Skip to content
Independent perspectives. Global stories.
BREAKING

15 ਨਵੰਬਰ ਤੋਂ ਫਿਰ ਘੱਟ ਸਕਦੀਆਂ ਹਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

Share this story

Page-1_03 ਨਵੀਂ ਦਿੱਲੀ, 12 ਨਵੰਬਰ (ਪੀ. ਟੀ.)- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਇਕ ਵਾਰ ਫਿਰ ਕਟੌਤੀ ਕੀਤੀ ਜਾ ਸਕਦੀ ਹੈ। ਸੂਤਰਾਂ ਅਨੁਸਾਰ 15 ਨਵੰਬਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਦਾ ਅਧਿਕਾਰਕ ਐਲਾਨ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪੈਟਰੋਲ ਦੀ ਕੀਮਤ 80 ਪੈਸੇ ਤੋਂ ਲੈ ਕੇ 1.20 ਰੁਪਏ ਤੇ ਡੀਜ਼ਲ ਦੀ ਕੀਮਤ 75 ਪੈਸੇ ਤੋਂ ਲੈ ਕੇ 1.10 ਰੁਪਏ ਤ¤ਕ ਦੀ ਕਟੌਤੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਦੀ ਕੀਮਤ ‘ਚ 2.41 ਰੁਪਏ ਜਦੋਂ ਕਿ ਡੀਜ਼ਲ ‘ਚ 2.25 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਸੀ। ਅਜੇ ਤ¤ਕ ਪੈਟਰੋਲ ਕੰਪਨੀਆਂ ਨੇ ਲਗਾਤਾਰ 6 ਵਾਰ ਕੀਮਤਾਂ ਘਟਾ ਕੇ ਪੈਟਰੋਲ 13 ਫ਼ੀਸਦੀ ਜਾਂ 9.39 ਰੁਪਏ ਪ੍ਰਤੀ ਲੀਟਰ ਘ¤ਟ ਕੀਤੇ ਹਨ। ਡੀਜ਼ਲ ਦੀ ਕੀਮਤ 10 ਫ਼ੀਸਦੀ ਜਾਂ 5.62 ਫ਼ੀਸਦੀ ਪ੍ਰਤੀ ਲੀਟਰ ਘਟਾਈ ਗਈ ਹੈ।

WRITTEN BY