦਿਨ ਆ ਹੀ ਗਿਆ ਜਦੋ ਪ੍ਰੀਤੋ ਦਾ ਇੰਤਜਾਰ ਖਤਮ ਹੋ ਗਿਆ, ਅੱਜ ਜਦੋ ਉਸ ਨੇ ਆਪਣੇ ਫੋਨ ਦਾ ਵਟਸ ਐਪ ਆਨ ਕੀਤਾ ਤਾਂ ਉਸ ਤੇ ਪ੍ਰੀ ਦਾ ਸੁਨੇਹਾ ਅੰਗਰੇਜੀ ਵਿੱਚ ਆਇਆ ਹੋਇਆ ਸੀ,ਹਾਏ….. ਪ੍ਰੀਤੋ ਦੀ ਖੁਸੀ ਦੀ ਕੋਈ ਹੱਦ ਨਾ ਰਹੀ ਉਸਨੇ ਵੀ ਜਲਦੀ ਦੇ ਕੇ ਜਵਾਬ ਟਾਇਪ ਕੀਤਾ ਹੇਲੋ ਹੋਅ ਆਰ ਯੂ ,ਹਾਲ ਚਾਲ ਪੁੱਛਣ ਮਗਰੋ ਉਸਨੇ ਕਿਹਾ ਪ੍ਰੀਤੋ ਤੂੰ ਜੇ ਅੱਜ ਵੀ ਮੇਰਾ ਇੰਤਜਾਰ ਕਰ ਰਹੀ ਹੈ ਤਾਂ ਨਾ ਕਰ ।ਮੈਨੇ ਇਥੈ ਈ ਸਾਲ ਕੁ ਪਹਿਲਾ ਆਪਣੀ ਮਰਜੀ ਦਾ ਵਿਆਹ ਕਰਵਾ ਲਿਆ ਹੈ ਜੋ ਕਿ ਮੇਰੇ ਵਾਂਗ ਹੀ ਇੰਡੀਆ ਤੋ ਆਈ ਸੀ ,ਪ੍ਰੀਤੋ ਤੂੰ ਮੇਰੇ ਤੋ ਨਾਰਾਜ ਤੇ ਨੀ ,ਪ੍ਰੀਤੋ ਦੀਆਂ ਅੱਖਾਂ ਵਿੱਚੋ ਝਰਨੇ ਫੁੱਟ ਪਏ ਤੇ ਲਿਖਿਆ ਨਹੀ ਨਾਂਰਾਜ ਕਿਉ ਹੋਣਾ ਇਹ ਤੇ ਹੋਣਾ ਈ ਸੀ ,ਕਿਤੇ ਨਾ ਕਿਤੇ ਅੰਦਾਜਾ ਸੀ ਪਰ ਇਹ ਨੀ ਸੀ ਵੀ ਇਵੇ ਹੋਏ ਗਾ ਸਭ ਜਾਣ ਬੁਝ ਕੇ….।
ਕਿਥੋ ਦੀ ਹੈ ?
ਇੰਡੀਆ ਦੀ ਈ ,ਜਿਵੇ ਕਿ ਮੈ।
ਕੀ ਨਾਂ ਏ ?
ਪਰਮਾ।
ਚਲੋ ਪ ਤਾਂ ਧੱਕੇ ਨਾਲ ਆ ਈ ਗਿਆ ਫੇਰ, ਪ੍ਰੀਤੋ ਨੇ ਲੰਮਾ ਜਿਹਾ ਹੋਕਾ ਲੈ ਕੇ ਮੈਸਂਜ ਟਾਇਪ ਕੀਤਾ।
ਤੂੰ ਅੱਜ ਵੀ ਮੇਰੀ ਉਡੀਕ ਵਿਚ ਹੈ?
