Skip to content
Independent perspectives. Global stories.
BREAKING

ਮੋਦੀ ਵਜ਼ਾਰਤ ਦਾ ਵਿਸਥਾਰ: 4 ਕੈਬਨਿਟ, 3 ਆਜ਼ਾਦ ਚਾਰਜ ਸਮੇਤ 21 ਮੰਤਰੀਆਂ ਨੇ ਚੁ¤ਕੀ ਸਹੁੰ

Share this story

ਸੁਰੇਸ਼ ਪ੍ਰਭੂ ਨੂੰ ਮੰਤਰੀ ਬਣਾਉਣ ਕਾਰਨ ਨਾਰਾਜ਼ ਸ਼ਿਵਸੈਨਾ ਛੱਡ ਸਕਦੀ ਹੈ ਮੋਦੀ ਦਾ ਸਾਥ

Page-1(1)_03 ਨਵੀਂ ਦਿ¤ਲੀ, 9 ਨਵੰਬਰ (ਪੀ. ਟੀ.)- ਕੇਂਦਰ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਗਿਆ ਹੈ, ਇਸ ਤੋਂ ਪਹਿਲੇ ਵਿਸਥਾਰ ਦੌਰਾਨ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਨਵੇਂ 21 ਮੰਤਰੀਆਂ ਨੂੰ ਸਹੁੰ ਚੁਕਾਏਗੀ ਜਿਨ੍ਹਾਂ ਵਿੱਚ 4 ਕੈਬਨਿਟ ਮੰਤਰੀ 3 ਆਜ਼ਾਦ ਚਾਰਜ ਅਤੇ 14 ਰਾਜ ਮੰਤਰੀ ਸ਼ਾਮਿਲ ਹਨ। ਪੰਜਾਬ ਤੋਂ ਸ੍ਰੀ ਵਿਜੇ ਸਾਂਪਲਾ, ਗੋਆ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਪਾਰੀਕਰ, ਸ੍ਰੀ ਸੁਰੇਸ਼ ਪ੍ਰਭੂ, ਸ੍ਰੀ ਜੇਪੀ ਨੱਡਾ ਅਤੇ ਹਰਿਆਣਾ ਤੋਂ ਜਾਟ ਨੇਤਾ ਚੌਧਰੀ ਬਰਿੰਦਰ ਸਿੰਘ ਸ਼ਾਮਿਲ ਹਨ। ਸ੍ਰੀ ਬਰਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਸ੍ਰੀ ਸਾਂਪਲਾ ਰਾਜ ਮੰਤਰੀ ਬਣੇ ਹਨ। ਨਵੇਂ ਮੰਤਰੀਆਂ ਵਿੱਚ ਭਾਜਪਾ ਦਾ ਘ¤ਟ ਗਿਣਤੀ ਚਿਹਰਾ ਮੁਖਤਾਰ ਅ¤ਬਾਸ ਨਕਵੀ, ਰਾਮਕ੍ਰਿਪਾਲ ਯਾਦਵ, ਹਰਿ ਭਾਈ ਚੌਧਰੀ, ਪ੍ਰੋ.ਸਾਂਵਰਲਾਲ ਜਾਟ, ਮੋਹਨ ਕੁੰਡਾਰਿਆ, ਗਿਰੀਰਾਜ ਸਿੰਘ, ਹੰਸਰਾਜ ਅਹੀਰ, ਰਾਮਚੰਦਰ ਕਠੇਰਿਆ, ਵਾਈਐਸ ਚੌਧਰੀ, ਜਯੰਤ ਸਿਨਹਾ, ਕਰਨਲ ਰਾਜਵਰਧਨ ਸਿੰਘ

