Skip to content
Independent perspectives. Global stories.
BREAKING

ਸੂਬੇ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ 14 ਅਤਿ-ਆਧੁਨਿਕ ਸਟੇਡੀਅਮ ਉਸਾਰੇ ਜਾਣਗੇ : ਠੰਡਲ

Share this story

ਐਲੀਮੈਂਟਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਖੇਡ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ’ਤੇ 22 ਨਵੰਬਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਲੀਮੈਂਟਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ
Page-1_14 ਹੁਸ਼ਿਆਰਪੁਰ, 21 ਨਵੰਬਰ- (ਓ ਪੀ ਰਾਣਾ)- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਮੁਹੱਈਆ ਕਰਨ ਲਈ ਸੂਬੇ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ 14 ਅਤਿ ਆਧੁਨਿਕ ਸਟੇਡੀਅਮ ਉਸਾਰਨ ਦੇ ਨਾਲ-ਨਾਲ ਉਭਰਦੇ ਖਿਡਾਰੀਆਂ ਲਈ ਤਜ਼ਰਬੇਕਾਰ ਵਿਦੇਸ਼ੀ ਕੋਚਾਂ ਦੁਆਰਾ ਵੱਖ-ਵੱਖ ਖੇਡਾਂ ਲਈ ਬਿਨਾਂ ਖਰਚੇ ਤੋਂ ਸਿਖਲਾਈ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੇਲ੍ਹਾਂ, ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਆਊਟਡੋਰ ਸਟੇਡੀਅਮ ਵਿਖੇ ਸਿੱਖਿਆ ਵਿਭਾਗ ਵੱਲੋਂ ਐਲੀਮੈਂਟਰੀ ਸਕੂਲਾਂ ਦੇ ਖਿਡਾਰੀਆਂ ਦੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚੋਂ ਮੱਲਾਂ

