Skip to content
Independent perspectives. Global stories.
BREAKING

ਪੰਜਾਬ ਵਿਚ ਭੁਮੀਗਤ ਪਾਈਪਲਾਈਨ ਪ੍ਰਣਾਲੀ ਦੇ ਢੁਕਵੇਂ ਵਿਕਾਸ ਲਈ 120 ਕਰੋੜ ਖਰਚੇ ਜਾਣਗੇ

Share this story

ਚੰਡੀਗੜ੍ਹ,9 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਭੁਮੀਗਤ ਪਾਈਪਲਾਈਨ ਪ੍ਰਣਾਲੀ ਰਾਹੀ- ਮੀਹ ਦੇ ਪਾਣੀ ਦਾ ਢੁਕਵਾਂ ਇਸਤੇਮਾਲ ਕਰਨ ਦੇ ਇਕ ਨਿਵੇਕਲੇ ਪ੍ਰੋਜੈਕਟ ਲਈ 120 ਕਰੋੜ ਰੁਪਏ ਦੀ ਰਕਮ ਰਾਖਵੀ- ਰਖੀ ਹੈ। ਇਹ ਪ੍ਰਣਾਲੀ ਵਿਕਾਸਸ਼ੀਲ ਦੇਸਾਂ ਦੁਆਰਾ ਜਲ ਸਰੋਤਾਂ ਦੇ ਢੁਕਵੇ- ਇਸਤੇਮਾਲ ਲਈ ਇਕ ਸਾਨਦਾਰ ਬਦਲ ਵਜੋ- ਵਰਤੀ ਜਾ ਚੁਕੀ ਹੈ।    ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰੀ ਤੋਤਾ ਸਿੰਘ ਨੇ ਇਹ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਮੱਧ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਘਟਣ, ਉਤਰੀ ਉਪ-ਪਹਾੜੀ ਖੇਤਰ ਵਿਚ ਜਲ ਸਰੋਤਾਂ ਦੀ ਘਾਟ ਅਤੇ ਦਖਣ-ਪਛਮੀ ਖੇਤਰ ਵਿਚ ਖਾਰੇ ਪਾਣੀ ਦੀ ਸਮੱਸਿਆ ਨੂੰ ਇਸ ਪ੍ਰਣਾਲੀ ਦੀ ਮਦਦ ਨਾਲ ਦੂਰ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਣਾਲੀ ਨਾਲ ਨਾ ਸਿਰਫ ਪਾਣੀ ਦੀ ਬਚਤ ਹੋਵੇਗੀ ਸਗੋ- ਝਾੜ ਅਤੇ ਖੇਤੀ ਦੀ ਗੁਣਵੱਤਾ ਵਿਚ ਸੁਧਾਰ ਕਰਨ ਵਿਚ ਵੀ ਮਦਦ ਮਿਲੇਗੀ। ਸ੍ਰੀ ਤੋਤਾ ਸਿੰਘ ਨੇ ਇਹ ਵੀ ਕਿਹਾ

