ਹਜ਼ਾਰਾਂ ਪੰਜਾਬੀਆਂ ਨੂੰ ਵੀ ਮਿਲੇਗਾ ਲਾਭ
ਵਾਸ਼ਿੰਗਟਨ, 21 ਨਵੰਬਰ (ਪੀ. ਟੀ. ਲਾਇਵ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅ¤ਜ ਕਾਂਗਰਸ ਨੂੰ ਨਜ਼ਰਅੰਦਾਜ਼ ਕਰਦਿਆਂ ਵ¤ਡੇ ਪ੍ਰਵਾਸ ਸੁਧਾਰਾਂ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਰਤੀਆਂ ਸਮੇਤ 50 ਲ¤ਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਨਹੀਂ ਕ¤ਢਿਆ ਜਾਵੇਗਾ ਅਤੇ ਇਸ ਕਦਮ ਨਾਲ ਐਚ-1ਬੀ ਵੀਜ਼ਾਧਾਰਕਾਂ ਸਮੇਤ ਹਜ਼ਾਰਾਂ ਭਾਰਤੀਆਂ ਨੂੰ ਕਾਨੂੰਨੀ ਤੌਰ ’ਤੇ ਸਥਾਈ ਰੁਤਬਾ ਦੀ ਮੰਗ ਕਰਨ ਦਾ ਲਾਭ ਮਿਲ ਸਕਦਾ ਹੈ। ਅਜਿਹੇ ਭਾਰਤੀਆਂ ਵਿੱਚ ਪੰਜਾਬ ਤੋਂ ਗਏ ਬਹੁਤ ਸਾਰੇ ਗੈਰਕਾਨੂੰਨੀ ਪਰਵਾਸੀ ਵੀ ਸ਼ਾਮਿਲ ਹਨ, ਜਿਹੜੇ ਚਿਰਾਂ ਤੋਂ ਪੱਕਿਆਂ ਹੋਣ ਦੀ ਉਮੀਦ ’ਚ ਬੈਠ ੇਹਨ। ਅਮਰੀਕੀ ਰਾਸ਼ਟਰਪਤੀ ਵੱਲੋਂ ਆਪਣੀਆਂ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਚੁ¤ਕੇ ਗਏ ਇਨ੍ਹਾਂ ਕਦਮਾਂ
ਨਾਲ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਲਗਭਗ ਇਕ ਕਰੋੜ 10 ਲ¤ਖ ਗੈਰਕਾਨੂੰਨੀ ਪ੍ਰਵਾਸੀਆਂ ਵਿਚੋਂ ਸਿਰਫ 50 ਲ¤ਖ ਨੂੰ ਇਸ ਦਾ ਲਾਭ ਮਿਲੇਗਾ। ਓਬਾਮਾ ਦੇ ਇਸ ਕਦਮ ਦਾ ਉਨ੍ਹਾਂ ਲੋਕਾਂ ਨੂੰ ਫਾਇਦਾ ਨਹੀਂ ਹੋਵੇਗਾ ਜਿਹੜੇ ਕੁਝ ਸਮਾਂ ਪਹਿਲਾਂ ਅਮਰੀਕਾ ਵਿਚ ਦਾਖਲ ਹੋਏ ਹਨ ਅਤੇ ਭਵਿ¤ਖ ਵਿਚ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ਨੂੰ ਵੀ ਇਸ ਦਾ ਕੋਈ ਲਾਭ ਨਹੀਂ ਮਿਲੇਗਾ। ਵੀਰਵਾਰ ਸ਼ਾਮ ਟੈਲੀਵੀਜ਼ਨ ’ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ ਕਿ ਪ੍ਰਵਾਸ ਸੁਧਾਰਾਂ ਦੇ ਰਸਤੇ ਵਿਚ ਰਿਪਬਲਿਕਨਾਂ ਵਲੋਂ ਰੁਕਾਵਟਾਂ ਪਾਉਣ ਕਾਰਨ ਉਹ ਇਹ ਕਦਮ ਉਠਾ ਰਹੇ ਹਨ। ਉਨ੍ਹਾਂ ਰੁੜੀਵਾਦੀ ਰਿਪਬਲਿਕਨਾਂ ਦੇ ਇਨ੍ਹਾਂ ਦੋਸ਼ਾਂ ਨੂੰ ਰ¤ਦ ਕਰ ਦਿ¤ਤਾ ਕਿ ਉਹ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਮੁਫਤ ਪਾਸ ਪੇਸ਼ ਕਰ ਰਹੇ ਹਨ ਅਤੇ ਕਿਹਾ ਕਿ ਉਹ ਵਾਧੂ ਵਸੀਲਿਆਂ ਨਾਲ ਸਰਹ¤ਦੀ ਸੁਰ¤ਖਿਆ ਨੂੰ ਮਜ਼ਬੂਤ ਬਣਾਉਣਗੇ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲ ਹੋਣ ਨੂੰ ਔਖਾ ਬਣਾ ਦੇਣਗੇ। ਓਬਾਮਾ ਨੇ ਕਿਹਾ ਕਿ ਅਮਰੀਕਾ ਪ੍ਰਵਾਸੀਆਂ ਦਾ ਦੇਸ਼ ਹੈ ਅਤੇ ਇਸ ਦੇ ਨਾਲ ਇਹ ਨਿਯਮਾਂ ਵਾਲਾ ਵੀ ਦੇਸ਼ ਹੈ। ਬਿਨਾਂ ਯੋਗ ਦਸਤਾਵੇਜ਼ਾਂ ਦੇ ਰਹਿਣ ਵਾਲੇ ਲੋਕ ਪ੍ਰਵਾਸ ਨਿਯਮਾਂ ਨੂੰ ਤੋੜਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਖਾਸਕਰ ਉਨ੍ਹਾਂ ਲੋਕਾਂ ਨੂੰ ਜੋ ਖਤਰਨਾਕ ਸਾਬਤ ਹੋ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਝੌਤਾ ਉਸ ਕਿਸੇ ਵਿਅਕਤੀ ‘ਤੇ ਲਾਗੂ ਨਹੀਂ ਹੋਵੇਗਾ ਜੋ ਹਾਲ ਹੀ ਵਿਚ ਅਮਰੀਕਾ ਪਹੁੰਚਾ ਹੈ। ਇਹ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਨਹੀਂ ਹੋਵੇਗਾ ਜੋ ਗੈਰਕਾਨੂੰਨੀ ਢੰਗ ਨਾਲ ਭਵਿ¤ਖ ਵਿਚ ਅਮਰੀਕਾ ‘ਚ ਦਾਖਲ ਹੋ ਸਕਦੇ ਹਨ। ਇਹ ਨਾਗਰਿਕਤਾ ਜਾਂ ਸਥਾਈ ਤੌਰ ‘ਤੇ ਇਥੇ ਰਹਿਣ ਦੇ ਅਧਿਕਾਰ ਦਾ ਵਚਨ ਨਹੀਂ ਦਿੰਦਾ। ਇਹ ਨਾ ਹੀ ਇਥੋਂ ਦੇ ਨਾਗਰਿਕਾਂ ਨੂੰ ਮਿਲਣ ਵਾਲੇ ਲਾਭ ਦੇਣ ਦਾ ਵਚਨ ਦਿੰਦਾ ਹੈ। ਇਹ ਕੰਮ ਸਿਰਫ ਕਾਂਗਰਸ ਕਰ ਸਕਦੀ ਹੈ। ਉਹ ਸਿਰਫ ਇਹ ਕਹਿ ਰਹੇ ਹਨ ਕਿ ਅਸੀਂ ਕਿਸੇ ਨੂੰ ਵਾਪਸ ਨਹੀਂ ਭੇਜਾਂਗੇ।



