ਜੰਮੂ, 13 ਨਵੰਬਰ (ਪੀ. ਟੀ.)- ਪਾਕਿਸਤਾਨ ਰੇਂਜਰਜ਼ ਨੇ ਜੰਮੂ ਤੇ ਕਸ਼ਮੀਰ ਦੇ ਸਾਂਬਾ ਅਤੇ ਜੰਮੂ ਦੇ ਜ਼ਿਲਿਆਂ ‘ਚ ਜੰਗਬੰਦੀ ਦੀ ਮੁੜ ਉਲੰਘਣਾ ਕਰਦਿਆਂ ਅੰਤਰਰਾਸ਼ਟਰੀ ਸਰਹ¤ਦ ‘ਤੇ ਸਥਿਤ ਭਾਰਤੀ ਚੌਕੀਆਂ ‘ਤੇ ਸਾਰੀ ਰਾਤ ਗੋਲਾਬਾਰੀ ਕੀਤੀ। ਪੁਲਿਸ ਨੇ ਵੀਰਵਾਰ ਨੂੰ ਦ¤ਸਿਆ ਕਿ ਗੋਲਾਬਾਰੀ ਨਾਲ ਜਾਨ-ਮਾਲ ਨੂੰ ਕੋਈ ਨੁਕਸਾਨ ਨਹੀਂ ਪੁ¤ਜਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਜੰਮੂ ‘ਚ ਆਈ.ਏ.ਐਨ.ਐਸ. ਨੂੰ ਦ¤ਸਿਆ ਕਿ ਪਾਕਿਸਤਾਨ ਰੇਂਜਰਜ਼ ਨੇ ਅੰਤਰਰਾਸ਼ਟਰੀ ਸਰਹ¤ਦ ‘ਤੇ ਸਥਿਤ ਸਾਂਬਾ ਜ਼ਿਲ੍ਹੇ ‘ਚ ਰਾਮਗੜ੍ਹ ਸੈਕਟਰ ਅਤੇ ਮਕਵਾਲ ਸੈਕਟਰ ‘ਚ ਬੀ.ਐਸ.ਐਫ. ਦੀਆਂ ਚੌਕੀਆਂ ‘ਤੇ ਗੋਲਾਬਾਰੀ ਕੀਤੀ ਪਰ ਬੀ.ਐਸ.ਐਫ. ਨੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ। ਅਧਿਕਾਰੀ ਜੰਮੂ ਤੇ ਕਸ਼ਮੀਰ ‘ਚ ਅੰਤਰਰਾਸ਼ਟਰੀ ਸਰਹ¤ਦ ਅਤੇ ਲਾਈਨ ਆਫ਼ ਕੰਟਰੋਲ ‘ਤੇ ਸਥਿਤੀ ਬਾਰੇ ਪੂਰੀ ਨਜ਼ਰ ਰ¤ਖ ਰਹੇ ਹਨ, ਕਿਉਂਕਿ ਸਰਹ¤ਦ ਨੇੜੇ ਸਥਿਤ ਪਿੰਡਾਂ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।



