ਚੰਡੀਗੜ੍ਹ, 15 ਨਵੰਬਰ (ਨਾਗਪਾਲ)- ਹਰਿਆਣਾ ਪੁਲਿਸ ਨੇ ਜ਼ਿਲ੍ਹਾ ਸੋਨੀਪਤ ਦੇ ਮੁਰਥਲ ਵਿਚ ਹਥਿਆਰਾਂ ਦੇ ਬਲ ’ਤੇ ਕਾਰ ਤੇ ਨਗਦੀ ਲੁੱਟਣ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਸੀਆਂ ਵਿਚ ਦੇਵਿੰਦਰ ਨਿਵਾਸੀ ਧਨੋਰਾ, ਸਤਿੰਦਰ ਨਿਵਾਸੀ ਸਗਵਾ ਜ਼ਿਲ੍ਹਾ ਬਾਗਪਤ, ਸੁਨੀਲ ਨਿਵਾਸੀ ਬਭੀਸਾ ਜ਼ਿਲ੍ਹਾ ਸ਼ਾਮਲੀ, ਮਹਿਬੂਬ ਨਿਵਾਸੀ ਕੇਸਖਾ ਸ਼ਾਹਪੁਰ, ਮੋਨੂੰ ਉਰਫ ਅਜੀਤ ਨਿਵਾਸੀ ਬਲਵਾ ਸ਼ਾਹਪੁਰ ਉਤਰ ਪ੍ਰਦੇਸ਼ ਸ਼ਾਮਲ ਹਨ। ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀ 6 ਸਤੰਬਰ ਨੂੰ ਸ਼ਿਵਮ ਪੁੱਤਰ ਮਹਿੰਦਰ ਵਾਸੀ ਸੈਕਟਰ 15 ਪੰਚਕੂਲਾ ਨੇ ਥਾਣਾ ਮੁਰਥਲ ਵਿਚ ਸ਼ਿਕਾਇਤ ਕੀਤੀ ਸੀ ਕਿ ਚਾਰ ਨੌਜਵਾਨਾਂ ਨੇ ਉਨ੍ਹਾਂ ਦੀ ਸਵੀਫਟ ਕਾਰ ਨੰਬਰ ਐਚਆਰ-99 ਟੀਐਫ-1558 ਤੇ ਮੋਬਾਇਲ, ਲੈਪਟਾਪ, ਦਸ ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਦੋਸਤ ਅਭਿਮੰਨੂ ਦਾ ਮੋਬਾਇਲ ਫੋਨ ਤੇ 2 ਹਜ਼ਾਰ ਰੁਪਏ
ਪਿਸਤੌਲ ਦੇ ਬਲ ’ਤੇ ਪਿੰਡ ਤਾਜਪੁਰ ਦੀ ਹੱਦ ਤੋਂ ਲੁੱਟ ਲਿਆ ਹੈ। ਇਸ ਘਟਨਾ ਦਾ ਉਕਤ ਸ਼ਿਵਮ ਦੇ ਅਨੁਸਾਰ ਅੰਕਿਤ ਕਰ ਸ਼ਾਸਤਰ ਅਧਿਨਿਯਮ ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਥਾਣਾ ਮੁਰਥਲ ਵਿਚ ਮਾਮਲਾ ਦਰਜ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੀ ਖੋਜਬੀਨ ਕਰਦੇ ਹੋਏ ਘਟਨਾ ਵਿਚ ਸ਼ਾਮਲ ਉਕਤ ਦੋਸ਼ੀਆਂ ਦੇਵੇਂਦਰ, ਸਿਤੇਂਦਰ, ਸੁਨੀਲ, ਮਹਿਬੂਬ ਤੇ ਮੋਨੂੰ ਉਰਫ ਅਜੀਤ ਨੂੰ ਆਦਲਤ ਕੈਂਪਸ ਸੋਨੀਪਤ ਦੀ ਸੀਮਾ ਦੇ ਨੇੜੇ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਤਿੰਨ ਲਈ ਪੁਲਿਸ ਰਿਮਾਂਡ ’ਤੇ ਲਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਲਈ ਵਰਤੇ ਗਏ ਨਜਾਇਜ਼ ਹਥਿਆਰ ਤੇ ਲੁੱਟੀ ਗਈ ਸਵੀਫਟ ਕਾਰ ਨੰ. ਐਚਆਰ-99 ਟੀ ਐਫ-1558 ਨੂੰ ਵੀ ਉਤਰ ਪ੍ਰਦੇਸ਼ ਤੋਂ ਬਰਾਮਦ ਕਰ ਲਏ ਗਏ ਹਨ। ਮਾਮਲੇ ਦੀ ਅਗਾਉਂ ਜਾਂਚ ਕੀਤੀ ਜਾ ਰਹੀ ਹੈ।



