Skip to content
Independent perspectives. Global stories.
BREAKING

ਲਕਸ਼ਮੀਕਾਂਤ ਪਾਰਸੇਕਰ ਵੱਲੋਂ ਗੋਆ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼

Share this story

Page3_03 ਪਣਜੀ, 8 ਨਵੰਬਰ (ਪੀ. ਟੀ.)- ਲਕਸ਼ਮੀਕਾਂਤ ਪਾਰਸੇਕਰ ਨੇ ਅੱਜ ਗੋਆ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ ਲਿਆ। ਰਾਜ ਭਵਨ ਵਿਖੇ ਕਰਵਾਏ ਗਏ ਸਮਾਗਮ ਵਿੱਚ ਰਾਜਪਾਲ ਮ੍ਰਿਦੁਲਾ ਸਿਨਹਾ ਨੇ ਉਨ੍ਹਾਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਪਾਰਸੇਕਰ ਤੋਂ ਇਲਾਵਾ 9 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਸ ਤੋਂ ਪਹਿਲਾਂ ਗੋਆ ਦੇ ਭਾਜਪਾ ਵਿਧਾਇਕਾਂ ਦੀ ਮੀਟਿੰਗ ਵਿੱਚ ਸ੍ਰੀ ਪਾਰਸੇਕਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਚੋਣ ਦੇ ਲਈ ਪਾਰਟੀ ਦੇ ਆਬਜ਼ਰਵਰ ਅਤੇ ਪਾਰੀਟ ਦੇ ਜਨਰਲ ਸਕੱਤਰ ਸ੍ਰੀ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਸ੍ਰੀ ਪਾਰਸੇਕਰ ਨੂੰ ਸਰਵਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀ ਪਾਰਸੇਕਰ ਦੇ ਨਾਂਅ ਦਾ ਪ੍ਰਸਤਾਵ ਸ੍ਰੀ ਮਨੋਹਰ ਪਾਰੀਕਰ ਨੇ ਰੱਖਿਆ ਜਿਸ ਦੀ ਤਾਇਦ ਫ੍ਰਾਂਸਿਸ ਡਿਸੂਜ਼ਾ ਨੇ ਕੀਤੀ। ਹਾਲਾਂਕਿ ਡਿਸੂਜ਼ਾ ਨੇ ਸੀਨੀਆਰਟੀ ਦੇ ਆਧਾਰ ’ਤੇ ਮੁੱਖ ਮੰਤਰੀ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ, ਬਾਅਦ ’ਚ ਪਾਰਟੀ ਲੀਡਰਸ਼ਿੱਪ ਵੱਲੋਂ ਸਮਝਾਏ ਜਾਣ ਬਾਅਦ ਸ੍ਰੀ ਡਿਸੂਜ਼ਾ ਨੇ ਮੁੱਖ ਮੰਤਰੀ ਅਹੁਦੇ ਲਈ ਸ੍ਰੀ ਪਾਰਸੇਕਰ ਦੇ ਨਾਂਅ ਦਾ ਸਮਰਥਨ ਕੀਤਾ।

WRITTEN BY