Skip to content
Independent perspectives. Global stories.
BREAKING

ਪੰਜਾਬ ਦੇ ਆਰਥਕ ਪੈਕਜ ਤੇ ਹੋਰ ਮੰਗਾਂ ਲਈ ਕੇਂਦਰ ਕੋਲ ਚੁ¤ਕਾਂਗਾ ਮੁ¤ਦਾ : ਸਾਂਪਲਾ

Share this story

ਚੰਡੀਗੜ੍ਹ, 12 ਨਵੰਬਰ (ਪੀ. ਟੀ)- ਸਮਾਜਕ ਨਿਆਂ ਤੇ ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਅਕਾਲੀ-ਬੀਜੇਪੀ ਗਠਜੋੜ ਚ ਕਿਸੇ ਕਿਸਮ ਦੀ ਫਿ¤ਕ ਤੇ ਕੁੜ¤ਤਣ ਨਹੀਂ ਹੈ ਤੇ ਸੂਬਾ ਸਰਕਾਰ ਸਫਲਤਾ ਪੂਰਵਕ ਕੰਮ ਕਰ ਰਹੀ ਹੈ। ਗਠਜੋੜ ਆਗੂਆਂ ਚ ਕੁਝ ਵਿਚਾਰਕ ਮਤਭੇਦ ਤਾਂ ਹੋ ਸਕਦੇ ਹਨ ਪਰ ਕਿਸੇ ਕਿਸਮ ਦਾ ਮਨ ਭੇਦ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਂਪਲਾ ਨੇ ਅ¤ਜ ਚੰਡੀਗੜ੍ਹ ਪ੍ਰੈਸ ਕਲ¤ਬ ਵਿਖੇ ਕਰਦਿਆਂ ਕਿਹਾ ਕਿ ਅਕਾਲੀ-ਬੀਜੇਪੀ ਨੇ ਵਿਧਾਨ ਸਭਾ ਦੀ ਚੋਣ ਇਕ¤ਠਿਆਂ ਲੜੀ। ਫੇਰ ਪਾਰਲੀਮੈਂਟ ਦੀ ਚੋਣ ਵੀ ਇਕ¤ਠੀ ਲੜੀ ਜਿਸ ਚੋਂ ਸਾਡੀ ਸਰਕਾਰ ਤੇ ਮੈਂ ਐਮ ਪੀ ਬਣਿਆ ਅਤੇ ਹੁਣ ਕਾਰਪੋਰੇਸ਼ਨ ਚੋਣਾਂ ਵੀ ਇਕ¤ਠਿਆਂ ਲੜਾਂਗੇ। ਅਕਾਲੀ ਦਲ ਕੋਲ ਮੁ¤ਖ ਮੰਤਰੀ ਤੇ ਡਿਪਟੀ ਮੁ¤ਖ ਮੰਤਰੀ ਦੇ ਅਹੁਦੇ ਬਾਰੇ ਪੁ¤ਛੇ ਸਵਾਲ ਨੂੰ ਟਾਲਦਿਆਂ ਸਾਂਪਲਾ ਨੇ ਕਿਹਾ ਕਿ ਇਹ ਹੁਣ ਪੁਰਾਣੀ ਗ¤ਲ ਹੋ ਗਈ ਹੈ। ਮੇਰੇ ਤੋਂ ਪਹਿਲਾਂ ਇਸ ਮੁ¤ਦੇ ਤੇ ਕਈ ਵਾਰ ਬੀਜੇਪੀ ਦਾ ਪ¤ਖ ਸਪਸ਼ਟ ਵੀ ਕੀਤਾ ਜਾ ਚੁ¤ਕਾ ਹੈ। ਐਸ ਵਾਈ ਐਲ ਤੇ ਚੰਡੀਗੜ੍ਹ ਦੇ ਮੁ¤ਦੇ ਤੇ ਪੁ¤ਛੇ ਸਵਾਲ ਦੇ ਜਵਾਬ ਚ ਸਾਂਪਲਾ ਨੇ ਕਿਹਾ ਕਿ ਉਹ ਪੰਜਾਬ ਦੇ ਹ¤ਕਾਂ ਲਈ ਵਚਨਬ¤ਧ ਹਨ। ਮੈਂ ਸਮਝਦਾ ਹਾਂ ਕਿ ਅਜਿਹੇ ਮਸਲੇ ਆਪਸੀ ਗ¤ਲਬਾਤ ਰਾਹੀਂ ਹੀ ਇਕ ਮੇਜ਼ ਤੇ ਬੈਠਕੇ ਹ¤ਲ ਹੋਣੇ