ਫਿਰ ਤਾਂ ਪ੍ਰੀਤੋ ਦਾ ਸਬਰ ਜਿਹਾ ਹੀ ਜਿਵੇ ਟੁੱਟ ਗਿਆ ਹੋਵੇ ਉਸ ਦੀਆਂ ਅੱਖਾ ਵਿਚ ਹੰਝੂਆ ਦਾ ਹੜ ਵਗਣ ਲੱਗ ਪਿਆ ,ਜਿਵੇ ਨਦੀ ਨੂੰ ਦਰਿਆ ਨਾਲ ਮਿਲਣ ਤੋ ਕਿਸੇ ਰੋਕ ਦਿਤਾ ਹੋਵੇ,ਤੇ ਉਸ ਦੇ ਸਾਰੇ ਬੰਨ ਟੁੱਟ ਗਏ ਹੋਣ।
ਪ੍ਰੀਤਮ ਮੈ ਤੇਰੇ ਮਨ ਵਿਚੋ ਕਦੋ ਨਿਕਲ ਗਈ ਮੈਨੂੰ ਪਤਾ ਈ ਨੀ ਚੱਲਿਆ।ਤੂੰ ਤਾਂ ਕਹਿ ਕੇ ਗਿਆ ਸੀ ਕੁਝ ਸਮਾਂ ਉਡੀਕ ਕਰੀ ,ਕੁਝ ਸਮੇ ਦੀ ਬਜਾਏ ਮੈ ਤਾ ਬਹੁਤ ਲੰਮਾ ਸਮਾਂ ਉਡੀਕ ਕਰੀ ਪਰ ਮੈਨੂੰ ਭੁਲਾ ਕੇ ਤੂੰ ਤੇ…..।
ਪ੍ਰੀਤੋ ਮੈ ਤੈਨੂੰ ਪਾਉਣ ਦੀ ਕੋਸਿਸ ਕੀਤੀ ਸੀ ,
ਜੇ ਕੋਸਿਸ ਕੀਤੀ ਹੁੰਦੀ ਤਾਂ ਉਡੀਕ ਕਰਦਾ ਪਰ ਤੂੰ ਤਾਂ ਗੱਲ ਕਰਨੀ ਵੀ ਬੰਦ ਕਰ ਦਿਤੀ । ਇਹ ਵੀ ਨੀ ਸੋਚਿਆ ਕਿ ਤੇਰੇ ਮਗਰੋ ਮੇਰਾ…….।
ਸੱਚ ਈ ਐ ਕਿ ਸਮਾ ਬਦਲਣ ਨਾਂਲ ਲੋਕ ਵੀ ਬਦਲ ਜਾਂਦੇ ਨੇ ਸੋ ਤੂੰ ਵੀ ਬਦਲ ਗਿਆ।ਸਭ ਕੁਝ ਤਾਂ ਖਤਮ ਹੋ ਗਿਆ ਬਹੁਤ ਪਹਿਲਾਂ ਈ , ਬਸ ਇਕ ਇੰਤਜਾਰ ਸੀ ਜੋ ਉਹ ਵੀ ਖਤਮ ਹੋ ਗਿਆ ਬਸ ਕੁਝ ਯਾਦਾਂ ਨੇ ਜੋ ਸਾਇਦ ਕਦੀ ਵੀ ਖਤਮ ਨਹੀ ਹੋਣੀਆ ਬਸ ਅੰਦਰੋ ਅੰਦਰੀ ਸਹਿਕਦੀਆਂ ਰਹਿੰਣਗੀਆ ਅੰਤ ਤੱਕ ।
ਰੱਬ ਤੈਨੂੰ ਖੁਸ ਰੱਖੇ ਹਮੇਸਾ ,ਤੈਨੂੰ ਤੇਰੀ ਨਵੀ ਜਿੰਦਗੀ ਮੁਬਾਰਕ, ਅਲਵਿਦਾ ਮੇਰੇ ਦੋਸਤ
ਅੱਜ ਬੱਸ ਵਿਚ ਬੈਠਿਆਂ ਅਚਾਨਕ ਹੀ ਪ੍ਰੀਤੋ ਦੀ ਨਜਰ ਖੇਤਾਂ ਤੇ ਪਈ ,ਜਿਨ੍ਹਾਂ ਵਿੱਚ ਅੱਗ ਬਲ ਰਹੀ ਸੀ। ਇਹ ਅੱਗ ਕਿਹੋ ਜਿਹੀ ਹੈ । ਪਹਿਲਾਂ ਤਾਂ ਇਸ ਦੀਆਂ ਲਪਟਾਂ ਨੂੰ ਪ੍ਰੀਤੋ ਕਦੇ ਇੰਝ ਮਹਿਸੂਸ ਨਹੀ ਕੀਤਾ , ਅੱਜ ਬੱਸ ਵਿੱਚ ਬੈਠਿਆਂ ਅਚਾਨਕ ਹੀ ਪ੍ਰੀਤੋ ਦੀ ਨਜਰ ਖੇਤਾਂ ਤੇ ਪਈ ਜਿਨ੍ਹਾਂ ਵਿੱਚ ਅੱਗ ਬਲ ਰਹੀ ਸੀ ਇਹ ਲਾਟਾਂ ਤਾਂ ਇਵੇ ਉਠ ਰਹੀਆਂ ਸੀ ਜਿਵੇ ਉਸ ਦੇ ਸੀਨੇ ਚ ਭਾਬੜ ਬਲ ਕੇ ਉਠ ਰਹੀਆ ਹੋਣ ਪਰ ਇਹ ਅੱਗ ਤਾਂ ਕਿਸਾਨਾਂ ਵੱਲੋ ਕਣਕ ਕੱਟ ਕੇ ਨਾੜ ਨੂੰ ਫੂਕਣ ਲਈ ਲਗਾਈ ਗਈ ਸੀ ਪਰ ਉਸਨੂੰ ਇੰਝ ਕਿਉ ਮਹਿਸੂਸ ਹੋ ਰਿਹਾ ਸੀ ਕਿ ਜਿਵੇ ਕੋਈ ਚਿਤਾਂ ਜਲ ਰਹੀ ਹੋਵੇ ਧੁਰ ਅੰਦਰ ਜਲ ਕੇ ਰਾਖ ਹੋ ਰਿਹਾ ਹੋਵੇ । ਸਾਇਦ ਇਹ ਚਿਤਾ ਤਾਂ ਬਹੁਤ ਪਹਿਲਾਂ ਜਲ ਚੁੱਕੀ ਸੀ ।ਪਰ ਮਨ ਨਹੀ ਸੀ ਮੰਨ ਰਿਹਾ ,ਇਸ ਚਿਤਾ ਦੀ ਤਾਂ ਰਾਖ ਵੀ ਉਡ ਗਈ ਸੀ ਹੁਣ ਤਾਂ ਰੜਾ ਮੈਦਾਨ ਰਹਿ ਗਿਆ ਸੀ ਤੇ ਫੁਲ(ਨਿਸਾਨੀਆਂ) ਜਲ ਪ੍ਰਵਾਹ ਕਰਨ ਤੋ ਰਹਿ ਗਏ ਸਨ । ਜੋ ਕਿ ਇਕ ਟਰੰਕ ਵਿਚ ਸਾਭੇ ਪਏ ਸਨ। ਉਹ ਸੋਚ ਰਹੀ ਸੀ ਸਾਇਦ ਇਨ੍ਹਾਂ ਫੁਲਾਂ ਨੂੰ ਪਾਣੀ ਵਿਚ ਵਹਾਣ ਨਾਲ ਉਸ ਦੇ ਅੰਦਰ ਦੀ ਪੀੜਾ ਘਟ ਜਾਵੇ ਪਰ ਇਹ ਯਾਦਾਂ ਤਾਂ ਅਭੁੱਲ ਹੁੰਦੀਆਂ ਨੇ ਭਲਾ ਇਹ ਵੀ ਕਦੀ ਮਨ ਚ ਜਾਂਦੀਆਂ ਨੇ ਸਾਇਦ ਇਹੀ ਤਾਂ ਜਿੰਦਗੀ ਦਾ ਮਿੱਠਾ ਦਰਦ ਹੁੰਦਾ ਏ। ਪਰ ਪ੍ਰੀਤੋ ਨੂੰ ਤਾਂ ਵਹਿਮ ਸੀ ਕਿ ਸਾਇਦ ਫੁੱਲ ਪਾਉਣ ਨਾਲ ਇਹ ਪੀੜਾ ਮੁੱਕ ਹੀ ਜਾਵੇ।
ਆਂਖੇ ਨਮ ਹੁਈ ਉਸ ਕੀ ਯਾਦ ਮੇ,
ਅਹਿਸਾਸ ਅਬ ਤਕ ਹੈ,
ਵਕਤ ਗੁਜਰ ਗਿਆ ਪਰ ਉਸ ਕੀ ਯਾਦ ਨਹੀ ਗਈ,
ਉਸ ਕੇ ਆਨੇ ਕਾ ਇੰਤਜਾਰ ਅਬ ਤਕ ਹੈ,
ਇੰਤਜਾਰ ਅਬ ਤਕ ਹੈ।
-ਕੁਲਵਿੰਦਰ ਬਾਂਸਲ


