Skip to content
Independent perspectives. Global stories.
BREAKING

ਵਿਦੇਸ਼ਾਂ ਤੋਂ ਮ੍ਰਿਤਕ ਦੇਹਾਂ ਪ੍ਰਾਪਤ ਕਰਨ ਲਈ ਆਨਲਾਈਨ ਸੇਵਾ ਆਰੰਭ

Share this story

ਚੰਡੀਗੜ•, 12 ਨਵੰਬਰ (ਪੀ. ਟੀ.)- ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਸਬੰਧੀ ਮੰਤਰਾਲਾ ਵੱਲੋਂ ਨਵੀਂ ਆਨਲਾਈਨ ਸੇਵਾ ਆਰੰਭ ਕੀਤੀ ਗਈ ਹੈ ਜਿਸ ਰਾਹੀਂ ਉਹ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਨ ਲਈ ਵਿਦੇਸ਼ ਤੋਂ ਮ੍ਰਿਤਕ ਰਿਸ਼ਤੇਦਾਰ ਦੀ ਮ੍ਰਿਤਕ ਦੇਹ ਹਾਸਿਲ ਕਰ ਸਕਣਗੇ।
ਅੱਜ ਇਥੇ ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨਵੇਂ ਸਾਫਟਵੇਅਰ ਮੌਡਿਊਲ ਰਾਹੀਂ ਪ੍ਰਦਾਨ ਕੀਤੀ ਜਾ ਰਹੀ ਇਸ ਸੇਵਾ ਦੀ ਮਦਦ ਨਾਲ ਕੋਈ ਵੀ ਭਾਰਤੀ ਵਾਰਸ ਈ.ਸੀ.ਆਰ. ਦੇਸ਼ਾਂ ’ਚ ਵੱਸਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋਣ ’ਤੇ ਉਸ ਦੀ ਮ੍ਰਿਤਕ ਦੇਹ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈ.ਸੀ.ਆਰ. ਦੇਸ਼ਾਂ (ਉਹ ਦੇਸ਼ ਜਿੱਥੇ ਇਮੀਗ੍ਰੇਸ਼ਨ ਜਾਂਚ ਲਾਜ਼ਮੀ ਹੈ) ’ਚ ਮਲੇਸ਼ੀਆ, ਜਾਰਡਨ, ਯੂ.ਏ.ਈ., ਯਮਨ, ਲੈਬਨਾਨ, ਕਤਰ, ਓਮਾਨ, ਕੁਵੈਤ, ਇਰਾਕ, ਬਹਿਰੀਨ, ਸਾਊਦੀ ਅਰਬ, ਅਫਗਾਨਿਸਤਾਨ, ਇੰਡੋਨੇਸ਼ੀਆ, ਲਿਬੀਆ, ਸੁਡਾਨ,

ਸੀਰੀਆ ਅਤੇ ਥਾਈਲੈਂਡ ਆਦਿ ਦੇਸ਼ ਸਾਮਿਲ ਹਨ।ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਵਿਦੇਸ਼ਾਂ ਤੋਂ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਵਾਪਿਸ ਲਿਆਉਣ ’ਚ ਪੇਸ਼ ਆਉਂਦੀ ਵੱਡੀ ਦਿੱਕਤ ਦਾ ਮਾਮਲਾ ਪ੍ਰਵਾਸੀ ਭਾਰਤੀ ਮਾਮਲੇ ਮੰਤਰਾਲਾ ਸਾਹਮਣੇ ਉਠਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮੰਤਰਾਲੇ ਨੂੰ ਅਪੀਲ ਕੀਤੀ ਗਈ ਸੀ ਕਿ ਕਿ ਮੰਤਰਾਲਾ ਜਲਦ ਤੋਂ ਜਲਦ ਆਪਣੇ ਵਿਦੇਸ਼ ਵੱਸਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਤ ਹੋਣ ’ਤੇ ਉਨ੍ਹਾਂ ਦੀ ਮ੍ਰਿਤਕ ਦੇਹ ਬਿਨਾਂ ਕਿਸੇ ਦਿੱਕਤ ਦੇਸ਼ ਲਿਆਉਣਾ ਯਕੀਨੀ ਬਨਾਉਣ ਲਈ ਲੋੜੀਂਦੇ ਕਦਮ ਪੁੱਟੇ।
ਪੰਜਾਬ ਸਰਕਾਰ ਦੀ ਇਸੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਪ੍ਰਵਾਸੀ ਭਾਰਤੀ ਮਾਮਲੇ ਮੰਤਰਾਲੇ ਵੱਲੋਂ ਇਹ ਸੇਵਾ ਆਰੰਭ ਕੀਤੀ ਗਈ ਹੈ ਜਿਸ ਰਾਹੀਂ ਨਾ ਸਿਰਫ ਇਨ੍ਹਾਂ ਈ.ਸੀ.ਆਰ. ਦੇਸ਼ਾਂ ’ਚ ਆਪਣੇ ਨਜ਼ਦੀਕੀ ਦੀ ਮੌਤ ਹੋ ਜਾਣ ’ਤੇ ਸਬੰਧਤ ਰਿਸ਼ਤੇਦਾਰ ਮ੍ਰਿਤਕ ਦੇਹ ਪ੍ਰਾਪਤ ਕਰਨ ਲਈ ਬਿਨਾ ਕਿਸੇ ਦਿੱਕਤ ਆਨਲਾਈਨ ਬੇਨਤੀ ਕਰ ਸਕਦੇ ਹਨ ਬਲਕਿ ਸਾਰੀ ਪ੍ਰਕ੍ਰਿਆ ਦੀ ਤਾਜ਼ਾ ਸਥਿਤੀ ਬਾਰੇ ਵੀ ਜਾਣੂੰ ਹੁੰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਹ ਆਨਲਾਈਨ ਸੇਵਾ ਾ.ਮੋੳਿ.ਗੋਵ.ਨਿ. ’ਤੇ ਉਪਲਬਧ ਹੈ।ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਆਨਲਾਈਨ ਬੇਨਤੀ ਦਰਜ ਕਰਨ ਦੇ ਤੁਰੰਤ ਬਾਅਦ ਹੀ ਸਬੰਧਤ ਦੇਸ਼ ਦੀ ਅੰਬੈਸੀ ਆਪਣੀ ਕਾਰਵਾਈ ਆਰੰਭ ਕਰ ਦੇਵੇਗੀ ਅਤੇ ਲੋੜੀਂਦੀ ਰਸਮੀ ਕਾਰਵਾਈ ਜਲਦ ਤੋਂ ਜਲਦ ਕਰਦਿਆਂ ਮ੍ਰਿਤਕ ਦੇਹ ਨੂੰ ਦੇਸ਼ ਵਾਪਿਸ ਉਸ ਦੇ ਪਰਿਵਾਰ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ।

WRITTEN BY