ਚਾਹੀਦੇ ਹਨ। ਵਿਜੇ ਸਾਂਪਲਾ ਨੇ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਦ ਪਹਿਲੀ ਵਾਰ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕੇਂਦਰੀ ਮੰਤਰੀ ਬਣਨਗੇ। ਉਨ੍ਹਾ ਕਿਹਾ ਕਿ ਮੈਂ ਮਜਦੂਰੀ ਵੀ ਕਰਦਾ ਰਿਹਾ ਹਾਂ, ਪਲੰਬਰ ਦਾ ਕੰਮ ਵੀ ਕੀਤਾ ਤੇ ਇਲੈਕਟਰੀਸ਼ਨ ਵਜੋਂ ਵੀ ਕੰਮ ਕਰਦਾ ਰਿਹਾ। ਬਾਦ ਵਿਚ ਇਲੈਕਟਰੀਸ਼ਨ ਦਾ ਛੋਟਾ ਜਿਹਾ ਵਪਾਰ ਕੀਤਾ। ਉਨ੍ਹਾਂ ਜਿਥੇ ਆਪਣੀ ਚੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਉਥੇ ਇਹ ਵੀ ਕਿਹਾ ਕਿ ਬੀਜੇਪੀ ਹੀ ਅਜਿਹੀ ਪਾਰਟੀ ਹੈ ਜਿਥੇ ਮੇਰੇ ਵਰਗੇ ਹੇਠਲੇ ਦਰਜੇ ਦੇ ਪਾਰਟੀ ਵਰਕਰਾਂ ਤੇ ਦਲਿਤਾਂ ਨੁੰ ਉਚ ਅਹੁਦੇ ਨਸੀਬ ਹੁੰਦੇ ਹਨ।ਸਾਂਪਲਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਰਦ ਮੋਦੀ ਦਾ ਮੈਨੂੰ ਮੰਤਰੀ ਬਣਾਉਣ ਬਾਰੇ ਫੋਨ ਆਇਆ ਤਾਂ ਮੈਨੂੰ ਯਕੀਨ ਨਹੀਂ ਹੋਇਆ। ਫੇਰ ਜਦੋਂ ਇਸ ਗ¤ਲ ਦਾ ਜਾਣਕਾਰੀ ਮੈਂ ਆਪਣੇ ਪਰਿਵਾਰ ਨੂੰ ਦਿ¤ਤੀ ਤਾਂ ਉਹ ਵੀ ਇਹੀ ਸਮਝਦੇ ਰਹੇ ਕਿ ਮੈਂ ਉਨ੍ਹਾਂ ਨਾਲ ਮਜ਼ਾਕ ਕਰ ਰਿਹਾ ਹਾਂ। ਸਾਂਪਲਾ ਨੇ ਬੀਜੇਪੀ ਡਾ ਭੀਮ ਰਾਮ ਰਾਓ ਅੰਬੇਦਕਰ ਦੇ ਸਮੇਂ ਤੋਂ ਹੀ ਦਲਿਤਾਂ ਦਾ ਵਿਕਾਸ ਕਰਨ ਵਾਲੀ ਪਾਰਟੀ ਰਹੀ ਹੈ। ਜਦੋਂ ਕਾਂਗਰਸ ਵਲੋਂ ਉਨ੍ਹਾਂ ਨੂੰ ਹਰਵਾ ਦਿਤਾ ਿਗਆ ਸੀ ਤਾਂ ਬੀਜੇਪੀ ਦੇ ਡਾ ਸ਼ਾਮਾ ਪ੍ਰਸ਼ਾਦ ਮੁਖਰਜੀ ਹੁਰਾਂ ਵਲੋਂ ਹੀ ਉਨ੍ਹਾਂ ਨੂੰ ਐਮ ਸੀ ਏ (ਰਾਜ ਸਭਾ ਮੈਂਬਰ) ਬਣਵਾਇਆ ਗਿਆ ਸੀ। ਹੁਣ ਵੀ ਦੇਸ਼ ਚ ਇਕ ਚਾਹ ਵੇਚਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਫਲਤਾਪੂਰਵਕ ਕੰਮ ਕਰ ਰਹੇ ਹਨ। ਪੰਜਾਬ ਚ ਬੀਜੇਪੀ ਵਿਧਾਇਕ ਦਲ ਦੇ ਆਗੂ ਚੁੰਨੀ ਲਾਲ ਹਨ ਤੇ ਹੁਣ ਮੇਰੀ ਮੰਤਰੀ ਵਜੋਂ ਨਿਯੁਕਤੀ ਹੋਈ ਹੈ। ਨਸ਼ਿਆਂ ਦੇ ਮੁ¤ਦੇ ਤੇ ਗ¤ਲ ਕਰਦਿਆਂ ਸਾਂਪਲਾ ਨੇ ਕਿਹਾ ਕਿ ਯੂਪੀਏ ਸਰਕਾਰ ਸਰਹ¤ਦ ਪਾਰੋਂ ਆਉਂਦੀਆਂ ਨਸ਼ੀਲੀਆਂ ਵਸਤਾਂ ਨੁੰ ਰੋਕਣ ਚ ਨਕਾਮ ਰਹੀ ਸੀ। ਸੂਬਾ ਸਰਕਾਰ ਨੇ ਇਸ ਤਰਜ ਤੇ ਕਾਫੀ ਕੰਮ ਕੀਤਾ ਹੈ ਤੇ ਕਾਫੀ ਡੀ ਐਡਿਕਸ਼ਨ ਕੇਂਦਰ ਵੀ ਖੋਲ੍ਹੇ ਗਏ ਹਨ। ਐਨਡੀਏ ਸਰਕਾਰ ਬਣਨ ਉਪਰੰਤ ਨਸ਼ਿਆਂ ਦੀ ਸਪਲਾਈ ਚ ਕਮੀ ਆਈ ਹੈ। ਇਸ ਤੋਂ ਪਹਿਲਾਂ ਵਿਜੇ ਸਾਂਪਲਾ ਦਾ ਚੰਡੀਗੜ੍ਹ ਵਿਚਲੇ ਬੀਜੇਪੀ ਹੈਡਕੁਆਰਟਰ ਤੇ ਸੂਬਾ ਪ੍ਰਧਾਨ ਕਮਲ ਸ਼ਰਮਾ ਸਮੇਤ ਸਮੁ¤ਚੀ ਬੀਜੇਪੀ ਲੀਡਰਸ਼ਿਪ ਵਲੋਂ ਸੁਆਗਤ ਕੀਤਾ ਗਿਆ।

WRITTEN BY