ਸੰਗਰੂਰ, 18 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਲਗਭਗ ਦੁਪਹਿਰ ਦੇ ਸਮੇਂ ਅਨਾਜ ਮੰਡੀ ਵਿੱਚ ਆਈ ਝੋਨੇ ਦੀ ਫਸਲ ਦੀ ਬੋਲੀ ਵਿੱਚ ਪੱਖਪਾਤ ਅਤੇ ਬੇਨਿਯਮੀਆਂ ਕਰਨ ਦੇ ਖਿਲਾਫ ਮਲੇਰਕੋਟਲੇ ਦੇ ਆੜਤੀਆਂ, ਕਿਸਾਨਾਂ ਅਤੇ ਮਜ਼ਦੁੂਰਾਂ ਨੇ ਟਰੱਕ ਯੂਨੀਅਨ ਦੇ ਨਜ਼ਦੀਕ ਮਲੇਰਕੋਟਲਾ ਤੋਂ ਧੂਰੀ ਜਾਣ ਵਾਲੀ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ।ਗੁੱਸੇ ਵਿੱਚ ਆਏ ਹੋਏ ਆੜ੍ਹਤੀਆਂ, ਕਿਸਾਨਾਂ ,ਮਜ਼ਦੂਰਾਂ ਨੇ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਧਰਨਾ ਦੇਣ ਵਾਲੇ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਅਨਾਜ ਮੰਡੀ ਮਲੇਰਕੋਟਲਾ ਵਿੱਚ ਆੜ੍ਹਤੀਆਂ ਦੀ ਗਿਣਤੀ 76 ਹੈ।ਜਿਸ ਵਿਚੋਂ ਫਰੈ ਟਰੇਡਿੰਗ ਕੰਪਨੀ ਮੈਸਰਜ਼ ,ਈਸ਼ਰ ਸਿੰਘ, ਹਰਦੇਵ ਸਿੰਘ ,ਹਰੀ ੳਮ
ਐਂਡ ਕੰਪਨੀ, ਮੇੈਸ਼ਰਜ਼ ਰਾਜਾ ਸਤਨਾਮ ਕੰਪਨੀ ਅਲੱਗ ਹਨ।ਅਨਾਜ ਮੰਡੀ ਵਿੱਚ ਖਰੀਦ ਕਰਨ ਵਾਲੇ ਸਰਕਾਰੀ ਮੁਲਾਜ਼ਮ ਸਿਰਫ ਦੋ ਘੰਟੇ ਅਨਾਜ ਮੰਡੀ ਵਿੱਚ ਆਏ ਹੋਏ ਝੋਨੇ ਦੀ ਫਸਲ ਦੀ ਖਰੀਦਦਾਰੀ ਕਰਦੇ ਹਨ।ਉਸ ਤੋਂ ਬਾਅਦ ਜਿਣਸ ਦੀ ੳਪਨ ਬੋਲੀ ਹੁੰਦੀ ਹੈ।ਜਦੋਂ ਕਿ ਨਿਯਮਾਂ ਅਨੁਸਾਰ ਦੋ ਵਜੇ ਤੱਕ ਸਰਕਾਰੀ ਬੋਲੀ ਹੋਣੀ ਚਾਹੀਦੀ ਹੈ ਅਤੇ ਵੱਖ ਵੱਖ ਏਜੰਸੀਆਂ ਦੇ ਮੁਲਾਜ਼ਮ ਜਿਣਸ ਦੀ ਖਰੀਦ ਕਰਨ ਉਸ ਤੋਂ ਬਾਅਦ ੳਪਨ ਬੋਲੀ ਹੋ ਸਕਦੀ ਹੈ।ਸਰਕਾਰੀ ਕਰਮਚਾਰੀ ਅਤੇ ਅਫਸਰ ਚਾਰ ਆੜ੍ਹਤੀਆਂ ਦੇ ਨਾਲ ਮਿਲ ਕੇ ਸਿਰਫ ਦੋ ਘੰਟੇ ਜਿਣਸ ਦੀ ਖਰੀਦ ਕਰਦੇ ਹਨ। ਉਸ ਤੋਂ ਬਾਅਦ ੳਪਨ ਬੋਲੀ ਹੁੰਦੀ ਹੈ।ਉਨ੍ਹਾਂ ਨੇ ਦੋਸ਼ ਲਾਇਆ ਕਿ ਮੈਸ਼ਰਜ਼ ਏ ਪਰਾਈਵੇਟ ਲਿਮਟਿਡ ਅਤੇ ਪੰਜਾਬ ਰਾਈਸ ਲੈਂਡ ਝੋਨਾ ਖਰੀਦ ਲੈਂਦੇ ਹਨ ਅਤੇ ਖਰੀਦੇ ਹੋਏ ਝੋਨੇ ਦੀ ਅਦਾਇਗੀ ਦੇ ਚੱੈਕ ਆੜ੍ਹਤੀਏ ਜਾਂ ਕਿਸਾਨਾਂ ਨੂੰ ਨਹੀਂ ਦਿੰਦੇ ਜਿਸ ਕਰਕੇ ਇਹਨਾਂ ਤੋਂ ਆੜ੍ਹਤੀਏ ਕਿਸਾਨ ਅਤੇ ਮਜ਼ਦੂਰ ਦੁੱਖੀ ਹਨ ਅਤੇ ਦੁਖੀ ਹੋ ਕੇ ਇਹਨਾਂ ਨੇ ਸੜਕ ਤੇ ਧਰਨਾ ਲਾਇਆ ਅਤੇ ਚੱਕਾ ਜਾਮ ਕੀਤਾ। ਜਦੋਂ ਇਸ ਧਰਨੇ ਦੇ ਸੰਬਧੀ ਐਸ ਸ਼ਡੀਨੈਮ ਮਲੇਰਕੋਟਲੇ ਨੁੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਆਪਣਾ ਮੋਬਾਇਲ ਨੰਬਰ ਤੇ ਕੋਈ ਜਵਾਬ ਨਹੀਂ ਦਿੱਤਾ।



