Skip to content
Independent perspectives. Global stories.
BREAKING

ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵਰਕਸ਼ਾਪਾਂ ਵਿਚ ਪਲਾਂਟ ਅਤੇ ਮਸ਼ੀਨਰੀ ਅਪਗ੍ਰੇਡ ਕਰਨ ਦੀ ਤਿਆਰੀ

Share this story

ਫਲੀਟ ਵਿੱਚ 305 ਹੋਰ ਨਵੀਆਂ ਬੱਸਾਂ ਨੂੰ ਸ਼ਾਮਲ ਕੀਤਾ ਜਾਵੇਗਾ

Page-1(1)_06 ਜਲੰਧਰ/ਚੰਡੀਗੜ੍ਹ, 9 ਨਵੰਬਰ  – ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵਰਕਸ਼ਾਪਾਂ ਵਿਚ ਮੋਜੂਦਾ ਪਲਾਂਟ ਅਤੇ ਮਸ਼ੀਨਰੀ ਕਾਫੀ ਪੁਰਾਣੀ ਹੋ ਚੁੱਕੀ ਹੈ ਅਤੇ ਸਮੇ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਦੀ ਅਪਗ੍ਰੇਡੇਸ਼ਨ ਅਤਿ ਜਰੂਰੀ ਹੋ ਗਈ ਹੈ। ਇਸ ਮੰਤਵ ਲਈ ਪੰਜਾਬ ਸਰਕਾਰ ਵਲੋ‘ ਚਾਲੂ ਮਾਲੀ ਸਾਲ 2014-15 ਦੋਰਾਨ ਅਪਗ੍ਰੇਡੇਸ਼ਨ ‘ਤੇ 4 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕਰਦਿਆ ਅੱਜ ਇਥੇ ਟਰਾਂਸਪੋਰਟ ਵਿਭਾਗ ਦੇ ਇਕ ਬੁਲਾਰੇ ਨੈ ਦੱਸਿਆ ਕਿ ਸਾਲ 2012-13 ਵਿਚ ਪਨਬੱਸ ਵੱਲੋ‘243 ਨਵੀਆਂ ਬੱਸਾਂ ਪਾਈਆਂ ਗਈਆਂ ਸਨ ਅਤੇ ਹੁਣ ਸਾਲ 2014-15 ਦੋਰਾਨ  ਬੱਸਾ  ਦੀ ਫਲੀਟ ਵਿਚ 305 ਹੋਰ ਨਵੀਆਂ ਬੱਸਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵਰਕਸ਼ਾਪਾਂ ਵਿਚ ਮੋਜੂਦਾ ਪਲਾਂਟ ਅਤੇ ਮਸ਼ੀਨਰੀ ਦੀ ਅਪਗ੍ਰੇਡੇਸ਼ਨ ਦੀ ਕਾਰਵਾਈ ਆਰੰਭ ਹੋ ਚੁੱਕੀ ਹੈ ਅਤੇ ਪਨਬੱਸ ਦੇ 18 ਡਿਪੂਆਂ ਨੂੰ ਲੋੜੀ‘ਦੇ ਸਾਜੋ ਸਮਾਨ ਦੀ ਲਿਸਟ ਸੌ‘ਪਣ ਲਈ ਆਖਿਆ ਗਿਆ ਹੈ।ਉਹਨਾ ਵਲੋ ਭੇਜੀ ਗਈ ਲਿਸਟ ਨੂੰ ਅੰਤਿਮ ਰੂਪ ਵਿਭਾਗ ਦੇ ਤਕਨੀਕੀ ਅਧਿਕਾਰੀਆਂ ਦੀ ਇਕ

