ਚਰਨ ਕੌਸ਼ਲ
ਸੰਪਰਕ : 98148-31599
ਅਕਤੂਬਰ-ਨਵੰਬਰ 680 ’ਚ ਅਰਬ ਦੇਸ਼ ਈਰਾਕ ਦੇ ਸ਼ਹਿਰ ਬਗਦਾਦ ਜੋ ਕਦੇ ਰਾਜਧਾਨੀ ਅਖਵਾਉਂਦਾ ਸੀ ਦੇ ਸ਼ਹਿਰ ਕਰਬਲਾਂ ਵਿਖੇ ਇਸਲਾਮ-ਧਰਮ ਨੂੰ ਬਚਾਉਣ ਖਾਤਰ ਮਹਾਨ ਪਵਿੱਤਰ ਯੁੱਧ ਪੈਗੰਬਰ ਮੁਹੰਮਦ ਸਾਹਿਬ ਦੇ ਨਾਤੀ ਹਸੈਨ ਇਬਨ ਅਲੀ ਨੇ ਸਿਧਾਂਤਾਂ ਦੀ ਖਾਤਰ ਆਪਣੇ ਪਰਿਵਾਰਾਂ ਅਤੇ ਪ੍ਰਸ਼ੰਸਕਾਂ ਸਮੇਤ ਆਪਣੀ ਵੀ ਜਾਨ ਨਸਾਵਰ ਕਰ ਦਿੱਤੀ ਅਤੇ ਉਨ੍ਹਾਂ ਦੇ ਨਾਲ ਉਕਤ ਯੁੱਧ ’ਚ ਸੱਤ ਪੰਜਾਬੀ ਬ੍ਰਾਹਮਣ ਵੀ ਸ਼ਹਾਦਤ ਦਾ ਜ਼ਾਮ ਪੀ ਗਏ।
ਈਰਾਕ ਦੇਸ਼ ਦਾ ਸ਼ਾਸਕ ਯਜੀਦ ਜਿਸ ਦੀ ਮਾਂ ਇੱਕ ਈਸਾਈ ਔਰਤ ਅਤੇ ਪਿਤਾ ਇਕ ਮਾਬੀਆ ਸੀ। ਯਜੀਦ ਨੂੰ ਇਸਲਾਮ ਧਰਮ ਤੋਂ ਬਹੁਤ ਨਫ਼ਰਤ ਸੀ। ਯਜੀਦ, ਇਮਾਮ ਹਸੈਨ ਸਾਹਿਬ ’ਤੇ ਜ਼ੋਰ ਪਾ ਰਿਹਾ ਸੀ ਕਿ ਉਹ ਇਸਲਾਮੀਅਤ ਛੱਡ ਉਸ ਦੀ ਰਹਿਨੁਮਾਈ ਕਬੂਲ ਕਰ ਲਵੇ ਪਰ ਇਮਾਮ ਹਸੈਨ ਨੇ ਉਸ ਨੂੰ ਸਾਫ਼ ਇਨਕਾਰ ਕਰਕੇ ਅਰਬ ਦੇਸ਼ ਨੂੰ ਛੱਡਨ ਦਾ ਫੈਸਲਾ ਕਰ ਲਿਆ। ਉਸੇ ਸਮੇਂ ’ਚ ਹੀ ਦੱਤ ਸੰਪਰਦਾਏ ਦੇ ਸ਼੍ਰੀ ਰਹਾਬ ਦੱਤ ਜੋ ਲਹੌਰ ਵਿਖੇ ਸਨਮਾਣਤ ਪੰਜਾਬੀ ਬ੍ਰਾਹਮਣ ਵੱਡੇ ਕੱਪੜੇ ਦੇ ਵਪਾਰੀ ਅਕਸਰ ਹੀ ਵਪਾਰ ਕਰਨ ਲਈ ਅਰਬ ਦੇਸ਼ ’ਚ ਜਾਂਦੇ ਰਹਿੰਦੇ ਸਨ। ਸ਼੍ਰੀ ਰਹਾਬ ਦੱਤ ਅਤੇ ਇਮਾਮ ਹਸੈਨ ਸਾਹਿਬ ਦੇ ਪਰਿਵਾਰਕ ਰਿਸ਼ਤੇ ਏਨੇ ਪਚੀਦੇ ਹੋ ਗਏ ਕਿ ਦੋਵੇਂ ਪਰਿਵਾਰ ਦੁੱਖ-ਸੁੱਖ ਦੇ ਸਾਂਝੀ ਬਣ ਗਏ।
