ਅੰਮ੍ਰਿਤਸਰ, 18 ਨਵੰਬਰ (ਬਲਜੀਤ ਸਿੰਘ) ਅਕਾਲੀ – ਭਾਜਪਾ ਦੀ ਆਪਸੀ ਖਿੱਚੋਤਾਣ ਕਾਰਨ ਕਾਰਨ ਪੰਜਾਬ ਵਿਚ ਅਰਾਜਕਤਾ ਦਾ ਮਹੌਲ ਪੈਦਾ ਹੋ ਗਿਆ ਹੈ। ਪੰਜਾਬ ਵਿਚ ਇਸ ਸਮੇਂ ਕੁਰਸੀ ਯੁੱਧ ਸ਼ੁਰੂ ਹੋ ਗਿਆ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਚੋਗਾਵਾਂ ਦੇ ਸਾਬਕਾ ਜਨਰਲ ਸਕਤੱਰ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਅਕਾਲੀ -ਭਾਜਪਾ ਦੇ ਇਸ ਕੁਰਸੀ ਯੁੱਧ ਕਾਰਨ ਪੰਜਾਬ ਵਿਚ ਸਮਾਜ ਵਿਰੋਧੀ ਤੱਤ ਸਰਗਰਮ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਆਪਣੇ ਆਗੂਆਂ ਦੀ ਦਿੱਤੀ ਕੁਰਬਾਨੀ ਤੋਂ ਬਾਅਦ ਸ਼ਾਤੀ ਕਾਇਮ ਕੀਤੀ ਸੀ, ਹੁਣ ਆਕਾਲੀ-ਭਾਜਪਾ ਪੰਜਾਬ ਨੂੰ ਦੁਬਾਰਾ ਅੱਤਵਾਦ ਦੀ ਅੱਗ ਵਿਚ ਸੁੱਟ ਰਹੀ ਹੈ।ਸ੍ਰ. ਕੱਕੜ ਨੇ ਕਿਹਾ ਕਿ ਆ ਰਹੀਆਂ ਚੋਣਾਂ ਵਿਚ ਅਕਾਲੀ-ਭਾਜਪਾ ਨੂੰ ਆਪਣੀਂ ਹਾਰ ਪਰਤੱਖ ਨਜ਼ਰ ਆ ਰਹੀ ਹੈ, ਜਿਸ ਕਾਰਨ ਇਹ
ਦੋਨੋਂ ਪਾਰਟੀਆਂ ਪੰਜਾਬ ਦਾ ਮਹੌਲ ਖ਼ਰਾਬ ਕਰਨਾਂ ਚਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਹਾਲਤ ਵਿਚ ਪੰਜਾਬ ਦਾ ਮਹੌਲ ਖ਼ਰਾਬ ਨਹੀਂ ਹੋਣ ਦੇਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੇਂਦਰ ਵੱਲੋਂ ਕੋਈ ਗਰਾਂਟ ਨਾਂ ਮਿਲਣ ਕਾਰਨ ਪੰਜਾਬ ਸਰਕਾਰ ਨੇ ਚੰਡੀਗੜ੍ਹ ਦਾ ਮੁੱਦਾ ਫ਼ਿਰ ਤੋਂ ਉਠਾ ਲਿਆ ਹੈ।ਉਨ੍ਹਾਂ ਕਿਹਾ ਕਿ ਸਾਬਕਾ ਸੰਸਦੀ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀਆਂ ਖਿਲਾਫ਼ ਕੀਤਾ ਜਾ ਰਿਹਾ ਪ੍ਰਚਾਰ ਅਤੇ ਇਸ ਪ੍ਰਚਾਰ ਤੇ ਭਾਜਪਾ ਹਾਈ ਕਮਾਂਡ ਦੀ ਚੁੱਪੀ ਬੜੇ ਸਵਾਲ ਪੇਦਾ ਕਰ ਰਹੀ।ਉਨ੍ਹਾਂ ਕਿਹਾ ਕਿ ਅਕਾਲੀ ਅਤੇ ਭਾਜਪਾ ਭਾਵੇਂ ਅਲੱਗ-ਅਲੱਗ ਹੋਕੇ ਚੋਣਾਂ ਲੜਨ ਜਾਂ ਇਕੱਠੇ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ।ਪੰਜਾਬ ਦੀ ਸੂਝਵਾਨ ਜਨਤਾ ਇਨ੍ਹਾਂ ਦੀ ਵਧੀਕੀਆਂ ਅਤੇ ਇਨ੍ਹਾਂ ਦੀ ਆਪਸੀ ਲੜਾਈ ਤੋਂ ਤੰਗ ਆ ਚੁਕੀ ਹੈ।ਪੰਜਾਬ ਦੀ ਜਨਤਾ ਪੰਜਾਬ ਵਿਚ ਇਕ ਹੀ ਪਾਰਟੀ ਦੀ ਸਰਕਾਰ ਵੇਖਣਾਂ ਚਹੁੰਦੀ ਹੈ। ਸ੍ਰ. ਕੱਕੜ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਸਮੇਂ ਪੂਰੀ ਤਰ੍ਹਾਂ ਇਕਜੁੱਟ ਹੈ।