ਮਾਰਨ ਵਾਲੇ ਖਿਡਾਰੀਆਂ/ ਵਿਦਿਆਰਥੀਆਂ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ•ਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ•ੇ ਦਾ ਕਸਬਾ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ।  ਇਸ ਮੌਕੇ ਤੇ ਸ੍ਰ: ਸੋਹਨ ਸਿੰਘ ਠੰਡਲ ਨੇ ਜਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ (ਐਲੀ:) ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਿਲ•ਾ ਹੁਸ਼ਿਆਰਪੁਰ ਦੇ ਐਲੀਮੈਂਟਰੀ ਸਕੂਲਾਂ ਵਿੱਚ 22 ਨਵੰਬਰ 2014 ਦੀ ਛੁੱਟੀ ਦਾ ਵੀ ਐਲਾਨ ਕੀਤਾ। ਇਸ ਮੌਕੇ ਤੇ ਕੈਬਨਿਟ ਮੰਤਰੀ ਸ੍ਰ: ਸੋਹਨ ਸਿੰਘ ਠੰਡਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ।  ਤਿੰਨ ਰੋਜ਼ਾ ਜ਼ਿਲ•ਾ ਪੱਧਰੀ ਐਲੀਮੈਂਟਰੀ ਖੇਡ ਮੁਕਾਬਲਿਆਂ ਵਿੱਚ ਲੜਕਿਆਂ ਦੀ ਕਬੱਡੀ ਵਿੱਚ ਮਹਿਲਪੁਰ-2 ਪਹਿਲੇ ਨੰਬਰ, ਟਾਂਡਾ-2 ਦੂਸਰੇ ਨੰਬਰ ਤੇ, ਲੜਕੀਆਂ ਦੀ ਕਬੱਡੀ ਵਿੱਚ ਟਾਂਡਾ-1 ਪਹਿਲੇ ਨੰਬਰ ਤੇ ਹੁਸ਼ਿਆਰਪੁਰ-2 ਏ ਦੂਜੇ ਨੰਬਰ ਤੇ, ਖੋ-ਖੋ ਲੜਕੇ ਦੇ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ-1 ਬੀ ਪਹਿਲੇ, ਟਾਂਡਾ-1 ਦੂਜੇ, ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ-1 ਬੀ ਪਹਿਲੇ, ਟਾਂਡਾ-2 ਦੂਜੇ, ਫੁੱਟਬਲ ਦੇ ਮੁਕਾਬਲਿਆਂ ਵਿੱਚ ਮਾਹਿਲਪੁਰ-1 ਪਹਿਲੇ ਨੰਬਰ, ਮਾਹਿਲਪੁਰ-2 ਦੂਜੇ ਸਥਾਨ ਤੇ ਰਹੇ। ਕੁਸ਼ਤੀਆਂ 25 ਕਿਲੋਗ੍ਰਾਮ ਭਾਰ ਵਰਗ ਵਿੱਚ ਹੁਸ਼ਿਆਰਪੁਰ-2 ਬੀ ਪਹਿਲੇ, ਬੁੱਲੋਵਾਲ ਦੂਜੇ, ਕੁਸਤੀਆਂ 30 ਕਿਲੋਗ੍ਰਾਮ ਭਾਰ ਵਰਗ ਵਿੱਚ ਬੁਲੋਵਾਲ ਪਹਿਲੇ, ਮੁਕੇਰੀਆਂ ਦੂਜੇ, ਲੜਕਿਆਂ ਦੀ ¦ਬੀ ਛਾਲ ਵਿੱਚ ਭੂੰਗਾ-2 ਪਹਿਲੇ ਨੰਬਰ, ਬੁੱਲੋਵਾਲ ਦੂਜੇ ਨੰਬਰ ਤੇ, ਲੜਕੀਆਂ ਦੀ ¦ਬੀ ਛਾਲ ਵਿੱਚ ਹੁਸ਼ਿਆਰਪੁਰ-2 ਪਹਿਲੇ ਅਤੇ ਟਾਂਡਾ ਦੂਜੇ ਸਥਾਨ ਤੇ ਰਹੇ। ਇਸ ਮੌਕੇ ਤੇ ਜ਼ਿਲ•ਾ ਸਿੱਖਿਆ ਅਫ਼ਸਰ (ਸ) ਸੁਖਵਿੰਦਰ ਕੌਰ, ਜ਼ਿਲ•ਾ ਸਿੱਖਿਆ ਅਫ਼ਸਰ (ਐਲੀ:) ਮੋਹਨ ਸਿੰਘ ਲੇਹਲ, ਜਿਲ•ਾ ਖੇਡ ਅਫ਼ਸਰ ਵਿਜੇ ਕੁਮਾਰ, ਇਕਬਾਲ ਸਿੰਘ ਖੇੜਾ, ਮਾਸਟਰ ਰਛਪਾਲ ਸਿੰਘ, ਡੀ ਐਸ ਪੀ ਸਤੀਸ਼ ਕੁਮਾਰ, ਅਧਿਆਪਕ ਨੇਤਾ ਬਹਾਦਰ ਸਿੰਘ, ਡਿਪਟੀ ਡੀ ਈ ਓ ਦਰਸ਼ਨ ਸਿੰਘ, ਸ਼¦ਿਦਰ ਠਾਕਰ, ਸੀਨੀਅਰ ਮੀਤ ਪ੍ਰਧਾਨ ਜ਼ਿਲ•ਾ ਟੂਰਨਾਮੈਂਟ ਕਮੇਟੀ ਪ੍ਰਿੰਸੀਪਲ ਜਰਨੈਲ ਸਿੰਘ, ਹੈਡਮਾਸਟਰ ਤਰਲੋਚਨ ਸਿੰਘ, ਰਜਨੀਸ਼ ਕੁਮਾਰ ਗੁਲਿਆਨੀ, ਨੀਰਜ ਧੀਮਾਨ, ਬੀ ਪੀ ਈ ਓ ਮਨਜੀਤ ਸਿੰਘ, ਬਲਜੀਤ ਕੌਰ, ਸਮਿਤਰ ਕੌਰ, ਰਾਜਾ ਸਿੰਘ ਪੱਟੀ, ਵਰਿੰਦਰ ਨਿਮਾਣਾ, ਜਗਜੀਤ ਸਿੰਘ, ਪਰਮਜੀਤ ਸਿੰਘ ਬਰਾੜ, ਏ ਈ ਓ ਇੰਦਰਜੀਤ ਸਿੰਘ ਬੜੈਚ, ਬਲਵਿੰਦਰ ਪਾਲ ਸਿੰਘ ਬਿਹਾਲਾ, ਪਰਮਜੀਤ ਸਿੰਘ, ਰਜਿੰਦਰ ਕੁਮਾਰ ਅਤੇ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ  ਮਨਜੀਤ ਸਿੰਘ ਲੱਲੀਆਂ ਨੇ ਬਾਖੂਬੀ ਨਿਭਾਈ।

WRITTEN BY