ਕਿ ਤਿੰਨ ਵਰ੍ਹਿਆਂ ਦੇ ਇਸ ਵਿਕਾਸ ਪ੍ਰੋਜੈਕਟ ਨੂੰ ਜਮੀਨ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੁਆਰਾ ਲਾਗੂ ਕੀਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਦਾ ਮਕਸਦ ਸਤਹ ਅਤੇ ਸਤਹ ਤੋ- ਹੇਠਲੇ ਪਾਣੀ ਦੇ ਸਰੋਤਾਂ ਤੋ- ਉਪਲਬਧ ਸਿੰਚਾਈ ਦੇ ਪਾਣੀ ਦਾ ਯੋਗ ਇਸਤੇਮਾਲ ਕਰਨਾ ਹੈ।ਉਨ੍ਹਾਂ ਅਗੇ ਦੱਸਿਆ ਕਿ ਇਕ ਵਿਸਥਾਰਿਤ ਸਿੰਚਾਈ ਯੋਜਨਾ ਤਹਿਤ ਦੋ ਪੜਾਵਾਂ ਵਿਚ ਸਬਸਿਡੀ ਮੁਹਈਆ ਕਰਵਾਈ ਜਾਵੇਗੀ। ਇਸ ਤਹਿਤ ਲਾਭਪਾਤਰੀ ਭਾਈਚਾਰੇ ਵਲੋ- ਨਕਦ/ਮਜਦੂਰੀ ਦੇ ਰੂਪ ਵਿਚ ਲਾਗਤ ਦਾ 10 ਫੀਸਦੀ ਯੋਗਦਾਨ ਦਿਤਾ ਜਾਵੇਗਾ ਅਤੇ 90 ਫੀਸਦੀ ਲਾਗਤ ਪ੍ਰਸਤਾਵਿਤ ਆਰ.ਆਈ.ਡੀ.ਐਫ-17 ਪ੍ਰੋਜੈਕਟ ਵਲੋ- ਚੁਕੀ ਜਾਵੇਗੀ ਜਿਸ ਤਹਿਤ ਸੂਬਾ ਸਰਕਾਰ ਨੂੰ ਨਾਬਾਰਡ ਦੁਆਰਾ 95 ਫੀਸਦੀ ਕਰਜਾ ਦਿਤਾ ਜਾਵੇਗਾ ਅਤੇ ਬਾਕੀ ਦਾ 5 ਫੀਸਦੀ ਹਿਸਾ ਸੂਬਾ ਸਰਕਾਰ ਆਪਣੇ ਵਲੋ- ਪਾਵੇਗੀ। ਉਨ੍ਹਾਂ ਇਹ ਵੀ ਜਾਣਕਾਰੀ ਦਿਤੀ ਕਿ ਇਸ ਪ੍ਰੋਜੈਕਟ ਦਾ ਪਰਚਾਰ ਪਿੰਡਾਂ ਦੀਆਂ ਪੰਚਾਇਤਾਂ, ਮਿਟੀ ਸੰਭਾਲ ਅਤੇ ਖੇਤੀਬਾੜੀ ਵਿਭਾਗ ਦੇ  ਐਕਸਟੈ-ਸ਼ਨ ਵਰਕਰਾਂ ਅਤੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਏ ਰਾਹੀ- ਕੀਤਾ ਜਾਵੇਗਾ।ਸੰਭਾਵੀ ਲਾਭ ਪਾਤਰੀਆਂ ਨੂੰ ਇਸ ਸਕੀਮ ਤੋ- ਲਾਭ ਉਠਾਉਣ ਲਈ ਜਾਗਰੂਕ ਅਤੇ ਸਿੱਖਿਅਤ ਕੀਤਾ ਜਾਵੇਗਾ।
ਸ੍ਰੀ ਤੋਤਾ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਪੰਜਾਬ ਭਰ ਵਿਚ 35027 ਹੈਕਟੇਅਰ ਰਕਬੇ ਨੂੰ ਲਾਭ ਪੁਜੇਗਾ। ਇਸ ਤੋ- ਇਲਾਵਾ ਇਸ ਪ੍ਰੋਜੈਕਟ ਨਾਲ ਜਿਥੇ ਐਸਸੀ/ਛੋਟੇ ਅਤੇ ਦਰਮਿਆਨੇ ਵਰਗ ਦੇ ਕਿਸਾਨਾਂ ਦੀ ਸਮਾਜਿਕ ਤੇ ਆਰਥਿਕ ਹਾਲਤ ਵਿਚ ਪਕੇ ਤੋਰ ਉਤੇ ਮਿਲਣ ਵਾਲੇ ਸਿੰਚਾਈ ਦੇ ਪਾਣੀ ਨਾਲ ਸੁਧਾਰ ਹੋਵੇਗਾ ਉਥੇ ਹੀ ਬਿਹਤਰ ਝਾੜ ਲਈ ਖੇਤੀਬਾੜੀ ਉਤਪਾਦਨ ਪ੍ਰਣਾਲੀਆਂ ਮਜਬੂਤ ਹੋਣਗੀਆਂ ਅਤੇ ਇਸ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਰਿਚਾਰਜਿੰਗ ਹੋਣ ਦੇ ਨਾਲ ਹੀ ਮਿਟੀ ਦੇ ਖਾਰੇਪਣ ਨੂੰ ਰੋਕਣ ਵਿਚ ਸਹਾਹਿਤਾ ਮਿਲੇਗੀ  ਅਤੇ  ਇਸ ਤਰ੍ਹਾਂ ਵਾਤਾਵਰਨ ਨੂੰ ਨੁਕਸਾਨ ਵੀ ਨਹੀ ਪੁਜੇਗਾ।

WRITTEN BY