ਰਾਠੌੜ, ਬਾਬੁਲ ਸੁਪ੍ਰਿਯੋ, ਸਾਧਵੀ ਨਿਰੰਜਨ ਜਯੋਤੀ ਤੇ ਵਿਜੇ ਸਾਂਪਲਾ ਨੇ ਸਹੁੰ ਚੁ¤ਕੀ। ਚਾਰ ਕੈਬਨਿਟ ਮੰਤਰੀਆਂ ਤੋਂ ਬਾਅਦ ਤਿੰਨ ਆਜ਼ਾਦ ਚਾਰਜ ਦੇ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਇਨ੍ਹਾਂ ’ਚ ਬੰਡਾਰੂ ਦਤਾਤਰੇਏ, ਰਾਜੀਵ ਪ੍ਰਤਾਪ ਰੂਡੀ ਤੇ ਮਹੇਸ਼ ਸ਼ਰਮਾ ਸ਼ਾਮਿਲ ਹਨ। ਕੈਬਨਿਟ ਮੰਤਰੀ ਦੇ ਰੂਪ ’ਚ ਸਭ ਤੋਂ ਪਹਿਲਾਂ ਮਨੋਹਰ ਪਰਿਕਰ ਨੇ ਸਹੁੰ ਲਈ। ਇਸ ਤੋਂ ਬਾਅਦ ਸੁਰੇਸ਼ ਪ੍ਰਭੂ, ਜੇਪੀ ਨ¤ਢਾ ਤੇ ਚੌਧਰੀ ਬਿਰੇਂਦਰ ਸਿੰਘ ਨੇ ਕੈਬਨਿਟ ਮੰਤਰੀ ਦੇ ਰੂਪ ’ਚ ਸਹੁੰ ਲਈ।ਮਹਾਰਾਸ਼ਟਰ ਦੀਆਂ ਵਿਧਾਨਸਭਾ ਚੋਣਾਂ ਕਾਰਨ ਪੈਦਾ ਹੋਈ ਦੂਰੀ ਕਰਕੇ ਸ਼ਿਵ ਸੈਨਾ ਦੇ ਕਿਸੇ ਵੀ ਸੰਸਦ ਮੈਂਬਰ ਨੂੰ ਮੰਤਰੀ ਨਹੀਂ ਬਣਾਇਆ ਗਿਆ। ਪਹਿਲਾਂ ਸ਼ਿਵਸੈਨਾ ਦੇ ਸੰਸਦ ਮੈਂਬਰ ਅਨਿਲ ਦਸਾਈ ਨੂੰ ਮੰਤਰੀ ਬਣਾਉਣ ਦੀਆਂ ਅਟਕਲਾਂ ਸਨ। ਖਬਰਾਂ ਅਨੁਸਾਰ ਉਹ ਸਵੇਰੇ ਦਿੱਲੀ ਆਉਣ ਤੋਂ ਬਾਅਦ ਹਵਾਈ ਅੱਡੇ ਤੋਂ ਹੀ ਮੁੰਬਈ ਵਾਪਿਸ ਮੁੜ ਗਏ। ਸਾਰੇ ਨਵੇਂ ਮੰਤਰੀਆਂ ਨੂੰ ਸ੍ਰੀ ਮੋਦੀ ਨੇ ਪਹਿਲਾਂ ਚਾਹ ਉ¤ਤੇ ਬੁਲਾਇਆ। ਨਵੇਂ ਮੰਤਰੀਆਂ ਨੂੰ ਆਪਣਾ ਕੰਮ ਨਿਸ਼ਠਾ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਮੰਤਰੀ ਮੰਡਲ ਦੇ ਇਸ ਪਹਿਲੇ ਵਿਸਥਾਰ ਦੌਰਾਨ ਉਤਰ ਪ੍ਰਦੇਸ਼ ਅਤੇ ਬਿਹਾਰ ਨੂੰ ਵੱਡਾ ਹਿੱਸਾ ਦਿੱਤਾ ਗਿਆ ਹੈ ਜਦੋਂ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਨੂੰ ਵੀ ਨੁਮਾਇੰਦਗੀ ਮਿਲੀ ਹੈ। ਬਿਹਾਰ ਤੋਂ ਸ੍ਰੀ ਰੂਡੀ, ਗਿਰੀਰਾਜ ਸਿੰਘ ਅਤੇ ਰਾਮਕ੍ਰਿਪਾਲ ਯਾਦਵ ਨੂੰ ਮੰਤਰੀ ਬਣਾਇਆ ਗਿਆ ਹੈ। ਸਹਿਯੋਗੀ ਪਾਰਟੀਆਂ ’ਚੋਂ ਤੇਲਗੂ ਦੇਸ਼ਮ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਆਂਧਰਾ ਦੇ ਵੱਡੇ ਉਦਯੋਗਪਤੀ ਸ੍ਰੀ ਵਾਈ ਐਸ ਚੌਧਰੀ ਨੂੰ ਮੰਤਰੀ ਬਣਾਇਆ ਗਿਆ ਹੈ। ਰਾਜਸਥਾਨ ਤੋਂ ਸਾਬਕਾ ਓਲੰਪੀਅਨ ਕਰਨਲ ਰਾਜਯ ਵਰਧਨ ਸਿੰਘ ਰਾਠੋਰ ਮੰਤਰੀ ਬਣੇ ਹਨ। ਜਾਣੇ-ਪਛਾਣੇ ਗਾਇਕ ਪੱਛਮੀ ਬੰਗਾਲ ਤੋਂ ਮੈਂਬਰ ਪਾਰਲੀਮੈਂਟ, ਬਾਬੁਲ ਸੁਪਰੀਓ ਨੂੰ ਮੰਤਰੀ ਬਣਾਇਆ ਗਿਆ ਹੈ। ਉਤਰ ਪ੍ਰਦੇਸ਼ ਤੋਂ ਸਾਧਨੀ ਨਿਰੰਜਨ ਜੋਤੀ ਨੇ ਮੰਤਰੀ ਮੰਡਲ ’ਚ ਥਾਂ ਬਣਾਈ ਹੈ।
ਮੰਤਰੀ ਮੰਡਲ ਦੇ ਇਸ ਵਿਸਥਾਰ ਦੌਰਾਨ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਮਤਭੇਦ ਹੋਰ ਵਧ ਗਏ ਹਨ। ਸ਼ਿਵ ਸੈਨਾ ਪ੍ਰਧਾਨ ਮੰਤਰੀ ਨਾਲ ਇਸ ਗੱਲ ਲਈ ਨਾਰਾਜ਼ ਸੀ ਕਿ ਉਨ੍ਹਾਂ ਨੇ ਸੈਨਾ ਦੇ ਮੁਖੀ ਉਧਵ ਠਾਕਰੇ ਤੋਂ ਪੁੱਛੇ ਬਿਨਾਂ ਹੀ ਸੁਰੇਸ਼ ਪ੍ਰਭੂ ਨੂੰ ਮੰਤਰੀ ਬਣਾਉਣ ਦਾ ਫੈਸਲਾ ਲਿਆ ਹੈ ਅਤੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰ ਲਿਆ। ਇਸ ਨਾਰਾਜ਼ਗੀ ਕਾਰਨ ਸ਼ਿਵਸੈਨਾ ਕੇਂਦਰ ਸਰਕਾਰ ਤੋਂ ਹਮਾਇਤ ਵਾਪਿਸ ਲੈ ਸਕਦੀ ਹੈ ਅਤੇ ਇਸ ਸਬੰਧੀ ਅੰਤਿਮ ਫੈਸਲਾ ਸ੍ਰੀ ਠਾਕਰੇ ਲੈਣਗੇ। ਸ਼ਿਵ ਸੈਨਾ ਦੀ ਹਦਾਇਤ ਉਪਰ ਹੀ ਪਾਰਟੀ ਦੇ ਸੰਸਦ ਮੈਂਬਰ ਸ੍ਰੀ ਦਸਾਈ ਨੂੰ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਰੋਕ ਦਿੱਤਾ ਗਿਆ ਅਤੇ ਉਹ ਦਿੱਲੀ ਹਵਾਈ ਅੱਡੇ ਤੋਂਹੀ ਵਾਪਿਸ ਚਲੇ ਗਏ।

WRITTEN BY