ਸ੍ਰੀਨਗਰ, 13 ਨਵੰਬਰ (ਪੀ. ਟੀ.)- ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ‘ਚ ਰਾਤ ਦਾ ਤਾਪਮਾਨ 0.4 ਡਿਗਰੀ ਘ¤ਟੋ-ਘ¤ਟ ਸੀ ,ਲੇਹ ਤੇ ਕਾਰਗਿਲ ‘ਚ ਤਾਪਮਾਨ ਮਨਫ਼ੀ 10 ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ‘ਚ ਹੋਰ ਵੀ ਠੰਢ ਵਧੇਗੀ, ਜਿਸ ਲਈ ਸਥਾਨਕ ਵਾਸੀ ਸਰਦੀ ਤੋਂ ਬਚਣ ਲਈ ਗਰਮ ਕ¤ਪੜੇ, ਕਾਂਗੜੀ ਆਦਿ ਦਾ ਸਹਾਰਾ ਲੈ ਰਹੇ ਹਨ ।ਕਾਰਗਿਲ ,ਦਰਾਸ, ਪਹਿਲਗਾਮ ਗੁਲਮਰਗ ਆਦਿ ਥਾਵਾਂ ‘ਤੇ ਤਾਪਮਾਨ ਕਾਫ਼ੀ ਘਟਿਆ ਹ।ੈ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਠੰਢ ਹੋਰ ਵੀ ਵਧੇਗੀ। ਜਿਵੇਂ-ਜਿਵੇਂ ਠੰਢ ਵਧਦੀ ਹੈ ਤਾਂ ਸੈਲਾਨੀ ਅਜਿਹੀ ਠੰਢ ਦਾ ਨਜ਼ਾਰਾ ਲੈਣ ਲਈ ਬਹੁਤ ਆਉਂਦੇ ਹਨ ਤੇ ਸਥਾਨਿਕ ਵਾਸੀਆਂ ਦਾ ਰੋਜ਼ਗਾਰ ਵਧਦਾ ਹੈ।



