ਪਾਕੁਡ (ਝਾਰਖੰਡ),13 ਨਵੰਬਰ (ਪੀ. ਟੀ.)- ਰਾਸ਼ਟਰੀ ਜਾਂਚ ਏਜੰਸੀ ਅਤੇ ਖ਼ੁਫ਼ੀਆ ਬਿਉਰੋ ਨੇ ਸਾਂਝੀ ਕਾਰਵਾਈ ਕਰਦਿਆਂ ਪ¤ਛਮੀ ਬੰਗਾਲ ਦੇ ਬਰਦਵਾਨ ‘ਚ ਹੋਏ ਬੰਬ ਧਮਾਕੇ ‘ਚ ਝਾਰਖੰਡ ਦੇ ਪਾਕੁਡ ਜ਼ਿਲ੍ਹੇ ਦੇ ਸੰਗਰਾਮ ਪੁਰ ‘ਚੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।ਮੁ¤ਫਾਸਿਲ ਪੁਲਿਸ ਸਟੇਸ਼ਨ ਦੇ ਮੁਖੀ ਆਰ ਕੇ ਮਿੰਜ਼ ਨੇ ਕਿਹਾ ਕਿ ਐਨ ਆਈ ਏ -ਆਈ ਬੀ ਨੇ ਬਰਦਵਾਨ ਬੰਬ ਧਮਾਕੇ ‘ਚ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਦਵਾਨ ਕਸਬੇ ਦੇ ਖਬਰਗੜ੍ਹ ‘ਚ ਇਕ ਘਰ ‘ਚ 2 ਅਕਤੂਬਰ ਨੂੰ ਹੋਏ ਬੰਬ ਧਮਾਕੇ ‘ਚ ਜਮਾਤ- ਉਲ- ਮੁਜ਼ਾਹਦੀਨ ਦੇ ਦੋ ਮੈਂਬਰ ਮਾਰੇ ਗਏ ਸਨ। ਪਾਕੁਡ ਪ¤ਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਨਾਲ ਲ¤ਗਦਾ ਹੈ । ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।