ਕਮੇਟੀ ਵਲੋ‘ ਦਿਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹਨਾ ਵਰਕਸ਼ਾਪਾਂ ਵਿਚ ਲਗਾਏ ਜਾਣ ਵਾਲੇ ਪਲਾਂਟ ਅਤੇ ਮਸ਼ੀਨਰੀ ਵਿਚ ਆਟੋਮੈਟਿਕ ਕਾਰ ਵਾਸ਼ਰ ਅਤੇ ਮਕੈਨੀਕਲ/ਮੈਨੂਅਲ ਕਾਰ ਵਾਸ਼ਰ, ਡਿਜ਼ੀਟਲ ਕਾਰ ਵਾਸ਼ਰ ਦੇ ਇਲਾਵਾ ਡਿਜ਼ਟਲ ਟਾਇਰ ਇਨਫਲੈਟਰ, ਐਮ.ਆਈ.ਜੀ ਵੈਲਡਿੰਗ ਪਲਾਂਟ ਅਤੇ ਇਲੈਕਟ੍ਰਿਕ ਵੈਲਡਿੰਗ ਪਲਾਂਟ, ਸਮੋਕ ਮੀਟਰ, ਐਫ ਆਈ ਪੀ, ਡਿਜ਼ਟਿਲ ਕੈਲੀਬਰੇਸ਼ਨ/ਫੇਜ਼ਿਗ ਮਸ਼ੀਨ,ਵਾਟਰ ਟਰੀਟਮੈ‘ਟ ਪਲਾਂਟ, ਹਾਈਡਰੋਲਿਕ/ਨਿਊਮੈਟਿਕ ਵਹੀਲ ਟਾਈਰ, ਡਿਸਮੈ‘ਟਿੰਗ ਅਤੇ ਅਸੈਬਲਿੰਗ ਮਸ਼ੀਨ, ਨਿਊਮੈਟਿਕ ਵਹੀਲ ਬੋਲਟ ਟਾਈਟਨਿੰਗ/ਸਲੈਕਨਿੰਗ ਮਸ਼ੀਨ,ਆਟੋਮੈਨਿਕ ਨਿਊਮੈਟਿਕ ਗਰੀਜ਼ਿੰਗ ਪਲਾਂਟ, ਬੋਰਿੰਗ/ਹੋਨਿੰਗ ਮਸ਼ੀਨ, ਕਰੈ‘ਕ ਸ਼ਾਵਟ ਗਰਾਇੰਡਿੰਗ ਮਸ਼ੀਨ, ਆਧੁਨਿਕ ਲੈਥ ਮਸ਼ੀਨ, ਹਾਈਡਰੋਲਿਕ ਪ੍ਰੈਸ, ਗਰੋਲਰ-ਆਰਮਚਿਊਰ ਟੈਸਟਿੰਗ ਮਸ਼ੀਨ,ਬੈਟਰੀ ਚਾਰਜਰ, ਏ.ਸੀ(ਵੱਡਾ ਅਤੇ ਛੋਟਾ), ਇੰਡਸਟਰੀਅੀ ਵੈਕੂਯਮ ਕਲੀਨਰ, ਡਰੀਲਿੰਗ ਮਸ਼ੀਨ, ਬੈ‘ਚ ਗਰਾਇੰਡਰ, ਟਾਇਰ ਪੰਕਚਰ ਮਸ਼ੀਨ, ਹਰੇਕ ਮਾਡਲ ਲਈ ਵਿਸ਼ੇਸ਼ ਔਜ਼ਾਰ, ਵਹੀਲ ਅਲਾਇਨਮੈ‘ਟ ਮਸ਼ੀਨ, ਗੀਅਰ ਬਾਕਸ ਅਤੇ ਟਰਾਲੀਆਂ,ਜਿਬ ਕਰੇਨ,ਰੋਲਿੰਗ ਸਟਰੈਚਰ, ਆਰ ਵੈਲਡਿੰਗ ਸਿੰਗਲ ਫੇਜ਼, ਰਿਕਵਰੀ ਵੈਨ ਅਤੇ ਚੌਪਿੰਗ ਸਾਅ ਕਟਰ ਸ਼ਾਮਲ ਹਨ। ਉਹਨਾਂ ਅੱਗੇ ਦੱਸਿਆ ਕਿ ਬਾਕੀ ਰਹਿ ਜਾਣ ਵਾਲੀ ਮਸ਼ੀਨਰੀ ਸਾਲ 2015-16 ਦੌਰਾਨ ਖਰੀਦੀ ਜਾਵੇਗੀ ਅਤੇ ਜਿਸ ਉਤੇ  4 ਕਰੋੜ ਰੁਪਏ ਹੋਰ ਖਰਚੇ ਜਾਣਗੇ।ਉਹਨਾ ਇਹ ਦੱਸਿਆ ਕਿ ਵਰਕਸ਼ਾਪਾਂ ਦੀਆਂ ਇਮਾਰਤਾਂ ਵਿਚ ਸੁਧਾਰ ਲਈ ਵੀ 1.5 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੇ ਜਾਣ ਦਾ ਪ੍ਰਸਤਾਵ ਹੈ।

WRITTEN BY