ਅੰਤ ਇਮਾਮ ਹਸੈਨ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਪ੍ਰਸ਼ੰਸਕਾਂ ਸਮੇਤ ਆਪਣੇ ਗ੍ਰਹਿ ਨਗਰ ਮਦੀਨਾ ਤੋਂ ਮੱਕੇ ਵੱਲ ਜਾਂਦੇ ਕਾਫ਼ਲੇ ਨੂੰ ਕੁਫ਼ਾ ਸ਼ਹਿਰ ਵਿਖੇ ਘੇਰ ਲਿਆ। ਇਸ ਕਾਫ਼ਲੇ ਵਿੱਚ ਸ਼੍ਰੀ ਰਹਾਬ ਦੱਤ ਵੀ ਆਪਣੇ ਸੱਤਾਂ ਪੁੱਤਰਾਂ ਸਮੇਤ ਸ਼ਾਮਲ ਸੀ। ਯਜੀਦ ਦੀ ਫੌਜ ਨੇ ਇਮਾਮ ਹਸੈਨ ਦੇ ਕਾਫ਼ਲੇ ਨੂੰ ਚਾਰੇ ਪਾਸਿਓ ਘੇਰ ਲਿਆ ਅਤੇ ਮੁਹੱਰਮ ਦੀ ਦੋ ਤਾਰੀਖ ਨੂੰ ਕਰਬਲਾਂ ਦੇ ਮੈਦਾਨ ’ਚ ਜੰਗ ਸ਼ੁਰੂ ਹੋ ਗਈ। ਯਜੀਦ ਦੀ ਭਾਰੀ ਫੌਜ ਨੇ ਨਾਲ ਵਹਿੰਦੇ ਉਭਰਾਤ ਦਰਿਆ ’ਤੇ ਸਖ਼ਤ ਪਹਿਰਾ ਬਿਠਾ ਦਿੱਤਾ ਕਿ ਇਮਾਮ ਹਸੈਨ ਦੇ ਕਾਫ਼ਲੇ ’ਚ ਜਖ਼ਮੀਆਂ ਨੂੰ ਇੱਕ ਘੁੱਟ ਪਾਣੀ ਵੀ ਪੀਣ ਨਹੀਂ ਦੇਣਾ। ਇਮਾਮ ਹਸੈਨ ਦੇ 71 ਰਿਸ਼ਤੇਦਾਰਾਂ ਨੂੰ ਜਿਥੇ ਮੌਤ ਦੇ ਘਾਟ ਉਤਾਰਿਆ, ਉ¤ਥੇ ਇਕ ਅਣਮਨੁੱਖੀ ਘਟਨਾ ਯਜੀਦ ਦੇ ਸੈਨਿਕਾਂ ਨੇ ਕੀਤੀ। ਇਮਾਮ ਹਸੈਨ ਦੇ ਸੁਤੇਲੇ ਪੁੱਤਰ ਅਬਾਸ ਜੋ ਉਸ ਸਮੇਂ ਬੱਤੀ ਵਰ੍ਹਿਆਂ ਦਾ ਸੀ, ਸ਼ਕੀਨਾ ਦਜਸ ਦੀ ਉਂਗਲੀ ਫੜ ਉਸ ਦੀ ਬੇਟੀ (ਚਾਰ ਸਾਲ) ਅਤੇ ਉਸ ਦੀ ਗੋਦੀ ਚੁੱਕੀ ਛੇ ਮਹੀਨੇ ਦੇ ਬੱਚੇ ਨੂੰ ਇਕੋ ਕਤਾਰ ’ਚ ਖੜ੍ਹਾ ਕੇ ਤੀਰ ਮਾਰਕੇ ਮਾਰ ਦਿੱਤਾ। ਜਦ ਇਮਾਮ ਹਸੈਨ ਆਪਣੇ ਕਾਫ਼ਲੇ ਤੋਂ ਅੱਗੇ ਵਧੇ ਤਾਂ ਯਜੀਦ ਦੇ ਸੈਨਿਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਪਰ ਨਾਲ ਹੀ ਇਹ ਜੁਲਮ ਵੇਖ ਰਹਾਬ ਦੱਤ ਦਾ ਖੂਨ ਉਬਾਲੇ ਖਾਣ ਲੱਗਾ ਤਾਂ ਉਸ ਨੇ ਆਪਣੀ ਮਿੱਤਰਤਾ ਦੀ ਕਸਮ ਪੂਰੀ ਕਰਦਿਆਂ ਆਪਣੇ ਵੱਡਾ ਪੁੱਤਰ ਸਹਿਸ ਰਾਏ ਦੱਤ ਨੂੰ ਇਮਾਮ ਹਸੈਨ ਦੀ ਹਯਜਤ ਲਈ ਮੈਦਾਨੇ ਜੰਗ ਉਤਾਰ ਦਿੱਤਾ। ਇਸੇ ਤਰ੍ਹਾਂ ਸ਼ੇਰ ਰਾਏ ਦੱਤ, ਪੁੰਨ ਰਾਏ ਦੱਤ (ਸਤਪੁਤਰਾਂ) ਨੇ ਇਮਾਮ ਹਸੈਨ ਤੋਂ ਪਹਿਲਾਂ ਆਪਣੀ ਕੁਰਬਾਨੀ ਦੇ ਦਿੱਤੀ। ਜਦੋਂ ਹਜਰਤ ਇਮਾਮ ਹਸੈਨ ਇਕੱਲੇ ਰਹਿ ਗਏ ਤਾਂ ਦੁਸ਼ਮਣ ਦੇ ਸੈਨਿਕਾਂ ਨੇ ਤੀਰਾਂ ਨਾਲ ਉਨ੍ਹਾਂ ਦਾ ਸ਼ਰੀਰ ਛੱਲਣੀ-ਛੱਲਣੀ ਕਰ ਦਿੱਤਾ ਅਤੇ ਉਹ ਘੋੜੇ ਤੋਂ ਹੇਠਾਂ ਡਿੱਗ ਪਏ। ਦੁਪਹਿਰ ਦੀ ਨਵਾਜ਼ ਦੇ ਸਮੇਂ ਉਨ੍ਹਾਂ ਆਪਣਾ ਸਿਰ ਝੁਕਾ ਦਿੱਤਾ ਅਤੇ ਦੁਸ਼ਮਣਾਂ ਨੇ ਉਨ੍ਹਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਇਹ ਦਸਵੀਂ ਮੁਹੱਰਮ ਦਾ ਦਿਨ ਸੀ। ਸੱਚ ਦੀ ਖਾਤਰ ਏਨੀ ਵੱਡੀ ਕੁਰਬਾਨੀ ਲੱਭਿਆਂ ਨਹੀਂ ਮਿਲਦੀ। ਇਸ ਪਵਿੱਤਰ ਯੁੱਧ ਨੇ ਦੁਨੀਆਂ ਅੱਗੇ ਹਿੰਦੂ-ਮੁਸਲਮਾਨ ਏਕਤਾਂ ਦੀ ਤਸਵੀਰ ਸਭ ਦੇ ਦਿਲਾਂ ’ਚ ਜੜ ਦਿੱਤੀ ਹੈ।
ਕਰਬਲਾਂ ਦੇ ਯੁੱਧ ਤੋਂ ਬਾਅਦ ਦੱਤ ਪਰਿਵਾਰ ਜਿਸ ਨੂੰ ਹਸੈਨੀ ਬ੍ਰਾਹਮਣ ਵੀ ਆਖਿਆ ਜਾਂਦਾ ਸੀ ਲਾਹੌਰ ਵਿਖੇ ਜੀਵਨ ਬਤੀਤ ਕਰਨ ਲੱਗੇ ਪਰ 1947 ਦੇ ਬਟਵਾਰੇ ਸਮੇਂ ਇਹ ਦੱਤ ਹਸੈਨੀ ਬ੍ਰਾਹਮਣ ਭਾਰਤ ਆ ਗਏ। ਭਾਰਤ ਵਰਸ਼ ਦੀ ਮਹਾਨ ਫਿਲਮੀ ਹਸਤੀ ਸੁਨੀਲ ਦੱਤ ਸਾਹਿਬ ਦੀ ਪਤਨੀ ਮਸ਼ਹੂਰ ਅਦਾਕਾਰਾ ‘ਨਰਗਸ’ ਕੈਂਸਰ ਪੀੜਤ ਸਨ ਪਰ ਪਾਕਿਸਤਾਨ ਦੇ ਮਸਹੂਰ ਕ੍ਰਿਕਟ ਖਿਡਾਰੀ ਜਨਾਬ ਇਮਰਾਨ ਖਾਨ ਦੀ ਮਾਤਾ ਸੌਕਤ ਦੀ ਯਾਦ ’ਚ ਲਹੌਰ ਵਿਖੇ ਬਣੇ ਕੈਂਸਰ ਹਸਪਤਾਲ ਦੇ ਰਜਿਸਟਰ ਲਿਖਿਆ ਸੀ ਕਿ ਜੋ ਲਾਹੌਰ ਮੈਥੋਂ ਮੰਗੇਗਾ ਪਰ ਆਪਣੇ ਖੂਨ ਦਾ ਕਤਰਾ-ਕਤਰਾ ਵੀ ਦੇਵਾਂਗਾ। ਜੋ ਮੇਰੇ ਪੁਰਖਿਆਂ ਨੇ ਕਰਬਲਾਂ ’ਚ ਇਮਾਮ ਹਸੈਨ ਲਈ ਅਰਪਿਤ ਕੀਤਾ ਸੀ।


